ਅਗਲੇ ਹਫਤੇ ਲਾਂਚ ਹੋਣ ਜਾ ਰਿਹਾ Infinix ਦਾ ਇਹ ਸ਼ਾਨਦਾਰ Smartphone!
Thursday, May 15, 2025 - 04:24 PM (IST)

ਗੈਜੇਟ ਡੈਸਕ - ਅਗਲੇ ਹਫਤੇ Infinix ਆਪਣਾ ਨਵਾਂ Infinix GT 30 Pro ਲਾਂਚ ਕਰਨ ਜਾ ਰਿਹਾ ਹੈ, ਇਸ ਦੀ ਜਾਣਕਾਰੀ ਕੰਪਨੀ ਨੇ ਬੁੱਧਵਾਰ ਨੂੰ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ ਹੈ। ਕਿਹਾ ਜਾ ਰਿਹਾ ਹੈ ਕਿ GT ਸੀਰੀਜ਼ ਡਿਵਾਈਸ Infinix GT 20 Pro ਦਾ ਅਪਗ੍ਰੇਡ ਹੋਣ ਜਾ ਰਿਹਾ ਹੈ, ਜੋ ਪਿਛਲੇ ਸਾਲ ਭਾਰਤ ’ਚ ਪੇਸ਼ ਕੀਤਾ ਗਿਆ ਸੀ। ਹਾਲਾਂਕਿ ਚੀਨੀ ਟੈਕ ਬ੍ਰਾਂਡ ਨੇ ਅਜੇ ਤੱਕ Infinix GT 30 Pro ਦੇ ਫੀਚਰਜ਼ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਇਹ ਇਕ ਗੇਮਿੰਗ-ਕੇਂਦ੍ਰਿਤ ਫੋਨ ਹੋਣ ਜਾ ਰਿਹਾ ਹੈ। ਲੀਕ ’ਚ ਫੋਨ ਦੇ ਕਈ ਫੀਚਰ ਸਾਹਮਣੇ ਆਏ ਹਨ, ਜਿਸ ’ਚ 144Hz AMOLED ਡਿਸਪਲੇਅ ਦੇਖਿਆ ਜਾ ਸਕਦਾ ਹੈ ਅਤੇ ਇਹ MediaTek Dimensity 8350 Ultimate ਚਿੱਪਸੈੱਟ 'ਤੇ ਚੱਲ ਸਕਦਾ ਹੈ। ਆਓ ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕਰਦੇ ਹਾਂ।
ਕਦੋਂ ਹੋਵੇਗਾ ਲਾਂਚ
ਇਸ ਦੌਰਾਨ ਕੰਪਨੀ ਦਾ ਕਹਿਣਾ ਹੈ ਕਿ Infinix GT 30 Pro ਮਲੇਸ਼ੀਆ ’ਚ 21 ਮਈ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 3:00 ਵਜੇ ਅਤੇ ਭਾਰਤੀ ਸਮੇਂ ਅਨੁਸਾਰ ਦੁਪਹਿਰ 12:30 ਵਜੇ ਲਾਂਚ ਕੀਤਾ ਜਾਵੇਗਾ। ਲਾਂਚ ਈਵੈਂਟ ਕੰਪਨੀ ਦੇ ਫੇਸਬੁੱਕ ਅਤੇ TikTok ਅਕਾਊਂਟਸ 'ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਟੀਜ਼ਰ ਇਮੇਜ ’ਚ ਇਸ ਨੂੰ 'Carry Like a Pro' ਟੈਗਲਾਈਨ ਨਾਲ ਟੀਜ਼ ਕੀਤਾ ਗਿਆ ਹੈ। Infinix GT 30 Pro ਮੀਡੀਆਟੇਕ ਚਿੱਪਸੈੱਟ ਨਾਲ ਲੈਸ ਹੋਵੇਗਾ।
ਕੀ ਹੋਵੇਗਾ ਖਾਸ?
ਲੀਕ ਹੋਈ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ Infinix GT 30 Pro ’ਚ 1.5K ਰੈਜ਼ੋਲਿਊਸ਼ਨ ਅਤੇ 144Hz ਰਿਫਰੈਸ਼ ਰੇਟ ਦੇ ਨਾਲ 6.78-ਇੰਚ AMOLED ਡਿਸਪਲੇਅ ਹੋ ਸਕਦਾ ਹੈ। ਡਿਵਾਈਸ ਵਿਸ਼ੇਸ਼ RGB ਲਾਈਟਿੰਗ ਐਲੀਮੈਂਟਸ ਦੇ ਨਾਲ ਵੀ ਆ ਸਕਦੀ ਹੈ। ਡਿਵਾਈਸ MediaTek 8350 Ultimate ਚਿੱਪਸੈੱਟ ਦੀ ਪੇਸ਼ਕਸ਼ ਕਰ ਸਕਦੀ ਹੈ, ਜਿਸ ’ਚ 12GB ਤੱਕ RAM ਅਤੇ 512GB ਸਟੋਰੇਜ ਦਿੱਤੀ ਜਾ ਸਕਦੀ ਹੈ। ਫੋਨ ਨੂੰ Android 15 ਦੇ ਨਾਲ XOS 15 ਸਕਿਨ ਮਿਲ ਸਕਦੀ ਹੈ।
ਕੈਮਰਾ
ਜੇਕਰ ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਦੇਖਿਆ ਜਾ ਸਕਦਾ ਹੈ। ਇਹ ਡਿਵਾਈਸ 108-ਮੈਗਾਪਿਕਸਲ ਪ੍ਰਾਇਮਰੀ ਸੈਂਸਰ ਅਤੇ 8-ਮੈਗਾਪਿਕਸਲ ਅਲਟਰਾ-ਵਾਈਡ ਕੈਮਰਾ ਦੇ ਨਾਲ ਆ ਸਕਦੀ ਹੈ ਜੋ ਆਪਟੀਕਲ ਇਮੇਜ ਸਟੈਬਲਾਈਜ਼ੇਸ਼ਨ (OIS) ਲਈ ਸਪੋਰਟ ਕਰਦਾ ਹੈ ਤੇ ਇਸ ਫੋਨ ’ਚ 13-MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇੰਨਾ ਹੀ ਨਹੀਂ, ਫੋਨ ’ਚ 67W ਵਾਇਰਡ ਫਾਸਟ ਚਾਰਜਿੰਗ ਸਪੋਰਟ ਅਤੇ ਇਕ ਵੱਡੀ 5,500mAh ਬੈਟਰੀ ਮਿਲ ਸਕਦੀ ਹੈ। ਗੇਮਿੰਗ ਲਈ ਫੋਨ ’ਚ ਵਿਸ਼ੇਸ਼ ਬਟਨ ਵੀ ਮਿਲ ਸਕਦੇ ਹਨ।