ਵਾਤਾਵਰਣ ਨੂੰ ਸਾਫ ਕਰਨ ''ਚ ਮਦਦ ਕਰੇਗੀ ਇਹ ਡਿਵਾਈਸ
Tuesday, Jun 07, 2016 - 03:11 PM (IST)

ਜਲੰਧਰ— ਜੇਕਰ ਤੁਸੀਂ ਪ੍ਰਦੂਸ਼ਿਤ ਥਾਂ ''ਤੇ ਕੰਮ ਕਰਦੇ ਹੋ ਜਾਂ ਘੁੱਮਣ ਜਾ ਰਹੇ ਹੋ ਤਾਂ ਤੁਹਾਡੇ ਲਈ Wynd Tech ਕੰਪਨੀ ਨੇ ਇਕ ਪਰਸਲਨ ਏਅਰ ਪਰਿਫਾਏਰ ਵਿਕਸਿਤ ਕੀਤਾ ਹੈ ਜੋ ਤੁਹਾਡੇ ਵਾਤਾਵਰਣ ਨੂੰ ਮਾਨਿਟਰ ਕਰਕੇ ਉਸ ਨੂੰ ਸਾਫ ਕਰਨ ''ਚ ਮਦਦ ਕਰੇਗਾ, ਨਾਲ ਹੀ ਇਹ ਸਮਾਰਟਫੋਨ ਐਪਲੀਕੇਸ਼ਨ ''ਤੇ ਪ੍ਰਦੂਸ਼ਿਤ ਹਵਾ ਦੀ ਦਰ ਬਾਰੇ ਸਾਰੀ ਜਾਣਕਾਰੀ ਦੇਵੇਗਾ।
ਇਸ ਵਿਚ ਮਜੂਦ ਸੈਂਸਰ ਪ੍ਰਦੂਸ਼ਣ ਕਣ ਦੇ ਪੱਧਰ ਜਿਵੇਂ, ਐਲਰਜੀ, ਤੰਬਾਕੂ ਦਾ ਧੂੰਆ, ਜੀਵਾਣੂ ਅਤੇ ਧੁੰਦ ਬਾਰੇ ਦੱਸੇਗਾ। ਆਟੋ ਮੋਡ ਫੀਚਰ ਦੀ ਮਦਦ ਨਾਲ ਇਹ ਡਿਵਾਈਸ ਪਿਊਰੀਫਿਕੇਸ਼ਨ ਲੈਵਲ ਨੂੰ ਮੈਂਨੇਨ ਕਰਕੇ ਵਾਤਾਵਰਣ ਨੂੰ ਸਵੱਛ ਕਰੇਗੀ। 2.8-ਇੰਚ ਸਾਈਜ਼ ਦੀ ਇਹ ਡਿਵਾਈਸ ਇਕ ਵਾਰ ਚਰਾਜ ਹੋ ਕੇ 8 ਘੰਟਿਆਂ ਦਾ ਬੈਟਰੀ ਬੈਕਅਪ ਦੇਵੇਗੀ ਅਤੇ ਵਾਤਾਵਰਣ ''ਚੋਂ ਐਲਰਜੀ, ਰੋਗਾਣੁ ਅਤੇ ਉਦਯੋਗਿਕ ਪ੍ਰਦੂਸ਼ਣ ਨੂੰ 8 ਲੀਟਰ ਪਰ ਸੈਕਿੰਡ ਦੀ ਸਪੀਡ ਨਾਲ ਸਾਫ ਕਰੇਗੀ।