ਸਮਾਰਟਫੋਨ ਦੀ ਕੀਮਤ ''ਚ ਮਿਲ ਰਿਹਾ ਹੈ ਇਹ ਲੈਪਟਾਪ
Saturday, Nov 19, 2016 - 03:43 PM (IST)
ਜਲੰਧਰ - ਭਾਰਤ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਮਾਇਕ੍ਰੋਮੈਕਸ ਦੀ ਕੈਨਵਸ ਲੈਪਬੁੱਕ L1160 ਘੱਟ ਕੀਮਤ ''ਚ ਮਿਲਣ ਵਾਲੀ ਬਿਹਤਰੀਨ ਨੋਟਬੁੱਕ ਹੈ ਜਿਸ ਦੀ ਕੀਮਤ 10,499 ਰੁਪਏ ਦੱਸੀ ਗਈ ਹੈ।
ਮਾਇਕ੍ਰੋਮੈਕਸ ਕੈਨਵਸ ਲੈਪਬੁੱਕ L1160 ''ਚ (1366x768 ਪਿਕਸਲ) ਰੈਜ਼ੋਲਿਊਸ਼ਨ ਦਾ 11.6 ਇੰਚ ਮਲਟੀ ਟਚ ਆਈ. ਪੀ. ਐੱਸ ਡਿਸਪਲੇ ਹੈ। ਵਿੰਡੋਜ਼ 10 OS ''ਤੇ ਚੱਲਣ ਵਾਲੇ ਇਸ ਲੈਪਬੁਕ ''ਚ 1.33 ਗੀਗਾਹਰਟਜ਼ ਕਵਾਡ-ਕੋਰ ਇੰਟੈੱਲ ਐਟਮ Z37356 ਪ੍ਰੋਸੈਸਰ ਦਿੱਤਾ ਗਿਆ ਹੈ। ਮਾਇਕ੍ਰੋ ਸਾਫਟ ਨੇ ਇਸ ਦੇ ਲਈ ਇੰਟੈੱਲ ਅਤੇ ਮਾਇਕਰੋਸਾਫਟ ਦੇ ਨਾਲ ਭਾਗੀਦਾਰੀ ਕੀਤੀ ਹੈ।
ਨਵੇਂ ਕੈਨਵਸ ਲੈਪਬੁੱਕ ਐੱਲ1160 ''ਚ 2GB ਰੈਮ ਹੈ। ਲੈਪਟਾਪ 32GB ਇੰਨਬਿਲਟ ਸਟੋਰੇਜ ਦੇ ਨਾਲ ਆਉਂਦਾ ਹੈ ਜਿਨੂੰ ਮਾਇਕ੍ਰੋ ਐੱਸ. ਡੀ ਕਾਰਡ ਦੇ ਜ਼ਰੀਏ (64GB ਤੱਕ) ਵਧਾਈ ਜਾ ਸਕਦੀ ਹੈ। ਲੈਪਟਾਪ ਟ੍ਰੈਕਪੈਡ ਦੇ ਨਾਲ ਬਿਲਟ-ਇਨ ਕੀ-ਬੋਰਡ ਨਾਲ ਲੈਸ ਹੈ। ਲੈਪਟਾਪ ਦਾ ਡਾਇਮੇਂਸ਼ਨ 295.5x199.5x18 ਮਿਲੀਮੀਟਰ ਅਤੇ ਭਾਰ 1.13 ਕਿੱਲੋਗ੍ਰਾਮ ਹੈ।
ਮਾਇਕ੍ਰੋਮੈਕਸ ਕੈਨਵਸ ਲੈਪਬੁੱਕ ਐੱਲ1160 ''ਚ 4100 ਐੱਮ. ਏ. ਐੱਚ ਬੈਟਰੀ ਹੈ ਜਦ ਕਿ ਲੈਪਬੁੱਕ ਐੱਲ1161 ''ਚ 5000 ਐੱਮ. ਏ. ਐੱਚ ਸਮਰੱਥਾ ਦੀ ਬੈਟਰੀ ਦਿੱਤੀ ਗਈ ਸੀ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਲੈਪਟਾਪ ''ਚ ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.0 , ਦੋ ਯੂ. ਐੱਸ. ਬੀ 2.0 ਪੋਰਟ, ਇੱਕ ਐੱਚ. ਡੀ. ਐੱਮ. ਆਈ ਪੋਰਟ ਅਤੇ ਇਕ ਇਥਰਨੈੱਟ ਪੋਰਟ ਹੈ।
