Free Fire ਨੂੰ ਟੱਕਰ ਦੇਣ ਆ ਰਹੀ ਹੈ ਇਹ ‘ਮੇਡ ਇਨ ਇੰਡੀਆ’ ਮੋਬਾਇਲ ਗੇਮ

Friday, Feb 04, 2022 - 07:13 PM (IST)

Free Fire ਨੂੰ ਟੱਕਰ ਦੇਣ ਆ ਰਹੀ ਹੈ ਇਹ ‘ਮੇਡ ਇਨ ਇੰਡੀਆ’ ਮੋਬਾਇਲ ਗੇਮ

ਗੈਜੇਟ ਡੈਸਕ– ਭਾਰਤ ’ਚ Free Fire ਕਾਫੀ ਲੋਕਪ੍ਰਸਿੱਧ ਬੈਟਲ ਰਾਇਲ ਗੇਮ ਬਣ ਗਈ ਹੈ ਪਰ ਹੁਣ ਇਸਨੂੰ ਰਿਪਲੇਸ ਕਰਨ ਲਈ ਇਕ ਨਵੀਂ ‘ਮੇਡ ਇਨ ਇੰਡੀਆ’ ਮੋਬਾਅਲ ਗੇਮ ਲਾਂਚ ਹੋਣ ਵਾਲੀ ਹੈ। ਪੁਣੇ ਬੇਸਡ ਗੇਮ ਸਟੂਡੀਓ ‘ਸੁਪਰ ਗੇਮਿੰਗ’ ਨੇ ਬੈਟਲ ਰਾਇਲ ਮੋਬਾਇਲ ਗੇਮਿੰਗ ਇੰਡਸਟਰੀ ’ਚ ਐਂਟਰੀ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਭਾਰਤੀ ਗੇਮ ਦਾ ਨਾਮ Indus Battle Royale ਰੱਖਿਆ ਜਾਵੇਗਾ। ਫਿਲਹਾਲ ਕੰਪਨੀ ਨੇ ਇਸਦੀ ਲਾਂਚ ਤਾਰੀਖ਼ ਦਾ ਐਲਾਨ ਨਹੀਂ ਕੀਤਾ। ਸਿਰਫ਼ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਗੇਮ ਨੂੰ 2022 ਯਾਨੀ ਇਸੇ ਸਾਲ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ– WhatsApp ਯੂਜ਼ਰਸ ਲਈ ਖ਼ੁਸ਼ਖ਼ਬਰੀ, ਹੁਣ ਦੋ ਦਿਨ ਪੁਰਾਣੇ ਮੈਸੇਜ ਵੀ ਕਰ ਸਕੋਗੇ ਡਿਲੀਟ

‘ਸੁਪਰ ਗੇਮਿੰਗ’ ਨੇ ਇਸ ਗੇਮ ਨੂੰ ਲੈ ਕੇ ਇਕ ਸਮਰਪਿਤ ਵੈੱਬਸਾਈਟ ਵੀ ਬਣਾਈ ਹੈ। ਵੈੱਬਸਾਈਟ ’ਤੇ ਦੱਸਿਆ ਗਿਆ ਹੈ ਕਿ Indus ਦੁਨੀਆ ਲਈ ਇਕ ਮੇਡ ਇਨ ਇੰਡੀਆ ਬੈਟਲ ਰਾਇਲ ਗੇਮ ਹੋਵੇਗੀ। ਇਸਨੂੰ ਮੋਬਾਇਲ, ਪੀ.ਪੀ. ਅਤੇ ਕੰਸੋਲਸ ਲਈ ਉਪਲੱਬਧ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ– ਸਾਵਧਾਨ! ਇਕ ਛੋਟੀ ਜਿਹੀ ਗਲਤੀ ਨਾਲ ਖਾਲ੍ਹੀ ਹੋ ਸਕਦੈ ਤੁਹਾਡਾ ਬੈਂਕ ਖਾਤਾ, ਇੰਝ ਕਰੋ ਬਚਾਅ


author

Rakesh

Content Editor

Related News