ਦੇਸ਼ ’ਚ EV ਦੀ ਸੇਲ 234 ਫੀਸਦੀ ਵਧੀ, ਇਹ ਹੈ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਲੈਕਟ੍ਰਿਕ ਕਾਰ
Thursday, Nov 18, 2021 - 06:06 PM (IST)

ਆਟੋ ਡੈਸਕ– ਦੇਸ਼ ’ਚ ਲਗਾਤਾਰ ਵਧਦੇ ਪ੍ਰਦੂਸ਼ਣ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਉਛਾਲ ਨੂੰ ਵੇਖਦੇ ਹੋਏ ਇਲੈਕਟ੍ਰਿਕ ਕਾਰਾਂ ਲੋਕਾਂ ਦੀ ਪਹਿਲੀ ਪਸੰਦ ਬਣ ਰਹੀਆਂ ਹਨ। ਜਿਸ ਨੂੰ ਧਿਆਨ ’ਚ ਰੱਖਦੇ ਹੋਏ ਕਾਰ ਨਿਰਮਾਤਾਵਾਂ ਦੁਆਰਾ ਵੀ ਵੱਖ-ਵੱਖ ਇਲੈਕਟ੍ਰਿਕ ਕਾਰਾਂ ਲਾਂਚ ਕੀਤੀਆਂ ਜਾ ਰਹੀਆਂ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਇਲੈਕਟ੍ਰਿਕ ਕਾਰਾਂ ਦੀ ਸੇਲ ’ਚ 234 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਆਓ ਜਾਣਦੇ ਹਾਂ ਕਿਹੜੀ ਇਲੈਕਟ੍ਰਿਕ ਕਾਰ ਵਿਕਰੀ ਦੇ ਮਾਮਲੇ ’ਚ ਪਹਿਲੇ ਨੰਬਰ ’ਤੇ ਆਉਂਦੀ ਹੈ।
1.Tata Nexon EV– ਇਲੈਕਟ੍ਰਿਕ ਕਾਰਾਂ ਦੀ ਵਿਕਰੀ ਦੀ ਲਿਸਟ ’ਚ ਟਾਟਾ ਨੈਕਸਨ ਦਾ ਨਾਂ ਪਹਿਲੇ ਨੰਬਰ ’ਤੇ ਆਉਂਦਾ ਹੈ। ਕੰਪਨੀ ਨੇ ਅਪ੍ਰੈਲ ਤੋਂ ਲੈ ਕੇ ਸਤੰਬਰ ਦੇ ਅੱਧ ਤਕ ਕੁੱਲ 3,168 ਇਕਾਈਆਂ ਵੇਚੀਆਂ ਹਨ। ਜਦਕਿ ਪਿਛਲੇ ਸਾਲ 6- ਮਹੀਨਿਆਂ ’ਚ ਕੁੱਲ 1,152 ਇਕਾਈਆਂ ਦੀ ਵਿਕਰੀ ਕੀਤੀ ਸੀ। ਟਾਟਾ ਦੀ ਇਸ ਇਲੈਕਟ੍ਰਿਕ ਕਾਰ ਦੀ ਸ਼ੁਰੂਆਤੀ ਕੀਮਤ 14 ਲੱਖ ਰੁਪਏ ਹੈ।
ਇਹ ਵੀ ਪੜ੍ਹੋ– ਹੁਣ ਟੂ-ਵ੍ਹੀਲਰਜ਼ ’ਚ ਵੀ ਮਿਲਣਗੇ ਏਅਰਬੈਗ, Autoliv ਤੇ Piaggio ਗਰੁੱਪ ਨੇ ਸਾਈਨ ਕੀਤਾ ਐਗਰੀਮੈਂਟ
2. MG ZS EV– ਟਾਟਾ ਤੋਂ ਬਾਅਦ ਦੂਜਾ ਨਾਂ MG Motors ਦਾ ਸਾਹਮਣੇ ਆਉਂਦਾ ਹੈ। ਇਹ ਕੰਪਨੀ ਭਾਰਤ ’ਚ ਕੁਝ ਸਮਾਂ ਪਹਿਲਾਂ ਹੀ ਆਈ ਸੀ। ਗੱਲ ਕਰੀਏ ਇਸ ਸਾਲ ਅਪ੍ਰੈਲ ਤੋਂ ਲੈ ਕੇ ਸਤੰਬਰ ਤਕ MG ZS EV ਸੇਲ ਦੀ ਤਾਂ ਕੰਪਨੀ ਨੇ ਇਸ ਛਮਾਹੀ ’ਚ 1,789 ਇਕਾਈਆਂ ਵੇਚੀਆਂ ਹਨ, ਜਦਕਿ ਪਿਛਲੇ ਸਾਲ ਸਿਰਫ 511 ਇਕਾਈਆਂ ਹੀ ਵਿਕੀਆਂ ਸਨ। ਯਾਨੀ MG ZS EV ਦੀ ਵਿਕਰੀ 250 ਫੀਸਦੀ ਤਕ ਵਧੀ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ ਕਰੀਬ 21 ਲੱਖ ਰੁਪਏ ਹੈ।
