ਜਲਦ ਆ ਰਿਹਾ Google Pixel 10! ਜਾਣੋ ਫੀਚਰਜ਼
Tuesday, Jun 03, 2025 - 02:07 PM (IST)

ਗੈਜੇਟ ਡੈਸਕ - ਜੇਕਰ ਤੁਸੀਂ ਵੀ ਗੂਗਲ ਦੇ ਨਵੇਂ ਪਿਕਸਲ 10 ਸੀਰੀਜ਼ ਦੀ ਉਡੀਕ ਕਰ ਰਹੇ ਹੋ ਤਾਂ ਹੁਣ ਤੁਹਾਡੀ ਇਹ ਉਡੀਕ ਖਤਮ ਹੋਣ ਦੀ ਪੀਕ ’ਤੇ ਹੈ। ਜੀ ਹਾਂ ਤੁਸੀਂ ਸਹੀ ਸੁਣਿਆ। ਦੱਸ ਦਈਏ ਕਿ ਇਕ ਰਿਪੋਰਟ ਤੋਂ ਮਿਲੀ ਜਾਣਕਾਰੀ ਅਨੁਸਾਰ ਗੂਗਲ ਪਿਕਸਲ 10 ਸੀਰੀਜ਼ ਦੀ ਲਾਂਚ ਮਿਤੀ ਦਾ ਖੁਲਾਸਾ ਹੋਇਆ ਹੈ, ਇਸ ਦੌਰਾਨ ਪਿਕਸਲ 10 ਸੀਰੀਜ਼ ਦੇ ਨਵੇਂ ਫੋਨ ਇਸ ਸਾਲ ਅਗਸਤ ’ਚ ਲਾਂਚ ਕੀਤੇ ਜਾ ਸਕਦੇ ਹਨ।
ਹਾਲਾਂਕਿ ਤਕਨੀਕੀ ਦਿੱਗਜ ਆਮ ਤੌਰ 'ਤੇ ਅਕਤੂਬਰ ’ਚ ਆਪਣੇ ਫਲੈਗਸ਼ਿਪ ਡਿਵਾਈਸਾਂ ਨੂੰ ਲਾਂਚ ਕਰਦਾ ਹੈ, ਪਿਛਲੇ ਸਾਲ ਕੰਪਨੀ ਨੇ ਪਹਿਲਾਂ ਪਿਕਸਲ 9 ਲਾਂਚ ਕਰਕੇ ਸਮਾਂ-ਸੀਮਾ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਸੀ। ਇਸ ਕਾਰਨ ਪਿਕਸਲ 10 ਸੀਰੀਜ਼ ਨੂੰ ਵੀ ਇਸੇ ਤਰ੍ਹਾਂ ਲਾਂਚ ਕੀਤਾ ਜਾ ਸਕਦਾ ਹੈ। ਹਾਲ ਹੀ ’ਚ, ਪਿਕਸਲ 10 ਲਾਈਨਅੱਪ ਦੇ ਇਕ ਹੈਂਡਸੈੱਟ ਦਾ ਇਕ ਪ੍ਰੋਟੋਟਾਈਪ ਇੰਸਟੈਂਟ ਮੈਸੇਜਿੰਗ ਪਲੇਟਫਾਰਮ 'ਤੇ ਵੀ ਦੇਖਿਆ ਗਿਆ ਸੀ, ਜੋ ਇਸ ਦੇ ਕਈ ਫੀਚਰਜ਼ ਦਾ ਖੁਲਾਸਾ ਕਰਦਾ ਹੈ। ਇਸ ਦੇ ਫੀਚਰਜ਼ ਤੇ ਸਪੈਸੀਫਿਕੇਸ਼ਨਜ਼ ਬਾਰੇ ਜਾਣਦੇ ਹਾਂ।
ਕਦੋਂ ਹੋਵੇਗਾ ਲਾਂਚ
