OnePlus ਦਾ ਇਹ ਧਾਕੜ Phone ਇਸ ਦਿਨ ਹੋ ਰਿਹਾ ਲਾਂਚ! ਜਾਣੋ ਕੀਮਤ

Sunday, Jun 01, 2025 - 02:10 PM (IST)

OnePlus ਦਾ ਇਹ ਧਾਕੜ Phone ਇਸ ਦਿਨ ਹੋ ਰਿਹਾ ਲਾਂਚ! ਜਾਣੋ ਕੀਮਤ

ਗੈਜੇਟ ਡੈਸਕ - ਭਾਰਤ ’ਚ ਵਨਪਲੱਸ ਇਕ ਨਵਾਂ ਫਲੈਗਸ਼ਿਪ ਗ੍ਰੇਡ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਲਾਂਚਿੰਗ ਮੀਤੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਇਸ ਹਫਤੇ 5 ਜੂਨ ਨੂੰ ਲਾਂਚ ਕੀਤਾ ਜਾਵੇਗਾ ਤੇ ਇਸ ਹੈਂਡਸੈੱਟ ਦਾ ਨਾਮ ਵਨਪਲੱਸ 13s ਹੋਵੇਗਾ। ਇਸ ਹੈਂਡਸੈੱਟ ਸੰਬੰਧੀ ਅਧਿਕਾਰਤ ਪੋਰਟਲ 'ਤੇ ਇਕ ਸਮਰਪਿਤ ਪੰਨਾ ਬਣਾਇਆ ਗਿਆ ਹੈ, ਜਿੱਥੇ ਇਸ ਹੈਂਡਸੈੱਟ ਦੇ ਕਈ ਫੀਚਰਜ਼ ਨੂੰ ਵਿਸਥਾਰ ਨਾਲ ਜਾਣ ਸਕਦੇ ਹੋ।

ਰਿਪੋਰਟਾਂ ਦੀ ਮੰਨੀਏ ਤਾਂ ਇਹ ਫੋਨ OnePlus 13T ਦਾ ਇਕ ਵਰਜਨ ਹੋਵੇਗਾ ਜੋ ਪਹਿਲਾਂ ਹੀ ਚੀਨ ’ਚ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਇਹ ਇੱਕ ਸੰਖੇਪ ਅਤੇ ਪਤਲਾ ਹੈਂਡਸੈੱਟ ਹੋਵੇਗਾ। ਭਾਰਤੀ ਪੋਰਟਲ 'ਤੇ ਸੂਚੀਬੱਧ ਵੇਰਵਿਆਂ ਦੇ ਅਨੁਸਾਰ, ਇਸ ’ਚ OnePlus AI ਵੀ ਦਿੱਤਾ ਜਾਵੇਗਾ। ਇਸ ਹੈਂਡਸੈੱਟ ਦੀ ਕੀਮਤ ਲਗਭਗ 50 ਹਜ਼ਾਰ ਰੁਪਏ ਹੋ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਤੱਕ ਸਹੀ ਕੀਮਤ ਦੀ ਪੁਸ਼ਟੀ ਨਹੀਂ ਕੀਤੀ ਹੈ।

ਕੀ ਹਨ ਸਪੈਸੀਫਿਕੇਸ਼ਨਜ਼

ਇਸ ਸਮਾਰਟਫੋਨ ਚ 6.32 ਇੰਚ ਦੀ ਡਿਸਪਲੇਅ ਹੋਵੇਗੀ ਜੋ ਕਿ ਤੁਹਾਨੂੰ ਇੱਕ ਵਧੀਆ ਅਨੁਭਵ ਦੇਵੇਗਾ। ਯੂਜ਼ਰਸ ਨੂੰ ਇਸ ’ਚ ਹੋਰ ਵੀ ਬਹੁਤ ਸਾਰੇ ਫਾਇਦੇ ਦੇਖਣ ਨੂੰ ਮਿਲਣਗੇ। ਇਸ ਫੋਨ ’ਚ Qualcomm Snapdragon 8 Elite SoC ਉਪਲਬਧ ਹੋਵੇਗਾ। ਇਸ ਦੇ ਨਾਲ, ਕੰਪਨੀ G1 Wi-Fi ਚਿੱਪਸੈੱਟ ਦੀ ਵਰਤੋਂ ਕਰ ਸਕਦੀ ਹੈ, ਜਿਸ ’ਚ ਬਿਹਤਰ ਪ੍ਰਦਰਸ਼ਨ ਦੇਣ ਦਾ ਦਾਅਵਾ ਕੀਤਾ ਗਿਆ ਹੈ।

OnePlus 13s ਦੇ ਅੰਦਰ, ਯੂਜ਼ਰ ਨੂੰ ਪਲੱਸ ਕੀ ਬਟਨ ਮਿਲੇਗਾ, ਜੋ ਤੁਹਾਨੂੰ ਆਈਫੋਨ 'ਤੇ ਬਟਨਾਂ ਦੀ ਯਾਦ ਦਿਵਾ ਸਕਦਾ ਹੈ। ਪਲੱਸ ਕੀ ਦਬਾ ਕੇ, ਤੁਸੀਂ AI ਨੂੰ ਐਕਟੀਵੇਟ ਕਰ ਸਕਦੇ ਹੋ ਅਤੇ ਇਸ ਫੀਚਰ ਨੂੰ ਅਨੁਕੂਲਿਤ ਵੀ ਕੀਤਾ ਜਾ ਸਕਦਾ ਹੈ।

ਬੈਟਰੀ  ਦੀ ਜੇਕਰ ਗੱਲ ਕਰੀਏ ਤਾਂ ਇਸ ’ਚ 6260mAh ਬੈਟਰੀ ਦਿੱਤੀ ਗਈ ਹੈ ਜਿਸ ਨਾਲ ਯੂਜ਼ਰਸ ਨੂੰ 80W ਫਾਸਟ ਚਾਰਜਿੰਗ ਮਿਲਦੀ ਹੈ। ਇਹ ਹੈਂਡਸੈੱਟ ਦੋ ਮਲਟੀਪਲ ਕਲਰ ਵਿਕਲਪਾਂ ’ਚ ਉਪਲਬਧ ਹੋਵੇਗਾ, ਜਿਨ੍ਹਾਂ ਦਾ ਨਾਮ ਪਿੰਕ ਸੈਟਿਨ, ਬਲੈਕ ਵੈਲਵੇਟ ਅਤੇ ਗ੍ਰੀਨ ਸਿਲਕ ਹੈ।


 


author

Sunaina

Content Editor

Related News