7000 ਤੋਂ ਵੀ ਸਸਤੀ ਕੀਮਤ ’ਤੇ ਲਾਂਚ ਹੋਇਆ Lava ਦਾ ਇਹ ਫੋਨ! ਫੀਚਰਜ਼ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ

Tuesday, Mar 25, 2025 - 04:50 PM (IST)

7000 ਤੋਂ ਵੀ ਸਸਤੀ ਕੀਮਤ ’ਤੇ ਲਾਂਚ ਹੋਇਆ Lava ਦਾ ਇਹ ਫੋਨ! ਫੀਚਰਜ਼ ਜਾਣ ਤੁਸੀਂ ਵੀ ਹੋ ਜਾਓਗੇ ਹੈਰਾਨ

ਗੈਜੇਟ ਡੈਸਕ - ਅੱਜ, ਭਾਰਤੀ ਤਕਨੀਕੀ ਕੰਪਨੀ ਲਾਵਾ ਨੇ ਆਪਣਾ ਨਵਾਂ ਸ਼ਾਰਕ ਸੀਰੀਜ਼ ਫੋਨ ਲਾਂਚ ਕੀਤਾ ਹੈ। ਇਹ ਬਜਟ ਸਮਾਰਟਫੋਨ ਬਹੁਤ ਸਾਰੇ ਸ਼ਾਨਦਾਰ ਫੀਚਰਜ਼ ਨਾਲ ਭਰਪੂਰ ਹੈ, ਨਾਲ ਹੀ ਫੋਨ ਦਾ ਡਿਜ਼ਾਈਨ ਬਿਲਕੁਲ ਆਈਫੋਨ 16 ਪ੍ਰੋ ਵਰਗਾ ਰੱਖਿਆ ਗਿਆ ਹੈ। ਲਾਵਾ ਸ਼ਾਰਕ ਫੋਨ UNISOC T606 ਆਕਟਾ-ਕੋਰ ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਹ ਫ਼ੋਨ HD+ ਰੈਜ਼ੋਲਿਊਸ਼ਨ ਅਤੇ 120Hz ਰਿਫਰੈਸ਼ ਰੇਟ ਦੇ ਨਾਲ 50MP AI ਰੀਅਰ ਕੈਮਰਾ ਦੇ ਨਾਲ ਆਉਂਦਾ ਹੈ। ਫੋਨ ਦੀ ਕੀਮਤ 7000 ਰੁਪਏ ਤੋਂ ਘੱਟ ਹੈ। ਆਓ ਅਸੀਂ ਤੁਹਾਨੂੰ ਲਾਵਾ ਸ਼ਾਰਕ ਦੇ ਸਾਰੇ ਫੀਚਰਜ਼ ਅਤੇ ਕੀਮਤ ਦੇ ਵੇਰਵਿਆਂ ਬਾਰੇ ਵਿਸਥਾਰ ’ਚ ਦੱਸਦੇ ਹਾਂ।

Lava Shark ਕੀਮਤ ਅਤੇ ਉਪਲਬਧਤਾ
Lava Shark ਨੂੰ ਬਹੁਤ ਹੀ ਕਿਫਾਇਤੀ ਕੀਮਤ 'ਤੇ ਲਾਂਚ ਕੀਤਾ ਗਿਆ ਹੈ। ਇਹ ਫੋਨ ਸਿਰਫ਼ ਇਕ ਹੀ ਵੇਰੀਐਂਟ ’ਚ ਪੇਸ਼ ਕੀਤਾ ਗਿਆ ਹੈ ਜੋ 4GB RAM ਅਤੇ 64GB ਸਟੋਰੇਜ ਦੇ ਨਾਲ ਆਉਂਦਾ ਹੈ। ਫੋਨ ਦੀ ਕੀਮਤ 6,999 ਰੁਪਏ ਰੱਖੀ ਗਈ ਹੈ। ਇਹ ਫੋਨ ਟਾਈਟੇਨੀਅਮ ਗੋਲਡ, ਸਟੀਲਥ ਬਲੈਕ ਰੰਗ ’ਚ ਖਰੀਦਿਆ ਜਾ ਸਕਦਾ ਹੈ। ਇਹ ਸਮਾਰਟਫੋਨ ਇਸ ਹਫ਼ਤੇ ਤੱਕ ਲਾਵਾ ਦੇ ਰਿਟੇਲ ਆਉਟਲੈਟਾਂ 'ਤੇ ਖਰੀਦਣ ਲਈ ਉਪਲਬਧ ਹੋਵੇਗਾ।

