ਵਟਸਐਪ ਨੂੰ ਟੱਕਰ ਦੇਵੇਗੀ ਇਹ ਐਪ

02/20/2020 8:31:18 PM

ਗੈਜੇਟ ਡੈਸਕ—ਵਟਸਐਪ ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਯੂਜ਼ ਕੀਤੇ ਜਾਣ ਵਾਲਾ ਇੰਸਟੈਂਟ ਮੈਸੇਜਿੰਗ ਐਪ ਹੈ। ਅੰਕੜਿਆਂ ਮੁਤਾਬਕ ਦੁਨੀਆ ਭਰ 'ਚ ਵਟਸਐਪ ਦੇ 2 ਅਰਬ ਯੂਜ਼ਰਸ ਹਨ। ਸਿਗਨਲ ਇਕ ਇੰਸਟੈਂਟ ਮੈਸੇਜਿੰਗ ਐਪ ਹੈ ਜੋ ਪ੍ਰਾਈਵੇਸੀ ਫੋਕਸਡ ਹੈ। ਇਸ ਨੂੰ ਹੁਣ ਤਕ ਦਾ ਸਭ ਤੋਂ ਸਕਿਓਰਟ ਅਤੇ ਪ੍ਰਾਈਵੇਟ ਇੰਸਟੈਂਟ ਮੈਸੇਜਿੰਗ ਐਪ ਵੀ ਮੰਨਿਆ ਜਾਂਦਾ ਹੈ। ਇਸ ਐਪ 'ਚ ਵਟਸਐਪ ਦੇ ਹੀ ਕੋ ਫਾਊਂਡਰ ਬ੍ਰਾਇਨ ਐਕਟਨ ਨੇ ਪੈਸੇ ਲਗਾਏ ਹਨ।

ਵਟਸਐਪ ਦੇ ਮੁਕਾਬਲੇ ਸਿਗਨਲ ਐਪ ਦੇ ਯੂਜ਼ਰਸ ਕਾਫੀ ਘੱਟ ਹਨ ਪਰ ਹੁਣ ਕੰਪਨੀ ਚਾਹੁੰਦੀ ਹੈ ਕਿ ਇਸ ਨੂੰ ਵਰਲਡ ਵਾਇਡ ਯੂਜ਼ ਕੀਤਾ ਜਾਵੇ। ਵਾਇਰਡ ਦੀ ਇਕ ਰਿਪੋਰਟ ਮੁਤਾਬਕ ਕੰਪਨੀ ਆਪਣਾ ਯੂਜ਼ਰਬੇਸ ਵਧਾਉਣ ਲਈ ਸਖਤ ਮਿਹਨਤ ਕਰ ਰਹੀ ਹੈ। ਵਾਇਰਡ ਦੀ ਇਕ ਰਿਪੋਰਟ ਮੁਤਾਬਕ ਹੁਣ ਸਿਗਨਲ ਐਪ ਦੀ ਰੀਚ ਵਧ ਰਹੀ ਹੈ ਪਰ ਇਸ ਤੋਂ ਪਹਿਲਾਂ ਤਕ ਇਹ ਸਿਰਫ ਪ੍ਰਾਈਵੇਸੀ ਫੋਕਸਡ ਲੋਕ, ਐਕਟੀਵਿਸਟ ਅਤੇ ਸਾਈਬਰ ਸਕਿਓਰਟੀ ਐਕਸਪਰਟਸ ਦੁਆਰਾ ਯੂਜ਼ ਕੀਤਾ ਜਾਂਦਾ ਸੀ।

2018 'ਚ ਵਟਸਐਪ ਦੇ ਕੋ ਫਾਊਂਡਰ ਬ੍ਰਾਇਨ ਐਕਟਨ ਨੇ ਸਿਗਨਲ ਐਪ 'ਚ 50 ਮਿਲੀਅਨ ਡਾਲਰ (ਲਗਭਗ 3.57 ਅਰਬ ਰੁਪਏ) ਨਿਵੇਸ਼ ਕੀਤਾ ਹੈ। ਸਿਗਨਲ ਦੇ ਫਾਊਂਡਰ Moxie Marlinspike ਦਾ ਮੰਨਣਾ ਹੈ ਕਿ ਸਾਰਿਆਂ ਲਈ ਐਨਕ੍ਰਿਪਟੇਡ ਕਮਿਊਨੀਕੇਸ਼ਨ ਆਸਾਨ ਕਰਨੀ ਚਾਹੀਦੀ ਹੈ। ਸਿਗਨਲ ਸਕਿਓਰ ਅਤੇ ਪ੍ਰਾਈਵੇਟ ਇੰਸਟੈਂਟ ਮੈਸੇਜਿੰਗ ਐਪ ਹੈ ਅਤੇ ਖਾਸ ਗੱਲ ਇਹ ਹੈ ਕਿ ਇਹ ਓਪਨ ਸੋਰਸ ਹੈ। ਇਥੇ ਟੈਕਸਟ ਅਤੇ ਵੁਆਇਸ ਮੈਸੇਜ ਦੋਵਾਂ ਲਈ ਹੀ ਐਂਡ-ਟੂ-ਐਂਡ ਐਨਕ੍ਰਿਪਸ਼ਨ ਹੈ। ਤੁਹਾਡੇ ਮੈਸੇਜ ਨਾ ਤਾਂ ਸਿਗਨਲ ਦੇਖ ਸਕਦਾ ਹੈ ਅਤੇ ਨਾ ਹੀ ਸਿਗਨਲ ਦੇ ਸਰਵਰ ਤੋਂ ਇਹ ਪੜ੍ਹਿਆ ਜਾ ਸਕਦਾ ਹੈ।

ਵਟਸਐਪ ਦਾ ਕੁਝ ਡਾਟਾ ਫੇਸਬੁੱਕ ਨਾਲ ਸ਼ੇਅਰ ਹੁੰਦਾ ਹੈ ਭਾਵ ਫੇਸਬੁੱਕ ਇਸ ਡਾਟਾ ਦੀ ਵਰਤੋਂ ਪੈਸੇ ਬਣਾਉਣ ਲਈ ਵੀ ਕਰਦੀ ਹੈ। ਸਿਗਨਲ ਦੇ ਨਾਲ ਅਜਿਹਾ ਨਹੀਂ ਹੈ। ਕੰਪਨੀ ਦਾਅਵਾ ਕਰਦੀ ਹੈ ਕਿ ਯੂਜ਼ਰ ਡਾਟਾ ਕਿਸੇ ਨਾਲ ਵੀ ਸ਼ੇਅਰ ਨਹੀਂ ਕੀਤਾ ਜਾ ਸਕਦਾ ਚਾਹੇ ਉਹ ਸਰਕਾਰੀ ਏਜੰਸੀ ਹੀ ਕਿਉਂ ਨਾ ਹੋਵੇ।


Karan Kumar

Content Editor

Related News