ਇਸ Smartphone ’ਤੇ ਮਿਲ ਰਿਹੈ 13000 ਦਾ Discount! ਜਾਣੋ Offer
Friday, May 30, 2025 - 02:34 PM (IST)

ਗੈਜੇਟ ਡੈਸਕ - ਜੇਕਰ ਤੁਸੀਂ ਇਕ ਵਧੀਆ ਕੈਮਰੇ ਵਾਲਾ ਸਮਾਰਟਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਸਭ ਤੋਂ ਵਧੀਆ ਡੀਲ ਓਪੋ ਦੇ ਫੋਨ 'ਤੇ ਉਪਲਬਧ ਹੈ। ਦੱਸ ਦਈਏ ਕਿ ਓਪੋ ਦੇ Oppo Reno 12 ਸਮਾਰਟਫੋਨ 'ਤੇ 13 ਹਜ਼ਾਰ ਰੁਪਏ ਤੋਂ ਵੱਧ ਦਾ ਡਿਸਕਾਊਂਟ ਮਿਲ ਰਿਹਾ ਹੈ ਤੇ ਇਸ ਡੀਲ ਦਾ ਲਾਭ ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ 'ਤੇ ਲਿਆ ਜਾ ਸਕਦਾ ਹੈ।
ਕੀ ਹੈ ਆਫਰ?
ਤੁਹਾਨੂੰ ਇਹ ਦੱਸ ਦਈਏ ਕਿ ਭਾਰਤ ’ਚ ਓਪੋ ਰੇਨੋ 12 ਸਮਾਰਟਫੋਨ ਨੂੰ 32,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਗਿਆ ਸੀ ਪਰ ਹੁਣ ਇਹ ਫੋਨ ਇਸ ਸਮੇਂ ਫਲਿੱਪਕਾਰਟ 'ਤੇ 20,999 ਰੁਪਏ ਦੀ ਕੀਮਤ 'ਤੇ ਸੂਚੀਬੱਧ ਹੈ ਭਾਵ ਕਿ ਕੰਪਨੀ ਇਸ ਫੋਨ 'ਤੇ 12,000 ਰੁਪਏ ਦੀ ਸਿੱਧੀ ਛੋਟ ਪ੍ਰਾਪਤ ਕਰ ਸਕਦੀ ਹੈ। ਫਲਿੱਪਕਾਰਟ 'ਤੇ ਬੈਂਕ ਆਫ ਬੜੌਦਾ ਅਤੇ HDFC ਬੈਂਕ ਕ੍ਰੈਡਿਟ ਕਾਰਡਾਂ 'ਤੇ 1,250 ਰੁਪਏ ਦੀ ਵਾਧੂ ਛੋਟ ਦਿੱਤੀ ਜਾ ਰਹੀ ਹੈ। ਇਸ ਦੇ ਨਾਲ, ਖਰੀਦਦਾਰ ਪੁਰਾਣੇ ਫੋਨ ਨੂੰ ਐਕਸਚੇਂਜ ਕਰਕੇ ਵਾਧੂ ਛੋਟ ਪ੍ਰਾਪਤ ਕਰ ਸਕਦੇ ਹਨ।
ਕੀ ਹਨ Specifications?
Oppo Reno 12 5G ਸਮਾਰਟਫੋਨ ’ਚ ਤੁਹਾਨੂੰ 6.7-ਇੰਚ FHD+ AMOLED ਡਿਸਪਲੇਅ ਦਿੱਤੀ ਜਾ ਰਹੀ ਹੈ ਤੇ ਇਸ ਦਾ ਰਿਫਰੈਸ਼ ਰੇਟ 120Hz ਹੈ ਅਤੇ ਪੀਕ ਬ੍ਰਾਈਟਨੈੱਸ 1200 nits ਹੈ। ਫੋਨ ਦੀ ਡਿਸਪਲੇਅ ਨੂੰ ਗੋਰਿਲਾ ਗਲਾਸ ਵਿਕਟਸ 7i ਸੁਰੱਖਿਆ ਮਿਲਦੀ ਹੈ ਕੇ ਬੈਟਰੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸਮਾਰਟਫੋਨ ’ਚ ਮੀਡੀਆਟੈੱਕ ਡਾਈਮੈਂਸਿਟੀ 7300-ਐਨਰਜੀ ਪ੍ਰੋਸੈਸਰ ਦੇ ਨਾਲ 5000mAh ਬੈਟਰੀ ਅਤੇ 80W ਫਾਸਟ ਚਾਰਜਿੰਗ ਸਪੋਰਟ ਦਿੱਤਾ ਜਾ ਰਿਹਾ ਹੈ।
ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਓਪੋ ਰੇਨੋ 12 ਸਮਾਰਟਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਇਸ ਫੋਨ ਦਾ ਪ੍ਰਾਇਮਰੀ ਕੈਮਰਾ 50MP ਹੈ, ਜੋ ਆਪਟੀਕਲ ਇਮੇਜ ਸਟੈਬਲਾਈਜ਼ੇਸ਼ਨ (OIS) ਨੂੰ ਸਪੋਰਟ ਕਰਦਾ ਹੈ। ਇਸ ਫੋਨ ’ਚ 2-ਮੈਗਾਪਿਕਸਲ ਮੈਕਰੋ ਕੈਮਰਾ ਲੈਂਸ ਦੇ ਨਾਲ 8-ਮੈਗਾਪਿਕਸਲ ਦਾ ਅਲਟਰਾ-ਵਾਈਡ ਸੈਂਸਰ ਵੀ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ, ਇਸ ਓਪੋ ਫੋਨ ’ਚ 32-ਮੈਗਾਪਿਕਸਲ ਦਾ ਫਰੰਟ ਕੈਮਰਾ ਹੈ ਤੇ ਇਸ ਦੇ ਨਾਲ ਹੀ ਇਸ ਸਮਾਰਟਫੋਨ ’ਚ ਏਆਈ ਫੀਚਰਜ਼ ਜਿਵੇਂ ਕਿ AI Best Face, AI Writer, AI Recording Summary, AI Eraser 2.0 ਤੇ AI Studio ਦਾ ਵੀ ਸਪੋਰਟ ਮਿਲਦਾ ਹੈ।