50MP ਕੈਮਰੇ ਨਾਲ ਲਾਂਚ ਹੋਣ ਜਾ ਰਿਹਾ ਵੀਵੋ ਦਾ ਇਹ ਧਾਕੜ ਫੋਨ !

Saturday, May 31, 2025 - 11:57 AM (IST)

50MP ਕੈਮਰੇ ਨਾਲ ਲਾਂਚ ਹੋਣ ਜਾ ਰਿਹਾ ਵੀਵੋ ਦਾ ਇਹ ਧਾਕੜ ਫੋਨ !

ਗੈਜੇਟ ਡੈਸਕ - ਭਾਰਤ ’ਚ ਜਲਦੀ ਹੀ ਵੀਵੋ ਦਾ Vivo T4 Ultra ਸਮਾਰਟਫੋਨ ਲਾਂਚ ਹੋਣ ਜਾ ਰਿਹਾ ਹੈ। ਫਿਲਹਾਲ ਇਸ ਸਮਾਰਟਫੋਨ ਦੀ ਲਾਂਚਿੰਗ ਮਿਤੀ ਦਾ ਹਾਲੇ ਐਲਾਨ ਨਹੀਂ ਕੀਤਾ ਗਿਆ  ਇਸ ਦੀ ਇਹ ਪੁਸ਼ਟੀ ਕੀਤੀ ਗਈ ਹੈ ਕਿ ਇਹ ਫੋਨ Flipkart ਰਾਹੀਂ ਵਿਕਰੀ ਲਈ ਉਪਲਬਧ ਹੋਵੇਗਾ। ਇਹ ਆਉਣ ਵਾਲਾ Vivo T-ਸੀਰੀਜ਼ ਸਮਾਰਟਫੋਨ ਟ੍ਰਿਪਲ ਰੀਅਰ ਕੈਮਰਾ ਯੂਨਿਟ ਦੇ ਨਾਲ ਆਵੇਗਾ। ਦੱਸ ਦਈਏ ਕਿ ਇਹ ਸਮਾਰਟਫੋਨ ਪਿਛਲੇ ਸਾਲ ਸਤੰਬਰ ’ਚ ਲਾਂਚ ਕੀਤੇ ਗਏ Vivo T3 Ultra ਦੇ ਮੁਕਾਬਲੇ ਅਪਗ੍ਰੇਡ ਕੀਤੇ ਸਪੈਸੀਫਿਕੇਸ਼ਨ ਦੀ ਪੇਸ਼ਕਸ਼ ਕਰੇਗਾ। Vivo T4 Ultra ਨੂੰ MediaTek Dimensity 9300 ਸੀਰੀਜ਼ ਚਿੱਪਸੈੱਟ ਮਿਲਣ ਦੀ ਆਸ ਹੈ। ਨਾਲ ਹੀ, ਇਸ ’ਚ 90W ਚਾਰਜਿੰਗ ਸਪੋਰਟ ਮਿਲ ਸਕਦਾ ਹੈ। ਇਸ  ਦੇ  ਨਾਲ  ਹੀ   ਆਓ   ਇਸ  ਦੇ  ਫੀਚਰਜ਼  ਤੇ  ਸਪੈਸੀਫਿਕੇ  ਸ਼ਨ  ਬਾਰੇ  ਜਾਣਦੇ  ਹਾਂ।

ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਖੁਦ X 'ਤੇ ਇਕ ਪੋਸਟ ’ਚ ਭਾਰਤ ’ਚ Vivo T4 Ultra ਦੇ ਲਾਂਚ ਦਾ ਐਲਾਨ ਕੀਤਾ ਹੈ ਤੇ ਇਕ ਛੇ-ਸੈਕੰਡ ਦੇ ਟੀਜ਼ਰ ਵੀਡੀਓ ’ਚ ਫੋਨ ਦੇ ਪਿਛਲੇ ਡਿਜ਼ਾਈਨ ਨੂੰ ਦਿਖਾਇਆ ਗਿਆ ਹੈ। ਫਿਲਹਾਲ ਇਸ ਵੀਡੀਓ ’ਚ ਫੋਨ ਨੂੰ  ਕਾਲੇ ਰੰਗ ਦਾ ਦੱਸਿਆ ਜਾ ਰਿਹਾ ਹੈ ਜਿਸ ’ਚ ਇਕ ਅੰਡਾਕਾਰ-ਆਕਾਰ ਦਾ ਕੈਮਰਾ ਮੋਡੀਊਲ ਹੈ ਜਿਸ ’ਚ ਇਕ Aura ਰਿੰਗ ਫਲੈਸ਼ਲਾਈਟ ਹੈ।

