ਕੋਰੋਨਾ ਬਾਰੇ ਯੂਜ਼ਰਸ ਨੂੰ ਜਾਗਰੂਕ ਕਰੇਗਾ ਇੰਸਟਾਗ੍ਰਾਮ ਦਾ ਇਹ ਫੀਚਰ

03/16/2020 12:44:59 AM

ਗੈਜੇਟ ਡੈਸਕ—ਦਿੱਗਜ ਸੋਸ਼ਲ ਮੀਡੀਆ ਐਪ ਇੰਸਟਾਗ੍ਰਾਮ ਨੇ ਫੀਡ ਸੇਵਾ (Instagram Feed) ਨੂੰ ਲਾਂਚ ਕੀਤਾ ਹੈ ਜਿਸ ਨਾਲ ਯੂਜ਼ਰਸ ਨੂੰ ਕੋਰੋਨਾਵਾਇਰਸ ਦੇ ਬਾਰੇ 'ਚ ਜਾਣਕਾਰੀ ਮਿਲੇਗੀ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਇਸ ਫੀਚਰ ਦਾ ਐਲਾਨ ਪਹਿਲੇ ਹੀ ਕਰ ਦਿੱਤਾ ਸੀ। ਹਾਲਾਂਕਿ, ਹੁਣ ਇਹ ਫੀਚਰ ਯੂਜ਼ਰਸ ਲਈ ਪਲੇਟਫਾਰਮਸ 'ਤੇ ਉਪਲੱਬਧ ਹੈ। ਇਸ ਤੋਂ ਇਲਾਵਾ ਕੰਪਨੀ ਨੇ ਇਸ ਫੀਚਰ ਦੀ ਜਾਣਕਾਰੀ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ 'ਤੇ ਵੀ ਸਾਂਝੀ ਕੀਤੀ ਹੈ। ਇਸ ਤੋਂ ਪਹਿਲਾਂ ਵੀ ਇੰਸਟਾਗ੍ਰਾਮ ਨੇ ਕਈ ਫੀਚਰਸ ਪੇਸ਼ ਕੀਤੇ ਸਨ ਜਿਨ੍ਹਾਂ ਤੋਂ ਯੂਜ਼ਰਸ ਦਾ ਅਨੁਭਵ ਬਿਹਤਰ ਹੋਇਆ ਸੀ।

ਇੰਟਸਾਗ੍ਰਾਮ ਦਾ ਨਵਾਂ ਫੀਚਰ
ਇੰਸਟਾਗ੍ਰਾਮ ਨੇ ਆਪਣੇ ਆਧਿਕਾਰਿਤ ਟਵਿੱਟਰ ਅਕਾਊਂਟ ਰਾਹੀਂ ਕਿਹਾ ਕਿ ਅਸੀਂ ਲੋਕਾਂ ਤਕ ਕੋਰੋਨਾਵਾਇਰਸ ਦੀ ਹਰ ਇਕ ਜਾਣਕਾਰੀ ਨੂੰ ਪਹੁੰਚਾਉਣਾ ਚਾਹੁੰਦੇ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦੇ ਲਈ ਅਸੀਂ ਨਵੀਂ ਅਪਡੇਟ ਜਾਰੀ ਕੀਤੀ ਹੈ ਜੋ ਹੁਣ ਯੂਜ਼ਰਸ ਲਈ ਉਪਲੱਬਧ ਹੈ।

ਇੰਸਟਾਗ੍ਰਾਮ ਫੀਡ ਤੋਂ ਮਿਲੇਗੀ ਹਰ ਤਰ੍ਹਾਂ ਦੀ ਜਾਣਕਾਰੀ
ਇੰਸਟਾਗ੍ਰਾਮ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਯੂਜ਼ਰਸ ਨੂੰ ਇੰਸਟਾਗ੍ਰਾਮ ਫੀਡ 'ਤੇ ਵਰਲਡ ਹੈਲਥ ਆਰਗਨਾਈਜੇਸ਼ਨ (WHO) ਨਾਲ ਸਥਾਨਕ ਸਿਹਤ ਮੰਤਰਾਲਾ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਮਿਲੇਗੀ। ਕੰਪਨੀ ਦਾ ਕਹਿਣਾ ਹੈ ਕਿ ਅਸੀਂ ਇਸ ਫੀਡ ਰਾਹੀਂ ਯੂਜ਼ਰਸ ਤਕ ਕੋਰੋਨਾਵਾਇਰਸ ਨਾਲ ਜੁੜੀ ਹਰ ਇਕ ਜਾਣਕਾਰੀ ਪਹੁੰਚਾਵਾਗੇ।

ਇੰਸਟਾਗ੍ਰਾਮ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਯੂਜ਼ਰਸ ਕੋਰੋਨਾਵਾਇਰਸ ਨਾਲ ਜੁੜੇ ਏ.ਆਰ. ਇਫੈਕਟ (AR effects) ਸਰਚ ਨਹੀਂ ਕਰ ਸਕਣਗੇ। ਉੱਥੇ, ਦੂਜੇ ਪਾਸੇ ਕੰਪਨੀ ਨੇ ਕਿਹਾ ਕਿ ਅਸੀਂ ਆਪਣੇ ਯੂਜ਼ਰਸ ਨੂੰ ਇਸ ਵਾਇਰਸ ਨਾਲ ਜੁੜੀ ਤਮਾਮ ਜਾਣਕਾਰੀਆਂ ਦੇਵਾਂਗੇ।


Karan Kumar

Content Editor

Related News