ਜਲਦ ਲਾਂਚ ਹੋ ਰਿਹਾ Nothing Phone Series ਦਾ ਇਹ Great smartphone!

Wednesday, May 21, 2025 - 03:59 PM (IST)

ਜਲਦ ਲਾਂਚ ਹੋ ਰਿਹਾ Nothing Phone Series ਦਾ ਇਹ Great smartphone!

ਗੈਜੇਟ ਡੈਸਕ - ਵੱਡੀ ਕਾਮਯਾਬੀ ਤੋਂ ਬਾਅਦ ਹੁਣ Nothing Phone 3a ਸੀਰੀਜ਼ ਕੰਪਨੀ ਆਪਣਾ ਨਵਾਂ ਫੋਨ ਜਲਦੀ ਲਾਂਚ ਕਰਨ ਜਾ ਰਿਹਾ ਹੈ। ਦੱਸ ਦਈਏ ਕਿ ਲੰਬੀ ਉਡੀਕ ਤੋਂ ਬਾਅਦ, Nothing ਕੰਪਨੀ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਫਲੈਗਸ਼ਿਪ ਸਮਾਰਟਫੋਨ, Nothing Phone 3, ਕਦੋਂ ਲਾਂਚ ਕੀਤਾ ਜਾਵੇਗਾ। ਕੰਪਨੀ ਇਸ ਸਾਲ ਜੁਲਾਈ ਦੇ ਮਹੀਨੇ ’ਚ ਇਸ ਫੋਨ ਨੂੰ ਲਾਂਚ ਕਰਨ ਜਾ ਰਹੀ ਹੈ, ਇਸ ਦੀ ਜਾਣਕਾਰੀ ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ X'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਆਓ ਅਸੀਂ ਤੁਹਾਨੂੰ ਇਸ ਬਾਰੇ ਵਿਸਥਾਰ ’ਚ ਦੱਸਦੇ ਹਾਂ ਤੇ ਇਸ ਫੀਚਰਜ਼ ਬਾਰੇ ਜਾਣਦੇ ਹਾਂ।

ਇਸ ਤੋਂ ਪਹਿਲਾਂ, Nothing ਦੇ ਸੀਈਓ ਕਾਰਲ ਪੇਈ ਨੇ ਕਿਹਾ ਸੀ ਕਿ ਇਸ ਸਾਲ Nothing Phone 3 ਦੀ ਕੀਮਤ ਵੱਧ ਹੋਵੇਗੀ, ਜੋ ਇਸ ਨੂੰ "ਪਹਿਲਾ ਸੱਚਾ ਫਲੈਗਸ਼ਿਪ ਸਮਾਰਟਫੋਨ" ਹੋਣ ਵੱਲ ਇਸ਼ਾਰਾ ਕਰਦੀ ਹੈ। ਕੰਪਨੀ ਨੇ ਇਹ ਵੀ ਕਿਹਾ ਹੈ ਕਿ ਇਸ ਫੋਨ ’ਚ ਪ੍ਰੀਮੀਅਮ ਸਮੱਗਰੀ, ਪ੍ਰਦਰਸ਼ਨ ’ਚ ਵੱਡੇ ਸੁਧਾਰ ਅਤੇ ਨਵਾਂ ਸਾਫਟਵੇਅਰ ਮਿਲੇਗਾ, ਜੋ ਯੂਜ਼ਰ ਅਨੁਭਵ ਨੂੰ ਹੋਰ ਵੀ ਬਿਹਤਰ ਬਣਾਏਗਾ।

