ਹੁਣ WhatsApp ’ਤੇ ਬਿਨਾਂ Typing ਦੇ ਕਰ ਸਕੋਗੇ Chat! ਲਾਂਚ ਹੋਇਆ ਇਹ ਨਵਾਂ Features
Tuesday, May 27, 2025 - 04:29 PM (IST)

ਗੈਜੇਟ ਡੈਸਕ - ਜੇਕਰ ਤੁਸੀਂ ਵੀ WhatsApp 'ਤੇ ਲੰਬੇ-ਲੰਬੇ ਮੈਸੇਜ ਟਾਈਪ ਕਰਦਿਆਂ ਥੱਕ ਜਾਂਦੇ ਹੋ ਤਾਂ ਹੁਣ ਤੁਹਾਡੀ ਇਹ ਸਮੱਸਿਆ ਖਤਮ ਹੋ ਗਈ ਹੈ। ਦੱਸ ਦਈਏ ਕਿ WhatsApp ਨੇ ਆਪਣੇ ਯੂਜ਼ਰਸ ਲਈ ਇਕ ਨਵਾਂ ਅਤੇ ਸ਼ਾਨਦਾਰ ਫੀਚਰ ਗਰੁੱਪ ਵਾਇਸ ਚੈਟ ਲਾਂਚ ਕੀਤਾ ਹੈ। ਇਸ ਨਾਲ, ਤੁਸੀਂ ਹੁਣ ਬਿਨਾਂ ਕੁਝ ਲਿਖੇ ਸਿੱਧੇ ਆਪਣੀ ਆਵਾਜ਼ ’ਚ ਗਰੁੱਪ ’ਚ ਚੈਟ ਕਰ ਸਕਦੇ ਹੋ। ਇਹ ਫੀਚਰ ਕਿਵੇਂ ਕੰਮ ਕਰੇਗਾ ਅਤੇ ਇਹ ਚੈਟਿੰਗ ਅਨੁਭਵ ਨੂੰ ਕਿਵੇਂ ਬਦਲੇਗਾ, ਇਸ ਬਾਰੇ ਪੂਰੀ ਜਾਣਕਾਰੀ ਇੱਥੇ ਪੜ੍ਹੋ।
ਵਟਸਐਪ ਦਾ ਨਵਾਂ ਗਰੁੱਪ ਵਾਇਸ ਚੈਟ ਫੀਚਰ ਉਨ੍ਹਾਂ ਲੋਕਾਂ ਲਈ ਹੈ ਜੋ ਗਰੁੱਪ ’ਚ ਜ਼ਿਆਦਾ ਟਾਈਪ ਨਹੀਂ ਕਰਨਾ ਚਾਹੁੰਦੇ ਪਰ ਬਹੁਤ ਜ਼ਿਆਦਾ ਗੱਲ ਕਰਨੀ ਪੈਂਦੀ ਹੈ। ਹੁਣ ਟਾਈਪ ਕਰਨ ਜਾਂ ਕਾਲ ਕਰਨ ਦੀ ਕੋਈ ਲੋੜ ਨਹੀਂ ਹੋਵੇਗੀ। ਤੁਸੀਂ ਸਿਰਫ਼ ਇਕ ਕਲਿੱਕ ਨਾਲ ਆਪਣੀ ਆਵਾਜ਼ ’ਚ ਸਿੱਧੀ ਗੱਲ ਸ਼ੁਰੂ ਕਰ ਸਕਦੇ ਹੋ। ਤੁਹਾਨੂੰ ਅਜਿਹਾ ਮਹਿਸੂਸ ਹੋਵੇਗਾ ਜਿਵੇਂ ਤੁਸੀਂ ਆਹਮੋ-ਸਾਹਮਣੇ ਗੱਲ ਕਰ ਰਹੇ ਹੋ।
