Samsung ਦਾ ਇਹ ਫੋਨ ; ਉਹ ਵੀ ਸਿਰਫ 45,999 Discount ''ਤੇ ! ਜਾਣੋ ਕੀ ਹੈ ਪੂਰੀ ਡੀਲ

Saturday, May 31, 2025 - 12:24 PM (IST)

Samsung ਦਾ ਇਹ ਫੋਨ ; ਉਹ ਵੀ ਸਿਰਫ 45,999 Discount ''ਤੇ ! ਜਾਣੋ ਕੀ ਹੈ ਪੂਰੀ ਡੀਲ

ਗੈਜੇਟ ਡੈਸਕ - ਜੇਕਰ ਤੁਸੀਂ ਵੀ ਇਕ ਸ਼ਕਤੀਸ਼ਾਲੀ ਸੈਮਸੰਗ ਫੋਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਦੱਸ ਦਈਏ ਕਿ ਐਮਾਜ਼ਾਨ ਤੁਹਾਡੇ ਲਈ ਇਕ ਸ਼ਾਨਦਾਰ ਡੀਲ ਲੈ ਕੇ ਆਇਆ ਹੈ ਜਿਸ 'ਚ ਸੈਮਸੰਗ ਗਲੈਕਸੀ S24 ਇਸ ਸਮੇਂ ਸਿਰਫ 45,999 ਰੁਪਏ 'ਚ ਉਪਲਬਧ ਹੈ। ਜੇਕਰ ਤੁਸੀਂ ਫਲੈਗਸ਼ਿਪ ਗਲੈਕਸੀ S24 'ਤੇ ਇੱਕ ਚੰਗੀ ਡੀਲ ਦੀ ਉਡੀਕ ਕਰ ਰਹੇ ਸੀ, ਤਾਂ ਸ਼ਾਇਦ ਹੁਣ ਇਸ ਨੂੰ ਖਰੀਦਣ ਦਾ ਸਹੀ ਸਮਾਂ ਹੈ। ਫੋਨ 'ਚ ਇਕ ਸੰਖੇਪ ਫਾਰਮ ਫੈਕਟਰ, AMOLED ਪੈਨਲ, ਟ੍ਰਿਪਲ ਕੈਮਰਾ ਸੈੱਟਅੱਪ ਅਤੇ ਪ੍ਰੀਮੀਅਮ ਗਲੈਕਸੀ AI ਫੀਚਰਜ਼ ਹਨ। ਆਓ ਇਸ ਫੋਨ 'ਤੇ ਉਪਲਬਧ ਆਫਰ ਤੇ ਫੀਚਰਜ਼ ਬਾਰੇ ਵਿਸਥਾਰ ਨਾਲ ਜਾਣਦੇ ਹਾਂ। 

ਕੀ ਹੈ ਆਫਰ ?

