ਡਾਟਾ ਲੀਕ ਵਿਵਾਦ ਦੇ ਚੱਲਦੇ ਫੇਸਬੁੱਕ ਨੂੰ ਹੋਏ ਇਹ ਨੁਕਸਾਨ

04/01/2018 12:11:10 PM

ਜਲੰਧਰ- ਫੇਸਬੁੱਕ ਡਾਟਾ ਲੀਕ ਦੀਆਂ ਖਬਰਾਂ ਨੇ ਦੁਨੀਆ ਭਰ 'ਚ ਤਹਿਲਕਾ ਮਚਾ ਦਿੱਤਾ ਹੈ ਜਿਸ ਨਾਲ ਕੰਪਨੀ ਨੂੰ ਕਾਫੀ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਦੇਸ਼-ਵਿਦੇਸ਼ ਦੀਆਂ ਕਈ ਏਜੰਸੀਆਂ ਫੇਸਬੁੱਕ ਖਿਲਾਫ ਜਾਂਚ ਕਰ ਰਹੀਆਂ ਹਨ ਅਤੇ ਕਈ ਲੋਕਾਂ ਨੇ ਵਿਅਕਤੀਗਤ ਪੱਧਰ 'ਤੇ ਵੀ ਫੇਸਬੁੱਕ ਖਿਲਾਫ ਮਾਮਲੇ ਦਰਜ ਕਰਾਏ ਹਨ। ਦੂਜੇ ਪਾਸੇ ਕੰਪਨੀ ਦੇ ਕਾਰੋਬਾਰ 'ਤੇ ਵੀ ਇਸ ਦਾ ਕਾਫੀ ਅਸਰ ਦਿਖਾਈ ਦੇ ਰਿਹਾ ਹੈ। ਆਓ ਜਾਣਦੇ ਹਾਂ ਇਸ ਬਾਰੇ..

1. ਡਾਟਾ ਲੀਕ 'ਚ ਨਾਂ ਜੁੜਨ ਦੇ ਨਾਲ ਹੀ ਫੇਸਬੁੱਕ ਖਿਲਾਫ ਡਿਲੀਟ ਫੇਸਬੁੱਕ ਨਾਂ ਦਾ ਕੈਂਪੇਨ ਦੁਨੀਆ ਭਰ 'ਚ ਟ੍ਰੈਂਡ ਕਰਨ ਲੱਗਾ। ਜਿਸ ਨਾਲ ਕਈ ਦੇਸ਼ਾਂ ਦੀਆਂ ਨਾਮੀ ਹੱਸਤੀਆਂ ਨੇ ਆਪਣਾ ਫੇਸਬੁੱਕ ਅਕਾਊਂਟ ਡਿਲੀਟ ਕਰ ਦਿੱਤਾ ਹੈ। 

2. ਅਮਰੀਕਾ 'ਚ ਫੇਸਬੁੱਕ ਖਿਲਾਫ ਕਈ ਤਰ੍ਹਾਂ ਦੀਆਂ ਜਾਂਚ ਚੱਲ ਰਹੀਆਂ ਹਨ, ਅਮਰੀਕਾ ਦੀ ਫੈਡਰਲ ਟ੍ਰੇਡ ਕਮੀਸ਼ਨ ਫੇਸਬੁੱਕ ਦੇ ਡਾਟਾ ਲੀਕ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਅਜਿਹੀ ਉਮੀਦ ਜਤਾਈ ਜਾ ਰਹੀ ਹੈ ਕਿ ਫੇਸਬੁੱਕ 'ਤੇ ਭਾਰੀ ਜ਼ੁਰਮਾਨਾ ਲਗਾਇਆ ਜਾ ਸਕਦਾ ਹੈ। 

2. ਡਾਟਾ ਲੀਕ ਹੋਣ ਦੇ 10 ਦਿਨਾਂ ਦੇ ਅੰਦਰ ਹੀ ਕੰਪਨੀ ਦੇ ਵੈਲਿਊ 'ਚ 73 ਬਿਲੀਅਨ ਡਾਲਰ ਦੀ ਕਮੀ ਦੇਖੀ ਗਈ ਹੈ। ਕੰਪਨੀ ਦੇ ਸ਼ੇਅਰਸ ਜੋ ਫਰਵਰੀ ਮਹੀਨੇ 'ਚ ਰਿਕਾਰਡ ਪੱਧਰ 'ਤੇ ਸਨ, ਵਿਵਾਦ 'ਚ ਆਉਣ ਤੋਂ ਬਾਅਦ ਉਸ ਵਿਚ ਗਿਰਾਵਟ ਦਾ ਦੌਰ ਦੇਖਿਆ ਗਿਆ। ਫਰਵਰੀ 'ਚ ਜਿਨ੍ਹਾਂ ਸ਼ੇਅਰਸ ਦੀ ਕੀਮਤ 190 ਡਾਲਰ ਦੇ ਕਰੀਬ ਸੀ ਉਹ ਮੌਜੂਦਾ ਸਮੇਂ 'ਚ 160 ਦੇ ਕਰੀਬ ਪਹੁੰਚ ਗਈ ਹੈ।


Related News