ਕੈਮਰੇ  ਦੀ ਜੇਕਰ ਗੱਲ ਕਰੀਏ ਤਾਂ ਇਸ ’ਚ ਇਕ ਪੈਰੀਸਕੋਪ ਟੈਲੀਫੋਟੋ ਕੈਮਰਾ ਹੈ। ਕੈਮਰਾ ਮੋਡੀਊਲ 'ਤੇ ਲਿਖਿਆ ਟੈਕਸਟ ਸੁਝਾਅ ਦਿੰਦਾ ਹੈ ਕਿ ਇਹ 100x ਡਿਜੀਟਲ ਜ਼ੂਮ ਨੂੰ ਸਪੋਰਟ ਕਰੇਗਾ। ਇਸ ਦੌਰਾਨ ਇਸ ਵੀਡੀਓ ਤੋਂ ਇਹ ਵੀ ਪਤਾ ਲੱਗਦਾ ਹੈ ਕਿ Vivo T4 Ultra ਭਾਰਤ ’ਚ Flipkart ਰਾਹੀਂ ਵਿਕਰੀ ਲਈ ਉਪਲਬਧ ਹੋਵੇਗਾ। ਈ-ਕਾਮਰਸ ਵੈੱਬਸਾਈਟ ਨੇ ਨਵੇਂ ਫੋਨ ਦੇ ਆਉਣ ਦੀ ਜਾਣਕਾਰੀ ਦੇਣ ਲਈ ਆਪਣੀ ਵੈੱਬਸਾਈਟ 'ਤੇ ਇਕ ਸਮਰਪਿਤ ਲੈਂਡਿੰਗ ਪੇਜ ਬਣਾਇਆ ਹੈ। ਸੂਚੀ ਤੋਂ ਪਤਾ ਲੱਗਦਾ ਹੈ ਕਿ ਇਸ ’ਚ AI-ਸਮਰਥਿਤ  ਫੀਚਰਜ਼ ਵੀ  ਹੋਣਗੇ।

ਕੀ ਹਨ ਸਪੈਸੀਫਿਕੇਸ਼ਨਜ਼

ਫਿਲਹਾਲ ਵੀਵੋ ਨੇ ਅਜੇ ਤੱਕ ਵੀਵੋ ਟੀ4 ਅਲਟਰਾ ਦੇ ਸਪੈਸੀਫਿਕੇਸ਼ਨ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਹਾਲ ਹੀ ’ਚ ਹੋਏ ਲੀਕ ਤੋਂ ਪਤਾ ਚੱਲਦਾ ਹੈ ਕਿ ਇਸ ’ਚ 120Hz ਰਿਫਰੈਸ਼ ਰੇਟ ਦੇ ਨਾਲ 6.67-ਇੰਚ ਡਿਸਪਲੇਅ ਹੋਵੇਗਾ। ਇਹ ਡਾਇਮੈਂਸਿਟੀ 9300 ਸੀਰੀਜ਼ ਪ੍ਰੋਸੈਸਰ 'ਤੇ ਚੱਲ ਸਕਦਾ ਹੈ। ਇਸ ਦੇ ਪਿਛਲੇ ਮਾਡਲ ਵਾਂਗ, 50-ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਸੋਨੀ IMX921 ਸੈਂਸਰ ਦੇ ਨਾਲ ਹੋ ਸਕਦਾ ਹੈ। ਫੋਨ ’ਚ 50-ਮੈਗਾਪਿਕਸਲ ਦਾ ਪੈਰੀਸਕੋਪ ਟੈਲੀਫੋਟੋ ਕੈਮਰਾ ਵੀ ਹੋ ਸਕਦਾ ਹੈ।

ਦੱਸ ਦਈਏ ਕਿ Vivo T4 Ultra ਦੇ ਐਂਡਰਾਇਡ 15-ਅਧਾਰਿਤ Funtouch OS 15 ਦੇ ਨਾਲ ਆਉਣ ਦੀ ਉਮੀਦ ਹੈ ਤੇ ਇਸ ਦੇ ਨਾਲ ਬੈਟਰੀ ਦੀ ਜੇਕਰ ਗੱਲ ਕਰੀਏ ਤਾਂ ਇਹ 90W ਚਾਰਜਿੰਗ ਨੂੰ ਸਪੋਰਟ ਕਰ ਸਕਦੀ ਹੈ। ਇਸ ਨੂੰ ਜੂਨ ਵਿੱਚ ਭਾਰਤ ’ਚ ਲਾਂਚ ਕੀਤਾ ਜਾ ਸਕਦਾ ਹੈ। Vivo T3 Ultra ਨੂੰ ਭਾਰਤ ’ਚ ਪਿਛਲੇ ਸਾਲ ਸਤੰਬਰ ’ਚ 31,999 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ। ਇਹ ਕੀਮਤ 8GB RAM + 128GB ਵੇਰੀਐਂਟ ਲਈ ਸੀ। ਇਸ ਫੋਨ ’ਚ MediaTek Dimensity 9200+ ਚਿੱਪਸੈੱਟ ਅਤੇ 80W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5,500mAh ਬੈਟਰੀ ਮਿਲਦੀ ਹੈ।
 


author

Sunaina

Content Editor

Related News