ਰਿਪੋਰਟ ਤੋਂ ਮਿਲੀ ਜਾਣਕਾਰੀ ਅਨੁਸਾਰ, ਗੂਗਲ ਇਸ ਸਾਲ 20 ਅਗਸਤ ਨੂੰ ਆਪਣਾ ਸਾਲਾਨਾ ਮੇਡ ਬਾਏ ਗੂਗਲ ਈਵੈਂਟ ਕਰ ਸਕਦਾ ਹੈ, ਜਿੱਥੇ ਇਹ ਨਵਾਂ ਪਿਕਸਲ 10 ਸੀਰੀਜ਼ ਪੇਸ਼ ਹੋਵੇਗੀ। ਇਹ ਡਿਵਾਈਸ ਉਸੇ ਤਾਰੀਖ ਤੋਂ ਪ੍ਰੀ-ਆਰਡਰ ਲਈ ਉਪਲਬਧ ਹੋਵੇਗੀ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਪਿਕਸਲ 10 ਖਰੀਦਦਾਰਾਂ ਨੂੰ 28 ਅਗਸਤ ਤੋਂ ਪ੍ਰੀ-ਆਰਡਰ ਕੀਤੀਆਂ ਇਕਾਈਆਂ ਮਿਲਣਗੀਆਂ। ਨਾਲ ਹੀ, ਤੁਸੀਂ ਇਸਨੂੰ ਸਟੋਰ ਤੋਂ ਖਰੀਦ ਸਕੋਗੇ। ਇਸ ਦਾ ਮਤਲਬ ਹੈ ਕਿ ਤਕਨੀਕੀ ਦਿੱਗਜ ਇਸ ਸਾਲ ਪਿਕਸਲ 9 ਦੇ ਮੁਕਾਬਲੇ ਇਕ ਹਫ਼ਤੇ ਬਾਅਦ ਪਿਕਸਲ 10 ਸੀਰੀਜ਼ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਗੂਗਲ ਦੇ ਮੌਜੂਦਾ ਫਲੈਗਸ਼ਿਪ ਆਖਰੀ ਵਾਰ 13 ਅਗਸਤ, 2024 ਨੂੰ ਲਾਂਚ ਕੀਤੇ ਗਏ ਸਨ।
ਦੱਸ ਦਈਏ ਕਿ Pixel 10 ਅਤੇ Pixel 10 Pro ’ਚ 120Hz ਰਿਫਰੈਸ਼ ਰੇਟ ਅਤੇ HDR10+ ਸਪੋਰਟ ਦੇ ਨਾਲ 6.3-ਇੰਚ AMOLED ਡਿਸਪਲੇਅ ਹੋ ਸਕਦੀ ਹੈ ਅਤੇ ਇਸ ’ਚ 6.8-ਇੰਚ ਦਾ ਵੱਡਾ AMOLED ਪੈਨਲ ਅਤੇ 2,700 nits ਤੱਕ ਦੀ ਪੀਕ ਬ੍ਰਾਈਟਨੈੱਸ ਹੋ ਸਕਦਾ ਹੈ। ਤਿੰਨੋਂ ਡਿਵਾਈਸਾਂ ਲੇਟੈਸਟ ਐਂਡਰਾਇਡ 16, ਅਗਲੀ ਪੀੜ੍ਹੀ ਦੇ ਟੈਂਸਰ G5 ਚਿੱਪ ਅਤੇ 16GB ਤੱਕ RAM ਦੇ ਨਾਲ ਆ ਸਕਦੀਆਂ ਹਨ। ਇਸ ਪੂਰੀ ਸੀਰੀਜ਼ ਦੇ ਨਾਲ, ਕੰਪਨੀ ਯੂਜ਼ਰਸ ਨੂੰ 7 ਸਾਲਾਂ ਤੱਕ ਦੇ OS ਅਤੇ ਸੁਰੱਖਿਆ ਅਪਡੇਟ ਵੀ ਦੇ ਸਕਦੀ ਹੈ।