ਇਹ ਵੀ ਪੜ੍ਹੋ– ਕਿਸਾਨਾਂ ’ਤੇ ਪਵੇਗੀ ਮਹਿੰਗਾਈ ਦੀ ਮਾਰ! ਇਸ ਕੰਪਨੀ ਨੇ ਕੀਤਾ ਟ੍ਰੈਕਟਰਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ
3. Tata Tigor EV– ਇਸ ਲਿਸਟ ’ਚ ਟਾਟਾ ਟਿਗੋਰ ਵੀ ਟਾਟਾ ਦੀ ਬੈਸਟ ਸੇਲਿੰਗ ਕਾਰ ਹੈ। ਪਿਛਲੇ ਸਾਲ ਕੰਪਨੀ ਇਸ ਕਾਰ ਦੀਆਂ ਸਿਰਫ 100 ਇਕਾਈਆਂ ਹੀ ਵੇਚ ਸਕੀ ਸੀ ਜਦਕਿ ਇਸ ਸਾਲ 801 ਇਕਾਈਆਂ ਵੇਚੀਆਂ ਹਨ। ਟਾਟਾ ਦੀ ਇਸ ਕਾਰ ਦੀ ਸ਼ੁਰੂਆਤੀ ਕੀਮਤ 9.5 ਲੱਖ ਰੁਪਏ ਹੈ।
ਇਹ ਵੀ ਪੜ੍ਹੋ– iPad ਦੇ ਇਸ ਫੀਚਰ ਕਾਰਨ ਬਚੀ ਪਿਓ-ਧੀ ਦੀ ਜਾਨ, ਜਾਣੋ ਕੀ ਹੈ ਪੂਰਾ ਮਾਮਲਾ
4. Hyundai Kona Electric– ਦੇਖਣ ’ਚ ਆਇਆ ਹੈ ਕਿ ਹੁੰਡਈ ਦੀਆਂ ਗੱਡੀਆਂ ਦੀ ਲੋਕਪ੍ਰਿਯਤਾ ਲਗਾਤਾਰ ਘੱਟ ਹੁੰਦੀ ਜਾ ਰਹੀ ਹੈ ਜਿਸ ਦਾ ਸਿੱਧਾ ਅਸਰ ਇਸ ਦੀ ਸੇਲ ’ਤੇ ਪੈ ਰਿਹਾ ਹੈ। ਹਾਲ ਹੀ ’ਚ ਸਾਹਮਣੇ ਆਈ ਅਕਤੂਬਰ ਦੀਆਂ ਟਾਪ-10 ਗੱਡੀਆਂ ਦੀ ਲਿਸਟ ’ਚੋਂ ਹੁੰਡਈ ਕ੍ਰੇਟਾ ਬਾਹਰ ਹੋ ਗਈ। ਦੂਜੇ ਪਾਸੇ ਇਲੈਕਟ੍ਰਿਕ ਕਾਰ ਦੀ ਸੇਲ ’ਚ ਵੀ Hyundai Kona Electric ਦੀਆਂ ਸਿਰਫ 51 ਇਕਾਈਆਂ ਹੀ ਵਿਕੀਆਂ ਹਨ। ਹੁੰਡਈ ਦੀ ਇਸ ਇਲੈਕਟ੍ਰਿਕ ਕਾਰ ਦੀ ਕੀਮਤ 23.7 ਲੱਖ ਰੁਪਏ ਹੈ।
ਇਹ ਵੀ ਪੜ੍ਹੋ– ਬੰਗਲਾਦੇਸ਼ ਦੌਰੇ ’ਤੇ ਗਈ ਪਾਕਿ ਟੀਮ ਨੇ ਅਭਿਆਸ ਦੌਰਾਨ ਕੀਤੀ ਅਜਿਹੀ ਹਰਕਤ ਕਿ ਹੋ ਗਿਆ ਹੰਗਾਮਾ
5. Mahindra eVerito– ਇਲੈਕਟ੍ਰਿਕ ਕਾਰਾਂ ਦੀ ਲਿਸਟ ’ਚ ਮਹਿੰਦਰਾ ਆਪਣੀ ਥਾਂ ਬਣਾਉਣ ’ਚ ਕਾਮਯਾਬ ਰਹੀ ਹੈ ਪਰ ਬਾਕੀ ਇਲੈਕਟ੍ਰਿਕ ਕਾਰਾਂ ਦੀ ਸੇਲ ਦੇ ਮਾਮਲੇ ’ਚ ਮਹਿੰਦਰਾ ਦਾ ਪ੍ਰਭਾਵ ਘੱਟ ਹੋ ਰਿਹਾ ਹੈ। ਗੱਲ ਕਰੀਏ ਅਪ੍ਰੈਲ ਤੋਂ ਸਤੰਬਰ ਤਕ ਦੀ ਤਾਂ Mahindra eVerito ਦੀ ਇਸ ਦੀਆਂ ਸਿਰਫ 2 ਇਕਾਈਆਂ ਹੀ ਵਿਕੀਆਂ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 75 ਫੀਸਦੀ ਘੱਟ ਹੈ। Mahindra eVerito ਦੀ ਕੀਮਤ 11 ਲੱਖ ਰੁਪਏ ਹੈ।
ਇਹ ਵੀ ਪੜ੍ਹੋ– 63 ਲੱਖ ਰੁਪਏ ’ਚ ਵਿਕਿਆ ਇਹ ਪੁਰਾਣਾ iPhone, ਕਾਰਨ ਜਾਣ ਹੋ ਜਾਓਗੇ ਹੈਰਾਨ