ਖੋਜਕਾਰਾਂ ਨੇ ਬਣਾਇਆ ਰੰਗ ਬਦਲਣ ਵਾਲਾ ਇਹ ਖਾਸ ਕੱਪੜਾ, ਐਪ ਨਾਲ ਕੀਤਾ ਜਾ ਸਕੇਗਾ ਕੰਟਰੋਲ (ਵੀਡੀਓ)
Saturday, May 19, 2018 - 06:28 PM (IST)

ਜਲੰਧਰ - ਯੂਨੀਵਰਸਿਟੀ ਆਫ ਸੈਂਟਰਲ ਫਲੋਰੀਡਾ ਦੇ ਖੋਜਕਾਰਾਂ ਨੇ ਅਜਿਹਾ ਖਾਸ ਤਰ੍ਹਾਂ ਦਾ ਕੱਪੜਾ ਬਣਾਇਆ ਹੈ, ਜਿਸ ਨੂੰ ਪਾ ਕੇ ਵਿਅਕਤੀ ਉਨ੍ਹਾਂ ਕੱਪੜਿਆਂ ਨੂੰ ਆਪਣੀ ਪਸੰਦ ਮੁਤਾਬਕ ਕਿਸੇ ਵੀ ਰੰਗ 'ਚ ਬਦਲ ਸਕਦੇ ਹਨ। ਇਹ ਕੱਪੜੇ ਇਕ ਖਾਸ ਤਰ੍ਹਾਂ ਦੇ ਫੈਬਰਿਕ ਤੋਂ ਬਣਾਏ ਗਏ ਹਨ ਅਤੇ ਜਿਸ ਦਾ ਨਾਮ ChroMorphous ਹੈ। ਉਥੇ ਹੀ ਇਸ ਕੱਪੜੇ 'ਚ ਖਾਸ ਗੱਲ ਹੈ ਕਿ ਇਨ੍ਹਾਂ ਨੂੰ ਐਪ ਰਾਹੀਂ ਇਕ ਕਲਿਕ ਦੇ ਨਾਲ ਇਸ ਕੱਪੜੇ ਦਾ ਰੰਗ ਵੀ ਬਦਲਿਆ ਜਾ ਸਕਦਾ ਹੈ। ਫਿਲਹਾਲ ਜਾਂਚ ਦੇ ਤੌਰ ਇਸ ਖਾਸ ਫੈਬਰਿਕ ਨਾਲ ਇਕ ਪਰਸ ਬਣਾਇਆ ਗਿਆ ਹੈ, ਜੋ ਵੱਖ-ਵੱਖ ਰੰਗ 'ਚ ਬਦਲਦਾ ਹੈ। ਖੋਜਕਾਰਾਂ ਦੀ ਟੀਮ ਹੁਣ ਫ਼ੈਸ਼ਨ ਡਿਜ਼ਾਇਨਰ ਦੇ ਨਾਲ ਮਿਲ ਕੇ ਇਸ ਖਾਸ ਫੈਬਰਿਕ ਨਾਲ ਕੱਪੜੇ ਬਣਾਉਣ ਦੀ ਤਿਆਰੀ ਕਰ ਰਹੀ ਹੈ।
ਇੰਝ ਕਰਦਾ ਹੈ ਕੰਮ
ਇਸ ਕੱਪੜੇ ਦੇ ਫੈਬਰਿਕ 'ਚ ਇਕ ਖਾਸ ਤਰ੍ਹਾਂ ਦੀ ਟੈਕਨਾਲੌਜੀ ਦਾ ਇਸਤੇਮਾਲ ਕੀਤਾ ਗਿਆ ਹੈ। ਕੱਪੜੀਆਂ 'ਚ ਧਾਗਿਆਂ ਦੇ ਰੂਪ 'ਚ ਛੋਟੀਆਂ ਤਾਰਾਂ ਅਤੇ ਕਲਰ ਬਦਲਨ ਵਾਲੇ ਪਿਗਮੇਂਟ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਦੇ ਨਾਲ ਉਹ ਰੰਗ ਬਦਲਦੇ ਹਨ। ਇਸ ਖਾਸ ਤਰ੍ਹਾਂ ਦੇ ਕੱਪੜੇ ਨੂੰ ਯੂਨੀਵਰਸਿਟੀ ਆਫ ਸੈਂਟਰਲ ਫਲੋਰੀਡਾ ਦੇ ਕਾਲਜ ਆਫ਼ ਆਪਟਿਕ ਐਂਡ ਫੋਟੋਨਿਕਸ ਦੇ ਵਿਦਿਆਰਥੀਆਂ ਨੇ ਮਿਲ ਕੇ ਇਸ ਫੈਬਰਿਕ ਦਾ ਨਿਰਮਾਣ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ Ohio State University ਦੇ ਖੋਜਕਾਰਾਂ ਨੇ ਖਾਸ ਕਿਸਮ ਦੇ ਘੱਟ ਭਾਰ, ਵਾਟਰਪਰੂਫ ਐਂਟੀਨਾ ਵਾਲੇ ਫੈਬਰਿਕ ਬਣਾਇਆ ਹੈ।