ਪੁਰਾਣਾ ਫੋਨ ਵੇਚਣ ਤੋਂ ਪਹਿਲਾਂ ਜ਼ਰੂਰ ਕਰ ਲਓ ਇਹ ਕੰਮ ਨਹੀਂ ਤਾਂ ਪੈ ਸਕਦੈ ਪਛਤਾਉਣਾ
Saturday, Nov 06, 2021 - 06:05 PM (IST)
 
            
            ਗੈਜੇਟ ਡੈਸਕ– ਜੇਕਰ ਤੁਸੀਂ ਆਪਣਾ ਪੁਰਾਣਾ ਐਂਡਰਾਇਡ ਸਮਾਰਟਫੋਨ ਵੇਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਫੋਨ ਦਾ ਡਾਟਾ ਵੀ ਸੁਰੱਖਿਅਤ ਰਹੇਗਾ ਅਤੇ ਸਾਹਮਣੇ ਵਾਲਾ ਫੋਨ ਦੇ ਡਾਟਾ ਦੀ ਦੁਰਵਰਤੋਂ ਨਹੀਂ ਕਰ ਸਕੇਗਾ। ਇਥੇ ਅੱਜ ਅਸੀਂ ਤੁਹਾਨੂੰ ਇਸ ਬਾਰੇ ਕੁਝ ਜ਼ਰੂਰੀ ਗੱਲਾਂ ਦੱਸ ਰਹੇ ਹਾਂ ਜੋ ਤੁਹਾਡੇ ਕੰਮ ਆਉਣਗੀਆਂ।
ਇਹ ਵੀ ਪੜ੍ਹੋ– WhatsApp ਦੀ ਵੱਡੀ ਕਾਰਵਾਈ, 22 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ
ਬੈਕਅਪ
ਫੋਨ ਨੂੰ ਕਿਸੇ ਨੂੰ ਵੇਚਣ ਤੋਂ ਪਹਿਲਾਂ ਉਸ ਵਿਚ ਮੌਜੂਦਾ ਡਾਟਾ ਦਾ ਬੈਕਅਪ ਜ਼ਰੂਰ ਲੈ ਲਓ। ਤੁਸੀਂ ਕਾਨਟੈਕਟ, ਮੈਸੇਜ, ਕਾਲ ਰਿਕਾਰਡ, ਫੋਟੋ-ਵੀਡੀਓ ਅਤੇ ਜ਼ਰੂਰੀ ਫਾਇਲਾਂ ਦਾ ਬੈਕਅਪ ਲੈਣਾ ਨਾ ਭੁੱਲੋ। ਇਸ ਲਈ ਤੁਸੀਂ ਕਿਸੇ ਡ੍ਰਾਈਵ ਜਾਂ ਐਕਸਟਰਨਲ ਮੈਮਰੀ ਦੀ ਮਦਦ ਲੈ ਸਕਦੇ ਹੋ। 
ਫੈਕਟੀਰ ਰੀਸੈੱਟ ਕਰਨ ਤੋਂ ਪਹਿਲਾਂ ਸਾਰੇ ਅਕਾਊਂਟ ਲਾਗ-ਆਊਟ ਕਰੋ
ਫੈਕਟਰੀ ਰੀਸੈੱਟ ਕਰਨ ਤੋਂ ਪਹਿਲਾਂ ਆਪਣੇ ਫੋਨ ’ਚ ਮੌਜੂਦ ਸਾਰੇ ਗੂਗਲ ਅਤੇ ਦੂਜੇ ਆਨਲਾਈਨ ਅਕਾਊਂਟਸ ਲਾਗ-ਆਊਟ ਜ਼ਰੂਰ ਕਰ ਲਓ। ਇਸ ਤੋਂ ਬਾਅਦ ਫੋਨ ਨੂੰ ਫੈਕਟਰੀ ਰੀਸੈੱਟ ਕਰ ਦਿਓ। ਤੁਸੀਂ ਲਾਗਇਨ ਅਕਾਊਂਟਸ ਨੂੰ ਫੋਨ ਦੀ ਸੈਟਿੰਗ ’ਚ ਜਾ ਕੇ ਵੇਖ ਸਕਦੇ ਹੋ।
ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ
ਮੈਮਰੀ ਕਾਰਡ ਕੱਢਣਾ ਨਾ ਭੁੱਲੋ
ਜੇਕਰ ਤੁਸੀਂ ਫੋਨ ’ਚ ਮੈਮਰੀ ਕਾਰਡ ਦੀ ਵਰਤੋਂ ਕਰਦੇ ਹੋ ਤਾਂ ਇਸ ਨੂੰ ਆਪਣੇ ਫੋਨ ’ਚ ਜ਼ਰੂਰ ਕੱਢ ਲਓ। ਮੈਮਰੀ ਕਾਰਡ ’ਚ ਸੇਵ ਡਾਟਾ ਚੈੱਕ ਜ਼ਰੂਰ ਕਰੋ। ਇਸ ਤੋਂ ਬਾਅਦ ਫੋਨ ’ਚੋਂ ਸਿਮ ਕਾਰਡ ਜ਼ਰੂਰ ਕੱਢ ਲਓ।
ਵਟਸਐਪ ਬੈਕਅਪ
ਜੇਕਰ ਤੁਹਾਡੇ ਵਟਸਐਪ ’ਚ ਜ਼ਰੂਰੀ ਚੈਟ ਹੈ ਤਾਂ ਇਸ ਦਾ ਵੀ ਬੈਕਅਪ ਬਣਾਉਣਾ ਨਾ ਭੁੱਲੋ। ਇਸ ਨਾਲ ਤੁਸੀਂ ਆਪਣੇ ਨਵੇਂ ਡਿਵਾਈਸ ’ਤੇ ਵਟਸਐਪ ਚੈਟ ਬੈਕਅਪ ਨੂੰ ਰੀਸੈੱਟ ਕਰ ਸਕਦੇ ਹੋ।
ਫੋਨ ਐਨਕ੍ਰਿਪਟਿਡ ਹੈ ਜਾਂ ਨਹੀਂ
ਫੈਕਟਰੀ ਰੀਸੈੱਟ ਕਰਨ ਤੋਂ ਪਹਿਲਾਂ ਇਹ ਚੈੱਕ ਕਰ ਲਿਓ ਕਿ ਤੁਹਾਡਾ ਫੋਨ ਐਨਕ੍ਰਿਪਟਿਡ ਹੈ ਜਾਂ ਨਹੀਂ। ਜੇਕਰ ਨਹੀਂ ਹੈ ਤਾਂ ਤੁਸੀਂ ਮੈਨੁਅਲੀ ਇਸ ਨੂੰ ਕਰ ਸਕਦੇ ਹੋ। ਇਸ ਨਾਲ ਕਿਸੇ  ਲਈ ਫੋਨ ਦਾ ਡਾਟਾ ਲੈਣਾ ਕਾਫੀ ਮੁਸ਼ਕਿਲ ਹੋ ਜਾਂਦਾ ਹੈ। ਜ਼ਿਆਦਾਤਰ ਨਵੇਂ ਫੋਨ ਹੁਣ ਐਨਕ੍ਰਿਪਟਿਡ ਹੁੰਦੇ ਹਨ। 
ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ ਇਹ 151 ਖ਼ਤਰਨਾਕ Apps, ਫੋਨ ’ਚੋਂ ਵੀ ਤੁਰੰਤ ਕਰੋ ਡਿਲੀਟ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            