Lava Shark ਦੇ ਫੀਚਰਜ਼ ਅਤੇ ਸਪੇਕਸ
ਲਾਵਾ ਸ਼ਾਰਕ ’ਚ 6.67-ਇੰਚ ਦੀ HD ਪੰਚ-ਹੋਲ ਡਿਸਪਲੇਅ ਹੈ ਜਿਸਦਾ ਰਿਫਰੈਸ਼ ਰੇਟ 120Hz ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ’ਚ 0.68 ਸਕਿੰਟਾਂ ’ਚ ਤੇਜ਼ ਫੇਸ ਅਨਲਾਕ ਅਤੇ 0.28 ਸਕਿੰਟਾਂ ’ਚ ਫਿੰਗਰਪ੍ਰਿੰਟ ਅਨਲਾਕ ਦੀ ਵਿਸ਼ੇਸ਼ਤਾ ਹੈ। ਇਹ ਫ਼ੋਨ ਪਾਣੀ ਅਤੇ ਧੂੜ ਤੋਂ ਬਚਾਉਣ ਲਈ IP54 ਰੇਟਿੰਗ ਦੇ ਨਾਲ ਆਉਂਦਾ ਹੈ। ਇਸ ਨੂੰ ਨੂੰ ਪਾਵਰ ਦੇਣ ਵਾਲਾ UNISOC T606 ਆਕਟਾ-ਕੋਰ ਪ੍ਰੋਸੈਸਰ ਹੈ, ਜੋ ਕਿ ਮਲਟੀਟਾਸਕਿੰਗ ਲਈ 4GB RAM ਅਤੇ 4GB ਵਰਚੁਅਲ RAM ਦੇ ਨਾਲ ਹੈ। ਇਸ ’ਚ 64GB ਸਟੋਰੇਜ ਵੀ ਹੈ, ਜਿਸਨੂੰ 256GB ਤੱਕ ਵਧਾਇਆ ਜਾ ਸਕਦਾ ਹੈ। 

ਜੇਕਰ ਗੱਲ ਕਰੀਏ ਇਸ ਦੇ ਕੈਮਰੇ ਦੀ ਤਾਂ ਡਿਵਾਈਸ ’ਚ 50MP AI ਰੀਅਰ ਕੈਮਰਾ ਸਿਸਟਮ ਅਤੇ ਸੈਲਫੀ ਅਤੇ ਵੀਡੀਓ ਕਾਲਾਂ ਲਈ 8MP ਫਰੰਟ ਕੈਮਰਾ ਸ਼ਾਮਲ ਹੈ। ਕੰਪਨੀ ਨੇ ਸਾਰੇ ਉਪਭੋਗਤਾਵਾਂ ਲਈ ਕੈਮਰਾ ਅਨੁਭਵ ਨੂੰ ਬਿਹਤਰ ਬਣਾਉਣ ਲਈ AI ਮੋਡ, ਪੋਰਟਰੇਟ, ਪ੍ਰੋ ਮੋਡ ਅਤੇ HDR ਵਰਗੇ ਫੀਚਰ ਵੀ ਪ੍ਰਦਾਨ ਕੀਤੇ ਹਨ। ਦੱਸ ਦਈਏ ਕਿ ਇਸ ਫੋਨ 5000mAh ਬੈਟਰੀ ਅਤੇ 18W ਫਾਸਟ ਚਾਰਜਿੰਗ ਨਾਲ ਲੈਸ ਹੈ, ਜਿਸ ਨੂੰ ਪੂਰੀ ਤਰ੍ਹਾਂ ਚਾਰਜ ਹੋਣ ’ਚ ਲਗਭਗ 158 ਮਿੰਟ ਲੱਗਦੇ ਹਨ। ਲਾਵਾ ਦਾ ਦਾਅਵਾ ਹੈ ਕਿ ਇਹ 45 ਘੰਟੇ ਤੱਕ ਦਾ ਟਾਕਟਾਈਮ, 376 ਘੰਟੇ ਸਟੈਂਡਬਾਏ ਟਾਈਮ ਅਤੇ 550 ਮਿੰਟ ਯੂਟਿਊਬ ਪਲੇਬੈਕ ਪ੍ਰਦਾਨ ਕਰਦਾ ਹੈ। ਐਂਡਰਾਇਡ 14 'ਤੇ ਚੱਲਦਾ ਇਹ ਫ਼ੋਨ ਡਿਊਲ 4G VOLTE, ਬਲੂਟੁੱਥ 5.0, ਡਿਊਲ-ਬੈਂਡ ਵਾਈ-ਫਾਈ ਦਾ ਸਮਰਥਨ ਕਰਦਾ ਹੈ ਅਤੇ ਇਸ ’ਚ ਇਕ ਸਾਈਡ ਫਿੰਗਰਪ੍ਰਿੰਟ ਸੈਂਸਰ ਅਤੇ ਫੇਸ ਅਨਲਾਕ ਸ਼ਾਮਲ ਹੈ।


 


author

Sunaina

Content Editor

Related News