ਕਿੰਨੀ ਹੈ ਕੀਮਤ
The Android Show: I/O Edition ’ਚ, ਕਾਰਲ ਪੇਈ ਨੇ ਕਿਹਾ ਕਿ ਫੋਨ 3 ਦੀ ਕੀਮਤ £800 (ਲਗਭਗ ₹90,000) ਤੋਂ ਵੱਧ ਹੋਵੇਗੀ। ਪਹਿਲਾਂ, ਫੋਨ 2 ਸਿਰਫ ₹44,999 ’ਚ ਲਾਂਚ ਕੀਤਾ ਗਿਆ ਸੀ, ਜੋ ਕਿ ਮਿਡ-ਰੇਂਜਰ ਸੈਗਮੈਂਟ ’ਚ ਆਇਆ ਸੀ। ਹੁਣ ਨਥਿੰਗ ਆਪਣੇ ਨਵੇਂ ਮਾਡਲ ਨਾਲ ਪ੍ਰੀਮੀਅਮ ਸਮਾਰਟਫੋਨ ਸੈਗਮੈਂਟ ’ਚ ਦਾਖਲ ਹੋ ਰਿਹਾ ਹੈ, ਜੋ ਇਸ ਲੀਗ ’ਚ ਹੋਰ ਬ੍ਰਾਂਡਾਂ ਨੂੰ ਸਖ਼ਤ ਮੁਕਾਬਲਾ ਦੇਵੇਗਾ।

ਕੀ ਹਨ ਫੀਚਰਜ਼?
Nothing Phone 3 ’ਚ ਕੰਪਨੀ ਦੇ ਜਾਣੇ-ਪਛਾਣੇ ਪਾਰਦਰਸ਼ੀ ਡਿਜ਼ਾਈਨ ਅਤੇ Glyph Light ਇੰਟਰਫੇਸ ਮਿਲਣ ਦੀ ਉਮੀਦ ਹੈ। ਇਸ ’ਚ 6.77-ਇੰਚ ਦੀ LTPO AMOLED ਡਿਸਪਲੇਅ ਹੋਣ ਦੀ ਵੀ ਉਮੀਦ ਹੈ, ਜਿਸ ’ਚ 120Hz ਰਿਫਰੈਸ਼ ਰੇਟ ਅਤੇ 3000nits ਦੀ ਪੀਕ ਬ੍ਰਾਈਟਨੈੱਸ ਮਿਲ ਸਕਦੀ ਹੈ। ਫ਼ੋਨ 3 ’ਚ ਸਨੈਪਡ੍ਰੈਗਨ 8 ਏਲੀਟ ਪ੍ਰੋਸੈਸਰ ਅਤੇ 12GB RAM ਹੋਣ ਦੀ ਸੰਭਾਵਨਾ ਹੈ, ਜੋ ਕਿ ਮਜ਼ਬੂਤ ​​ਪ੍ਰਦਰਸ਼ਨ ਅਤੇ AI-ਸੰਚਾਲਿਤ ਫੀਚਰ ਪ੍ਰਦਾਨ ਕਰ ਸਕਦਾ ਹੈ। ਸ਼ਾਨਦਾਰ ਡਿਜ਼ਾਈਨ ਅਤੇ ਪ੍ਰਦਰਸ਼ਨ ਅੱਪਗ੍ਰੇਡ ਦੇ ਨਾਲ, Nothing Phone 3 ’ਚ ਟ੍ਰਿਪਲ ਕੈਮਰਾ ਸੈੱਟਅੱਪ ਹੋਣ ਦੀ ਸੰਭਾਵਨਾ ਹੈ। ਇਸ ’ਚ ਇਕ ਪੈਰੀਸਕੋਪ ਟੈਲੀਫੋਟੋ ਲੈਂਸ ਵੀ ਸ਼ਾਮਲ ਹੋ ਸਕਦਾ ਹੈ, ਜਿਵੇਂ ਕਿ Nothing Phone 3a Pro ਮਾਡਲ ’ਚ ਸੀ, ਪਰ ਇਹ ਇੱਕ ਹੋਰ ਪ੍ਰੀਮੀਅਮ ਵਰਜਨ ਹੋਵੇਗਾ।


 


author

Sunaina

Content Editor

Related News