iPhone 7 ਇੰਝ ਵਰਤੇ ਜਾ ਸਕਨਗੇ 3.5 mm ਹੈੱਡਫੋਨ

Saturday, Jul 30, 2016 - 03:40 PM (IST)

iPhone 7 ਇੰਝ ਵਰਤੇ ਜਾ ਸਕਨਗੇ 3.5 mm ਹੈੱਡਫੋਨ

ਜਲੰਧਰ : ਕਈਆਂ ਦੇ ਦਿਮਾਗ ''ਚ ਇਹ ਖਿਆਲ ਆਇਆ ਹੋਵੇਗਾ ਕਿ ਆਈਫੋਨ 7 ''ਚ 3.5 ਐੱਮ. ਐੱਮ. ਹੈੱਡਫੋਨ ਜੈਕ ਨਾ ਹੋਣ ਨਾਲ ਸਾਡੇ ਪੁਰਾਣੇ, ਖਰੀਦੇ ਗਏ ਮਹਿੰਗੇ ਹੈੱਡਫੋਨ ਕਿਸੇ ਕੰਮ ਦੇ ਨਹੀਂ ਹੋਣਗੇ। ਆਈਫਨ 7 ''ਚ ਲਾਈਟਨਿੰਗ ਪੋਰਟ ਦੇ ਵਿਚ ਹੀ ਹੈੱਡਫੋਨ ਪਲੱਗ-ਇਨ ਹੋਣਗੇ ਤੇ ਦੇਖਿਆ ਜਾਵੇ ਤਾਂ ਇਸ ਨਾਲ ਐਗਜ਼ਿਸਟਿੰਗ 3.5 ਐੱਮ. ਐੱਮ. ਕੁਨੈਕਟਰ ਵਾਲੇ ਹੈੱਡਫੋਨ ਕਿਸੇ ਕੰਮ ਦੇ ਨਹੀਂ ਰਹਿਣਗੇ। ਪਰ ਇੰਝ ਦਾ ਕੁਝ ਨਹੀਂ ਹੈ ਦਰਅਸਲ ਇਸ ਲਈ ਐਪਲ ਤੇ ਹੋਰ ਥਰਡ ਪਾਰਟੀ ਮੈਨੂਫੈਕਚਰਰਜ਼ ਵੱਲੋਂ ਅਜਿਹੀਆਂ ਡੋਂਗਲਜ਼ ਤਿਆਰ ਕੀਤੀਆਂ ਜਾ ਰਹੀਆਂ ਹਨ ਜੋ ਲਾਈਟਨਿੰਗ ਪੋਰਟ ਨਾਲ ਕੁਨੈਕਟ ਹੋ ਕੇ ਤੁਹਾਡੇ 3.5 ਐੱਮ. ਐੱਮ. ਕੁਨੈਕਟਰ ਵਾਲੇ ਹੈੱਡਫੋਨ ਨੂੰ ਆਈਫੋਨ ਨਾਲ ਕੁਨੈਕਟ ਕਰ ਸਕਨਗੀਆਂ। ਇਸ ਦੀ ਤਾਜ਼ਾ ਤਸਵੀਰ ਤੁਸੀਂ ਉਪਰ ਦੇਖ ਸਕਦੇ ਹੋ ਜਿਸ ''ਚ ਡੋਂਗਲ ਦੇ ਇਕ ਸਿਰੇ ''ਤੇ ਲਾਈਟਨਿੰਗ ਪੋਰਟ ਹੈ ਤੇ ਦੂਸਰੇ ਸਿਰੇ ''ਤੇ 3.5 ਐੱਮ. ਐੱਮ. ਪੋਰਟ ਦਿੱਤਾ ਗਿਆ ਹੈ।


Related News