3 ਡਿਸਪਲੇਅ ਨਾਲ ਨਵਾਂ ਸਮਾਰਟਫੋਨ ਲਾਂਚ ਕਰੇਗੀ ਇਹ ਕੰਪਨੀ

02/11/2018 1:56:26 PM

ਜਲੰਧਰ-ਸਾਊਥ ਕੋਰੀਆ ਦੀ ਮਸ਼ਹੂਰ ਇਲੈਕਟ੍ਰੋਨਿਕ ਕੰਪਨੀ LG ਇਕ ਜਾਂ ਦੋ ਨਹੀਂ ਸਗੋਂ ਤਿੰਨ ਸਕਰੀਨ ਨਾਲ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਰਿਪੋਰਟ ਅਨੁਸਾਰ ਕੰਪਨੀ ਟ੍ਰਿਪਲ ਫੋਲਡਬੇਲ ਸਮਾਰਟਫੋਨ ਸਕਰੀਨ 'ਤੇ ਕਾਫੀ ਸਮਾਂ ਤੋਂ ਕੰਮ ਕਰ ਰਹੀਂ ਹੈ ਅਤੇ ਹੁਣ ਕੰਪਨੀ ਇਸਨੂੰ ਸੈਕਸੈਸਫੁੱਲ ਟੈਸਟ ਕਰ ਚੁੱਕੀ ਹੈ। ਜੇਕਰ LG ਇਸ ਸਮਾਰਟਫੋਨ ਨੂੰ ਲਾਂਚ ਕਰਦੀ ਹੈ ਤਾਂ 3 ਸਕਰੀਨ ਨਾਲ ਸਮਾਰਟਫੋਨ ਪੇਸ਼ ਕਰਨ ਵਾਲੀ LG ਪਹਿਲੀ ਕੰਪਨੀ ਹੋਵੇਗੀ। ਇਸ ਫੋਨ ਨੂੰ 3 ਤਰ੍ਹਾਂ ਨਾਲ ਫੋਲਡ ਕੀਤਾ ਜਾ ਸਕੇਗਾ ਅਤੇ 3 ਸਕਰੀਨਾਂ ਨੂੰ ਟੱਚ ਨਾਲ ਵਰਤੋਂ ਕੀਤੀ ਜਾ ਸਕੇਗੀ। LG ਦਾ ਇਹ 3 ਸਕਰੀਨ ਵਾਲਾ ਇਹ ਸਮਾਰਟਫੋਨ ਦੇਖਣ 'ਚ ਕੁਝ ਇਸ ਤਰ੍ਹਾਂ ਦਾ ਲੱਗਦਾ ਹੈ।

 

 

1. ਸੈਮਸੰਗ ਵੀ ਕਾਫੀ ਸਮਾਂ ਤੋਂ ਡਿਊਲ ਸਕਰੀਨ ਵਾਲੇ ਫੋਲਡਬੇਲ ਸਮਾਰਟਫੋਨ 'ਤੇ ਕੰਮ ਕਰ ਰਹੀਂ ਹੈ ਅਤੇ ਜਲਦ ਹੀ ਇਸ ਨੂੰ ਲਾਂਚ ਕਰ ਸਕਦੀ ਹੈ,ਪਰ 3 ਸਕਰੀਨ ਨਾਲ ਸਮਾਰਟਫੋਨ ਲਾਂਚ ਕਰਨ ਵਾਲੀ LG ਪਹਿਲੀ ਕੰਪਨੀ ਹੋਵੇਗੀ।

2. LG ਨੇ ਫੋਨ ਤੇ ਪੇਟੈਂਟ ਲਈ ਦਸੰਬਰ 2014 'ਚ ਐਪਲੀਕੇਸ਼ਨ ਦਿੱਤਾ ਸੀ, ਜਿਸ ਨੂੰ ਪਿਛਲੇ ਸਾਲ ਨਵੰਬਰ 'ਚ ਇਸ ਨੂੰ ਮੰਜੂਰੀ ਮਿਲ ਗਈ ਹੈ। ਰਿਪੋਰਟਸ ਅਨੁਸਾਰ ਇਸ ਨੂੰ ਟਰਾਈ ਫੋਲਡ ਸਮਾਰਟਫੋਨ ਡਿਜ਼ਾਇਨ ਦੇ ਪੇਂਟੈਟ ਨੂੰ World Intellectual Property Organization ਨਾਲ ਸੁਰੱਖਿਅਤ ਰੱਖ ਸਕਦੇ ਹਾਂ।

