ਇਹ ਹੈ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਸਮਾਰਟਫੋਨ ਕੰਪਨੀਆਂ

01/19/2018 8:43:29 PM

ਜਲੰਧਰ—ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੀ ਸਭ ਤੋਂ ਜ਼ਿਆਦ ਮੁਨਾਫ਼ਾ ਕਮਾਉਣ ਵਾਲੀ ਸਮਾਰਟਫੋਨ ਕੰਪਨੀ ਕਿਹੜੀ ਹੈ ਜਾਂ ਫਿਰ ਉਹ ਕਿਹੜੀ ਕੰਪਨੀ ਹੈ ਜਿਸ ਨੂੰ ਹਰ ਮਹੀਨੇ ਸਿੰਗਲ ਯੂਨਿਟ ਵੇਚ ਕੇ ਸਭ ਤੋਂ ਜ਼ਿਆਦਾ ਫਾਇਦਾ ਹੁੰਦਾ ਹੈ। ਜੇਕਰ ਨਹੀਂ, ਤਾਂ ਅਸੀਂ ਤੁਹਾਨੂੰ ਇਸ ਖਬਰ 'ਚ ਅਜਿਹੀਆਂ ਕੰਪਨੀਆਂ ਬਾਰੇ ਦੱਸਾਂਗੇ ਜਿਨ੍ਹਾਂ ਕੰਪਨੀਆਂ ਨੇ ਸਾਲ 2017 ਦੌਰਾਨ ਵਧੀਆ ਖਾਸਾ ਮੁਨਾਫ਼ਾ ਦਰਜ ਕਰਵਾਇਆ ਹੈ। ਕਾਊਂਟਰ ਪੁਆਇੰਟ ਨਾਂ ਦੀ ਇਕ ਰਿਸਰਚ ਕੰਪਨੀ ਨੇ ਹਾਲ ਹੀ 'ਚ ਇਸ ਸਬੰਧ 'ਚ ਇਕ ਡਾਟਾ ਜਾਰੀ ਕੀਤਾ ਹੈ।
ਐਪਲ
ਰਿਸਰਚ ਮੁਤਾਬਕ ਇੰਡਸਟਰੀ ਦਾ 60 ਫੀਸਦੀ ਮੁਨਾਫ਼ਾ ਐਪਲ ਦੇ ਖਾਤੇ 'ਚ ਗਿਆ ਹੈ। ਬੰਪਰ ਕਮਾਈ ਦੇ ਮਾਮਲੇ 'ਚ ਟਾਪ ਰਹਿਣ ਵਾਲੀ ਇਸ ਕੰਪਨੀ ਨੂੰ ਮੌਜੂਦਾ ਸਮੇਂ 'ਚ ਹਰ ਆਈਫੋਨ ਦੀ ਵਿਕਰੀ 'ਤੇ 150 ਡਾਲਰ (ਕਰੀਬ 9,571 ਰੁਪਏ) ਤੋਂ ਵੀ ਜ਼ਿਆਦਾ ਦਾ ਫਾਇਦਾ ਹੋਇਆ ਹੈ। ਇਹ ਮੁਨਾਫ਼ਾ ਆਈਫੋਨ ਦੇ ਸਭ ਤੋਂ ਮਹਿੰਗੇ ਐਕਸ ਸੀਰੀਜ਼ ਦੀ ਵਿਕਰੀ ਤੋਂ ਹੋਰ ਵੀ ਵਧ ਸਕਦਾ ਹੈ। 
ਹਾਲਾਂਕਿ ਸਾਲ 2017 ਦੇ ਤੀਸਰੀ ਤਿਮਾਹੀ ਨਾਲ ਤੁਲਨਾ ਕੀਤੀ ਜਾਵੇ ਤਾਂ ਕੰਪਨੀ ਦਾ ਮੁਨਾਫਾ 86 ਫੀਸਦੀ ਤੋਂ ਘੱਟ ਕੇ 60 ਫੀਸਦੀ 'ਤੇ ਆ ਗਿਆ ਹੈ। ਐਪਲ ਨੂੰ ਇਹ ਫਾਇਦਾ ਸੈਮਸੰਗ ਗਲੈਕਸੀ ਨੋਟ 7 ਦੇ ਖਰਾਬ ਪਰਫਾਰਮੈਂਸ ਕਾਰਨ ਹੋਇਆ ਸੀ।
ਸੈਮਸੰਗ
ਬੰਪਰ ਕਮਾਈ ਦੇ ਮਾਮਲੇ 'ਚ ਸੈਮਸੰਗ ਦੂਜੇ ਨੰਬਰ 'ਤੇ ਹੈ। ਸਾਲ ਦੀ ਤੀਸਰੀ ਤਿਮਾਹੀ 'ਚ ਸੈਮਸੰਗ ਨੇ ਗਲੈਕਸੀ ਨੋਟ 8 ਸੀਰੀਜ਼ ਦੇ ਨਾਲ ਧਮਾਕੇਦਾਰ ਵਾਪਸੀ ਕੀਤੀ। ਇਸ ਦੇ ਚੱਲਦੇ ਕੰਪਨੀ ਦਾ ਪ੍ਰਾਫਿਟ ਸ਼ੇਅਰ 26 ਫੀਸਦੀ ਤਕ ਪੁੱਜ ਗਿਆ। ਨੋਟ 8 ਸੀਰੀਜ਼ ਦੀ ਵਧਦੀ ਮੰਗ ਨਾਲ ਮੁਨਾਫ਼ਾ ਹੋਰ ਵਧਣ ਦੀ ਉਮੀਦ ਹੈ। 
ਓਪੋ
ਹੈਂਡਸੈੱਟ ਦੀ ਵਿਕਰੀ 'ਤੇ ਹੋਏ ਔਸਤ ਮੁਨਾਫ਼ੇ ਦੇ ਮਾਮਲੇ 'ਚ ਓਪੋ ਦੁਨੀਆ ਦੀ ਚੌਥੀ ਕੰਪਨੀ ਹੈ। ਓਪੋ ਨੂੰ ਪ੍ਰਤੀ ਯੂਨਿਟ ਵਿਕਰੀ 'ਤੇ 14 ਡਾਲਰ (ਕਰੀਬ 893 ਰੁਪਏ) ਦਾ ਫਾਇਦਾ ਹੋਇਆ ਹੈ। 
ਵੀਵੋ
ਮੁਨਾਫ਼ੇ ਦੇ ਮਾਮਲੇ 'ਚ ਦੁਨਿਆ ਦੀ ਪੰਜਵੀਂ ਕੰਪਨੀ ਵੀਵੋ ਹੈ। ਵੀਵੋ ਨੂੰ ਪ੍ਰਤੀ ਯੂਨਿਟ ਵਿਕਰੀ 'ਤੇ 13 ਡਾਲਰ (ਕਰੀਬ 830 ਰੁਪਏ) ਦਾ ਫਾਇਦਾ ਹੋਇਆ ਹੈ।


Related News