ਇਹ ਫੀਚਰ ਗਰੁੱਪ ਚੈਟ ਦੇ ਅੰਦਰ ਕੰਮ ਕਰਦੀ ਹੈ, ਤੁਹਾਨੂੰ ਵੱਖਰੀ ਕਾਲ ਕਰਨ ਦੀ ਜ਼ਰੂਰਤ ਨਹੀਂ ਪਵੇਗੀ। ਤੁਸੀਂ ਜਦੋਂ ਵੀ ਚਾਹੋ ਗਰੁੱਪ ਵਾਇਸ ਚੈਟ ਸ਼ੁਰੂ ਕਰ ਸਕਦੇ ਹੋ। ਬਾਕੀ ਮੈਂਬਰਾਂ ਨੂੰ ਇਕ ਸੂਚਨਾ ਮਿਲੇਗੀ ਕਿ ਵਾਇਸ ਚੈਟ ਸ਼ੁਰੂ ਹੋ ਗਈ ਹੈ। ਉਹ ਜਦੋਂ ਵੀ ਚਾਹੁਣ ਉਸ ਵਾਇਸ ਚੈਟ ’ਚ ਸ਼ਾਮਲ ਹੋ ਸਕਦੇ ਹਨ ਜਾਂ ਛੱਡ ਸਕਦੇ ਹਨ। ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਹੈਂਡਸ-ਫ੍ਰੀ ਹੈ, ਤੁਸੀਂ ਆਪਣਾ ਕੰਮ ਕਰਦੇ ਸਮੇਂ ਵੀ ਇਸਦੀ ਵਰਤੋਂ ਕਰ ਸਕਦੇ ਹੋ।
ਹਾਲਾਂਕਿ ਇਹ ਫੀਚਰ iOS ਅਤੇ Android ਦੋਵਾਂ ਯੂਜ਼ਰਸ ਲਈ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ੁਰੂ ’ਚ, ਇਹ ਕੁਝ ਸੀਮਤ ਸਮੂਹਾਂ ’ਚ ਉਪਲਬਧ ਹੋਵੇਗਾ ਪਰ ਜਲਦੀ ਹੀ ਇਹ ਸਾਰੇ ਯੂਜ਼ਰਸ ਲਈ ਉਪਲਬਧ ਹੋਵੇਗਾ ਪਰ ਜੇਕਰ ਇਹ ਫੀਚਰ ਤੁਹਾਨੂੰ ਅਜੇ ਤੱਕ ਨਹੀਂ ਦਿਖਾਇਆ ਗਿਆ ਹੈ, ਤਾਂ ਚਿੰਤਾ ਨਾ ਕਰੋ। ਗੂਗਲ ਪਲੇ ਸਟੋਰ ਜਾਂ ਐਪਲ ਐਪ ਸਟੋਰ ਤੋਂ ਆਪਣੀ ਐਪ ਨੂੰ ਅਪਡੇਟ ਕਰੋ। ਇਸ ਤੋਂ ਬਾਅਦ, ਇਹ ਫੀਚਰ ਸ਼ੁਰੂ ਹੋ ਜਾਵੇਗਾ।
ਇਹ ਨਵਾਂ ਫੀਚਰ ਵਾਇਸ ਨੋਟਸ ਤੋਂ ਵੱਖਰਾ ਹੈ। ਵਾਇਸ ਨੋਟਸ ’ਚ One-sided ਮੈਸੇਜ ਹੁੰਦੇ ਹਨ। ਵਾਇਸ ਚੈਟ ਇੱਕ ਲਾਈਵ ਗਰੁੱਪ ਕਾਲਿੰਗ ਅਨੁਭਵ ਦਿੰਦੀ ਹੈ। ਤੁਸੀਂ ਕਾਲ ਵਿਕਲਪ 'ਤੇ ਕਲਿੱਕ ਕੀਤੇ ਬਿਨਾਂ ਸਿੱਧੇ ਗਰੁੱਪ ’ਚ ਗੱਲਬਾਤ ਸ਼ੁਰੂ ਕਰ ਸਕਦੇ ਹੋ।