ਫੋਨ ਦੀ ਬੈਟਰੀ ਨੂੰ ਮਾਨੀਟਰ ਕਰਨ ''ਚ ਮਦਦ ਕਰੇਗੀ ਇਹ ਐਪ
Tuesday, Aug 16, 2016 - 11:26 AM (IST)

ਜਲੰਧਰ- ਅੱਜ ਤੱਕ ਤੁਸੀਂ ਕਈ ਤਰ੍ਹਾਂ ਦੀਆਂ ਐਪਸ ਦੀ ਵਰਤੋਂ ਕੀਤੀ ਹੋਵੇਗੀ ਜੋ ਫੋਨ ਦੀ ਬੈਟਰੀ ਨੂੰ ਸੇਵ ਕਰਨ ਦਾ ਦਾਅਵਾ ਤਾਂ ਕਰਦੀਆਂ ਹਨ ਪਰ ਉਹ ਸਹੀ ਢੰਗ ਨਾਲ ਬੈਟਰੀ ਨੂੰ ਆਪਟੀਮੱਸ ਨਹੀਂ ਕਰ ਪਾਉਂਦੀਆਂ। ਇਸ ਗੱਲ ''ਤੇ ਧਿਆਨ ਦਿੰਦੇ ਹੋਏ ਯੈਲੋ ਐਪਸ ਟੀਮ ਨੇ ਨਵੀਂ Yellow Battery ਐਪ ਬਣਾਈ ਹੈ ਜੋ ਫੋਨ ਨੂੰ 50% ਤੱਕ ਜ਼ਿਆਦਾ ਬੈਟਰੀ ਬੈਕਅਪ ਦੇਣ ''ਚ ਮਦਦ ਕਰੇਗੀ।
ਇਸ ਐਪ ਦੀਆਂ ਖਾਸੀਅਤਾਂ-
ਇਹ ਐਪ ਬੈਟਰੀ ਮੇਨ ਪੇਜ, ਮੋਡ ਸਵਿੱਚ, ਵਨ ਟੈਪ ਆਪਟੀਮਾਈਜ਼ੇਸ਼ਨ, ਸੁਪਰ ਆਪਟੀਮਾਈਜ਼ੇਸ਼ਨ, ਯੂਜ਼ੇਜ਼ ਡਿਟੇਲ ਅਤੇ ਬੈਟਰੀ ਬਾਰੇ ਹੋਰ ਜਾਣਕਾਰੀ ਵੀ ਦੇਵੇਗੀ। ਇਸ 4.7 ਐੱਮ.ਬੀ. ਦੀ ਐਪ ਨੂੰ ਤੁਸੀਂ ਐਂਡ੍ਰਾਇਡ 4.1 ਅਤੇ ਇਸ ਤੋਂ ਉੱਪਰ ਦੇ ਵਰਜ਼ਨਾਂ ''ਤੇ ਇੰਸਟਾਲ ਕਰਕੇ ਯੂਜ਼ ਕਰ ਸਕਦੇ ਹੋ।
ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ ''ਤੇ ਕਲਿੱਕ ਕਰੋ-