3. ਪਿਕਚਰ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਸਮਾਰਟਫੋਨ 3 ਸਕਰੀਨ ਨਾਲ ਆਵੇਗਾ ਅਤੇ ਇਨ੍ਹਾਂ ਤਿੰਨਾਂ ਸਕਰੀਨ ਨੂੰ ਨਾਰਮਲ ਸਮਾਰਟਫੋਨ ਦੀ ਸਕਰੀਨ ਵਾਂਗ ਵਰਤੋਂ ਕੀਤੀ ਜਾ ਸਕੇਗੀ। ਇਹ ਫੋਨ ਟੱਚ ਸਕਰੀਨ ਦੇ ਨਾਲ ਆਵੇਗਾ। ਪਿਕਚਰਾਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਸਮਾਰਟਫੋਨ ਤਿੰਨ ਸਕਰੀਨ ਨਾਲ ਆਵੇਗਾ ਅਤੇ ਇਨ੍ਹਾਂ ਤਿੰਨਾਂ ਸਕਰੀਨਾਂ ਨੂੰ ਨਾਰਮਲ ਸਮਾਰਟਫੋਨ ਦੀ ਸਕਰੀਨ ਵਾਂਗ ਵਰਤੋਂ ਕੀਤੀ ਜਾ ਸਕਦੀ ਹੈ। ਇਹ ਫੋਨ ਟੱਚ ਸਕਰੀਨ ਨਾਲ ਆਵੇਗਾ।

4. tri ਫੋਲਡ ਡਿਸਪਲੇਅ 'ਚ ਇਕ ਸਕਰੀਨ ਮੇਨ ਹੋਵੇਗੀ ਅਤੇ ਉਸ 'ਚ ਹੋਮ ਬਟਨ ਵੀ ਮੌਜੂਦ ਹੋਵੇਗਾ। ਮੇਨ ਡਿਸਪਲੇਅ 'ਚ ਫਿਜੀਕਲ ਬਟਨ ਦਿੱਤਾ ਹੋਵੇਗਾ। ਤਿੰਨ ਸਕਰੀਨ ਦੇ ਨਾਲ ਇਸ ਫੋਨ ਤੇ ਆਸਾਨੀ ਨਾਲ ਮਲਟੀ ਟਾਸਕਿੰਗ ਕੀਤੀ ਜਾ ਸਕੇਗੀ।

5. ਰਿਪੋਰਟ ਅਨੁਸਾਰ 3 ਡਿਸਪਲੇਅ ਮਲਟੀ-ਟਾਸਕਿੰਗ ਲਈ ਵਰਤੋਂ ਕੀਤੀ ਜਾ ਸਕੇਗੀ।

6. ਯੂਜ਼ਰਸ ਆਪਣੀ ਮਰਜੀ ਨਾਲ ਦੋ ਸਕਰੀਨ ਨੂੰ ਬੰਦ ਕਰਕੇ ਸਿਰਫ ਇਕ ਹੀ ਸਕਰੀਨ ਨੂੰ ਵੀ ਵਰਤੋਂ ਕੀਤੀ ਜਾ ਸਕੇਗੀ।

7. ਇਨ੍ਹਾਂ ਸਕਰੀਨ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਤਿੰਨਾਂ ਸਕਰੀਨਾਂ ਨੂੰ ਇੱਕਠੇ ਵੱਡੇ ਡਿਸਪਲੇਅ ਦੇ ਰੂਪ 'ਚ ਵਰਤੋਂ ਕੀਤੀ ਜਾ ਸਕੇਗੀ। ਫਿਲਹਾਲ ਕੰਪਨੀ ਨੇ ਇਸ ਬਾਰੇ ਕੋਈ ਵੀ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।


Related News