ਬਿਨਾਂ ਬੈਟਰੀ ਦੇ ਚੱਲਣ ਵਾਲਾ ਪਹਿਲਾ ਸਾਫਟ ਆਕਟੋਪਸ ਵਰਗਾ ਰੋਬੋਟ

Friday, Aug 26, 2016 - 10:18 AM (IST)

ਬਿਨਾਂ ਬੈਟਰੀ ਦੇ ਚੱਲਣ ਵਾਲਾ ਪਹਿਲਾ ਸਾਫਟ ਆਕਟੋਪਸ ਵਰਗਾ ਰੋਬੋਟ
ਜਲੰਧਰ- ਹਾਵਰਡ ਦੇ ਵਿਗਿਆਨੀਆਂ ਨੇ ਪਹਿਲਾ ਥ੍ਰੀ ਡੀ ਪ੍ਰਿੰਟਿਡ ਆਕਟੋਪਸ ਵਰਗਾ ਇਕ ਰੋਬੋਟ ਵਿਕਸਿਤ ਕੀਤਾ ਹੈ, ਜੋ ਪੂਰੀ ਤਰ੍ਹਾਂ ਸਾਫਟ ਯੰਤਰਾਂ ਨਾਲ ਬਣਾਇਆ ਜਾਂਦਾ ਹੈ ਅਤੇ ਇਹ ਸਥਾਈ ਬੈਟਰੀਆਂ ਅਤੇ ਸਰਕਟ ਬੋਰਡਾਂ ਦੀ ਥਾਂ ਰਸਾਇਣਿਕ ਪ੍ਰਤੀਕਿਰਿਆਵਾਂ ਤੋਂ ਊਰਜਾ ਪ੍ਰਾਪਤ ਕਰਦਾ ਹੈ। ਇਸ ਰੋਬੋਟ ਦਾ ਨਾਂ ਓਕਟੋਬੋਟ ਹੈ। ਇਹ ਨਵੀਂ ਪੀੜ੍ਹੀ ਦੇ ਪੂਰੀ ਤਰ੍ਹਾਂ ਸਾਫਟ, ਆਟੋਨੋਮਸ ਮਸ਼ੀਨ ਦਾ ਰਾਹ ਪੱਧਰਾ ਕਰ ਸਕਦਾ ਹੈ। 
 
ਇਸ ਆਕਟੋਬੋਟ ਰੋਬੋਟ ''ਚ ਭਰੀ ਗਈ ਗੈਸ ਨਾਲ ਊਰਜਾ ਮਿਲਦੀ ਹੈ। ਇਸ ''ਚ ਮੌਜੂਦ ਤਰਲ ਪੈਟਰੋਲ (ਹਾਈਡ੍ਰੋਜਨਪਰਆਕਸਾਈਡ) ਗੈਸ ''ਚ ਤਬਦੀਲ ਹੋ ਜਾਂਦੀ ਜੋ ਆਕਟੋਬੋਟ ਵਿਚੋਂ ਗੁਜ਼ਰਦੀ ਹੈ ਜਿਸ ਨਾਲ ਇਹ ਰੋਬੋਟ ਗੁਬਾਰੇ ਦੀ ਤਰ੍ਹਾਂ ਫੁਲ ਜਾਂਦਾ ਹੈ। ਇਸ ਰਸਾਇਣਿਕ ਪ੍ਰਤੀਕਿਰਿਆ ''ਤੇ ਕੰਟਰੋਲ ਕਰਨ ਲਈ ਖੋਜਕਾਰਾਂ ਨੇ ਮਾਈਕ੍ਰੋਫਲੂਈਡਿਕ ਲਾਜਿਕ ਸਰਕਿੱਟ ਦੀ ਵਰਤੋਂ ਕੀਤੀ ਹੈ। ਸਾਫਟ ਰੋਬੋਟਿਕਸ ਇਸ ਨੂੰ ਕ੍ਰਾਂਤੀਕਾਰੀ ਬਣਾ ਸਕਦਾ ਹੈ ਕਿ ਮਨੁੱਖੀ ਮਸ਼ੀਨਾਂ ਨਾਲ ਗੱਲ ਕਿਵੇਂ ਕਰਦੇ ਹਾਂ। ਹਾਲਾਂਕਿ ਖੋਜਕਾਰਾਂ ਨੇ ਪੂਰੀ ਤਰ੍ਹਾਂ ਆਗਿਆਕਾਰੀ ਰੋਬੋਟ ਬਣਾਉਣ ਵਿਚ ਮੁਸ਼ੱਕਤ ਕੀਤੀ ਹੈ। ਅਮਰੀਕਾ ਦੀ ਹਾਵਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਸ ਨੂੰ ਬਣਾਇਆ ਹੈ। ਇਹ ਖੋਜ ''ਨੇਚਰ'' ਜਨਰਲ ਵਿਚ ਪ੍ਰਕਾਸ਼ਿਤ ਹੋਈ ਹੈ।

Related News