ਜ਼ਿਕਰਯੋਗ ਹੈ ਕਿ ਤੁਸੀਂ ਸੈਮਸੰਗ ਦਾ ਗਲੈਕਸੀ S24 5G ਇਸ ਦੀ ਸਹੀ ਕੀਮਤ ਤੋਂ ਬਹੁਤ ਹੀ ਘੱਟ ਤੇ ਕਿਫਾਇਤੀ ਕੀਮਤ 'ਚ ਖਰੀਦ ਸਕਦੇ ਹੋ ਤੇ Amazon 'ਤੇ ਇਹ ਸਿਰਫ 45,999 ਰੁਪਏ 'ਚ ਉਪਲਬਧ ਹੈ। ਤੁਸੀਂ Amazon Pay ICICI ਬੈਂਕ ਕਾਰਡ ਦੀ ਵਰਤੋਂ ਕਰਨ 'ਤੇ 1,379 ਰੁਪਏ ਦਾ ਕੈਸ਼ਬੈਕ ਵੀ ਪ੍ਰਾਪਤ ਕਰ ਸਕਦੇ ਹੋ, ਜਿਸ ਨਾਲ ਕੀਮਤ ਹੋਰ ਵੀ ਘੱਟ ਜਾਂਦੀ ਹੈ। ਗਾਹਕ 2,071 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੋਣ ਵਾਲੀ EMI ਅਤੇ ਬਿਨਾਂ ਲਾਗਤ ਵਾਲੇ EMI ਵਿਕਲਪ ਵੀ ਚੁਣ ਸਕਦੇ ਹਨ। ਇਸ ਦੇ ਨਾਲ ਹੀ ਤੁਸੀਂ ਆਪਣੇ ਪੁਰਾਣੇ ਡਿਵਾਈਸ 'ਤੇ 43,550 ਰੁਪਏ ਤੱਕ ਦਾ ਐਕਸਚੇਂਜ ਮੁੱਲ ਵੀ ਪ੍ਰਾਪਤ ਕਰ ਸਕਦੇ ਹਨ, ਜੋ ਕਿ ਬ੍ਰਾਂਡ, ਮਾਡਲ ਅਤੇ ਵੇਰੀਐਂਟ 'ਤੇ ਨਿਰਭਰ ਕਰੇਗਾ। ਗਾਹਕ ਸਕ੍ਰੀਨ ਡੈਮੇਜ ਅਤੇ ਪੂਰੀ ਸੁਰੱਖਿਆ ਲਈ ਫੋਨ ਦੇ ਨਾਲ Samsung Care+ ਵੀ ਖਰੀਦ ਸਕਦੇ ਹਨ।

ਕੀ ਹਨ ਫੀਚਰਜ਼

ਫੀਚਰਜ਼ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸ਼ਕਤੀਸ਼ਾਲੀ Galaxy S24 ਵਿੱਚ 6.2-ਇੰਚ AMOLED ਡਿਸਪਲੇਅ ਹੈ। ਇਹ ਡਿਵਾਈਸ 120Hz ਦੀ ਰਿਫਰੈਸ਼ ਰੇਟ ਅਤੇ 2,600 nits ਦੀ ਪੀਕ ਬ੍ਰਾਈਟਨੈੱਸ ਦੀ ਪੇਸ਼ਕਸ਼ ਕਰਦੀ ਹੈ ਤੇ ਇਸ ਡਿਵਾਈਸ 'ਚ Exynos 2400 ਚਿੱਪਸੈੱਟ, 8GB ਤੱਕ RAM ਅਤੇ 512GB ਤੱਕ ਸਟੋਰੇਜ ਹੈ। ਫੋਨ 'ਚ 25W ਚਾਰਜਿੰਗ ਸਪੋਰਟ ਦੇ ਨਾਲ 4,000mAh ਬੈਟਰੀ ਹੈ।

ਇਸ ਸੈਮਸੰਗ ਡਿਵਾਈਸ 'ਚ ਤੁਹਾਨੂੰ ਨਵੀਨਤਮ One UI 7 ਦੇ ਨਾਲ ਐਂਡਰਾਇਡ 15 ਵੀ ਮਿਲਦਾ ਹੈ ਅਤੇ ਇਸ 'ਚ ਚੈਟ ਅਸਿਸਟ, ਨੋਟ ਅਸਿਸਟ, ਨਾਓ ਬ੍ਰੀਫ, ਸਰਕਲ ਟੂ ਸਰਚ ਵਰਗੇ ਕਈ AI ਫੀਚਰ ਵੀ ਹਨ। ਕੈਮਰੇ ਦੇ ਮਾਮਲੇ 'ਚ ਵੀ ਇਹ ਫੋਨ ਬਹੁਤ ਵਧੀਆ ਹੈ, ਜਿਸ 'ਚ 50MP ਪ੍ਰਾਇਮਰੀ ਕੈਮਰਾ, 12MP ਅਲਟਰਾ ਵਾਈਡ ਅਤੇ 10MP ਟੈਲੀਫੋਟੋ ਕੈਮਰਾ ਹੈ।
 


author

Sunaina

Content Editor

Related News