ਇਨ੍ਹਾਂ ਟ੍ਰਿਕਸ ਨਾਲ ਤੁਹਾਡਾ iPhone ਹੋਰ ਵੀ ਤੇਜ਼ ਕਰੇਗਾ ਕੰਮ
Saturday, Jun 04, 2016 - 10:26 AM (IST)
ਜਲੰਧਰ : ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਆਈਫੋਨਸ ਕਿਸੇ ਵੀ ਹੋਰ ਆਪ੍ਰੇਟਿੰਗ ਸਿਸਟਮ ਵਾਲੇ ਸਮਾਰਟਫੋਨਸ ਤੋਂ ਤੇਜ਼ ਕੰਮ ਕਰਦੇ ਹਨ ਅਤੇ ਆਈਫੋਨ 6ਐੱਸ, 6ਐੱਸ ਪਲੱਸ ਤਾਂ ਦੁਨੀਆ ਦੇ ਸਭ ਤੋਂ ਤੇਜ਼ ਚੱਲਣ ਵਾਲੇ ਸਮਾਰਟਫੋਨਸ ਹਨ। ਸਮਾਰਟਫੋਨ ''ਤੇ ਰੋਜ਼ਮੱਰਾ ਦੇ ਕੀਤੇ ਜਾਣ ਵਾਲੇ ਕੰਮਾਂ ਦੀ ਗੱਲ ਕੀਤੀ ਜਾਵੇ ਤਾਂ ਆਈਫੋਨ ਨੂੰ ਕਿਸੇ ਵੀ ਤਰ੍ਹਾਂ ਨਾਲ ਹਰਾਇਆ ਨਹੀਂ ਜਾ ਸਕਦਾ ਪਰ ਜੇਕਰ ਤੁਹਾਡਾ ਆਈਫੋਨ ਸਲੋਅ ਕੰਮ ਕਰ ਰਿਹਾ ਹੈ ਜਾਂ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਆਈਫੋਨ ਹੋਰ ਵੀ ਤੇਜ਼ੀ ਨਾਲ ਕੰਮ ਕਰੇ ਤਾਂ ਇਹ ਆਸਾਨ ਟਿਪਸ ਤੁਹਾਡੇ ਕੰਮ ਆ ਸਕਦੇ ਹਨ ।
ਐਨੀਮੇਸ਼ਨ ਨੂੰ ਕਰੋ ਬੰਦ : ਐਪਲ ਆਈ. ਓ. ਐੱਸ. ਇੰਟਰਫੇਸ ਬੇਹੱਦ ਹੀ ਸਿੰਪਲ ਹੈ ਅਤੇ ਕੋਈ ਵੀ ਇਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕਦਾ ਹੈ। ਜੇਕਰ ਤੁਸੀਂ ਆਪਣੇ ਨਵੇਂ ਜਾਂ ਪੁਰਾਣੇ ਆਈਫੋਨ ਨੂੰ ਤੇਜ਼ ਕਰਨਾ ਚਾਹੁੰਦੇ ਹੋ ਤਾਂ ਸੈਟਿੰਗਸ > ਜਨਰਲ > ਅਕਸੈਸਿਬਿਲਟੀ ਵਿਚ ਜਾ ਕੇ ''ਰਿਡਿਊਸ ਮੋਸ਼ਨ'' ਆਪਸ਼ਨ ਨੂੰ ਅਨੇਬਲ ਕਰ ਸਕਦੇ ਹੋ। ਇਹ ਫੰਕਸ਼ਨ ਠੀਕ ਉਸੇ ਤਰ੍ਹਾਂ ਦਾ ਹੀ ਹੈ ਜਿਵੇਂ ਕਿ ਐਂਡ੍ਰਾਇਡ ਫੋਨਸ ਵਿਚ ਯੂ. ਆਈ. ਨੂੰ ਤੇਜ਼ ਕਰਨ ਲਈ ਐਨੀਮੇਸ਼ਨ ਨੂੰ ਬੰਦ ਕੀਤਾ ਜਾਂਦਾ ਹੈ ।
ਬੈਕਗਰਾਊਂਡ ਐਪ ਰਿਫਰੈੱਸ਼ : ਇਸ ਫੀਚਰ ਨੂੰ ਆਈਫੋਨ ਆਪ੍ਰੇਟਿੰਗ ਸਿਸਟਮ (ਆਈ. ਓ. ਐੱਸ.) 7 ਵਿਚ ਪੇਸ਼ ਕੀਤਾ ਗਿਆ ਸੀ ਅਤੇ ਇਹ ਮੌਜੂਦਾ ਆਈ. ਓ. ਐੱਸ. ਵਿਚ ਵੀ ਮੁਹੱਈਆ ਹੈ । ਇਸ ਫੀਚਰ ਨਾਲ ਵਾਈ-ਫਾਈ ਜਾਂ ਸੈਲਿਊਲਰ ਡਾਟਾ ਆਨ ਹੋਣ ਉੱਤੇ ਐਪਸ ਬੈਕਗਰਾਊਂਡ ਵਿਚ ਰਿਫਰੈੱਸ਼ ਹੁੰਦੀਆਂ ਰਹਿੰਦੀਆਂ ਹਨ। ਇਸ ਨਾਲ ਆਈਫੋਨ ਸਲੋ ਹੋ ਜਾਂਦਾ ਹੈ ਅਤੇ ਬੈਟਰੀ ਵੀ ਜਲਦੀ ਖਤਮ ਹੁੰਦੀ ਹੈ । ਇਸ ਦੇ ਲਈ ਸੈਟਿੰਗਸ > ਜਨਰਲ > ਬੈਕਗਰਾਊਂਡ ਐਪਸ ਰਿਫਰੈੱਸ਼ ਵਿਚ ਜਾ ਕੇ ਇਨ੍ਹਾਂ ਨੂੰ ਬੰਦ ਕਰ ਦਿਓ। ਜ਼ਿਕਰਯੋਗ ਹੈ ਕਿ ਬੈਕਗਰਾਊਂਡ ਰਿਫਰੈੱਸ਼ ਨੂੰ ਡਿਸਏਬਲ ਕਰਨ ਉੱਤੇ ਵੀ ਨੋਟੀਫਿਕੇਸ਼ੰਜ਼ ''ਤੇ ਕੋਈ ਅਸਰ ਨਹੀਂ ਪਵੇਗਾ ।
ਐਪਸ ਅਤੇ ਫਾਈਲਸ ਨੂੰ ਕਰੋ ਡਿਲੀਟ
ਕਿਸੇ ਕੰਪਿਊਟਰ ਵਾਂਗ ਯੂਜ਼ਰ ਆਪਣੇ ਸਮਾਰਟਫੋਨ ਵਿਚ ਵੀ ਬਹੁਤ ਸਾਰੇ ਐਪਸ ਇੰਸਟਾਲ ਕਰ ਕੇ ਰੱਖਦਾ ਹੈ ਅਤੇ ਕਈ ਐਪਸ ਤਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਲੋੜ ਵੀ ਨਹੀਂ ਹੁੰਦੀ। ਇਹੀ ਕਾਰਨ ਹੈ ਕਿ ਡਿਵਾਈਸ ਸਲੋ ਹੋ ਜਾਂਦੀ ਹੈ। ਆਈਫੋਨ ਦੀ ਸਪੀਡ ਵਧਾਉਣ ਲਈ ਅਜਿਹੇ ਐਪਸ ਨੂੰ ਤੁਰੰਤ ਡਿਲੀਟ ਕਰ ਦਿਓ ਜਿਨ੍ਹਾਂ ਦੀ ਤੁਸੀਂ ਵਰਤੋਂ ਨਹੀਂ ਕਰਦੇ ਅਤੇ ਜੋ ਆਈਫੋਨ ਦੀ ਸਪੇਸ ਨੂੰ ਘੇਰੇ ਹੋਏ ਹਨ। ਇਸੇ ਤਰ੍ਹਾਂ ਜੇਕਰ ਤੁਸੀਂ ਆਈਫੋਨ ਵਿਚ ਸਟੋਰ ਫੋਟੋਜ, ਵੀਡੀਓ ਆਦਿ ਦਾ ਬੈਕਅਪ (ਗੂਗਲ ਡਰਾਈਵ ਜਾਂ ਪੀ. ਸੀ.) ਲੈ ਕੇ ਰੱਖਿਆ ਹੈ ਤਾਂ ਉਨ੍ਹਾਂ ਨੂੰ ਡਿਲੀਟ ਕਰ ਦਿਓ। ਇਸ ਦੇ ਇਲਾਵਾ ਜਿਨ੍ਹਾਂ ਗਾਣਿਆਂ ਨੂੰ ਤੁਸੀਂ ਕਦੇ ਸੁਣਦੇ ਹੀ ਨਹੀਂ, ਉਨ੍ਹਾਂ ਨੂੰ ਵੀ ਆਪਣੇ ਫੋਨ ''ਚੋਂ ਰਿਮੂਵ ਕਰ ਦਿਓ । ਮੈਸੇਜ ਸਟੋਰ ਕਰਨ ਵਾਲੇ ਆਪਸ਼ਨ ਨੂੰ ਵੀ ਬਦਲ ਦਿਓ। ਇਸ ਲਈ ਸੈਟਿੰਗਸ > ਮੈਸੇਜ > ਕੀਪ ਮੈਸੇਜਿਜ਼ ਵਿਚ ਜਾ ਕੇ ਫਾਰਐਵਰ ਦੀ ਥਾਂ 30 ਦਿਨਾਂ ਤੱਕ ਮੈਸੇਜ ਬੈਕਅਪ ਦੇ ਆਪਸ਼ਨ ਨੂੰ ਪਹਿਲ ਦੇਵੋ।
ਐਪਲ ਐਪਸ ਵਿਚ ਮੌਜੂਦ ਡਾਟਾ ਨੂੰ ਕਰੋ ਕਲੀਅਰ
ਐਪਲ ਐਪਸ ਵਿਚ ਮੌਜੂਦ ਡਾਟਾ ਨੂੰ ਵੀ ਸਮੇਂ-ਸਮੇਂ ਉੱਤੇ ਕਲੀਅਰ ਕਰਦੇ ਰਹੋ ਕਿਉਂਕਿ ਇਸ ਨਾਲ ਐਪ ਸਲੋ ਕੰਮ ਕਰਦੀ ਹੈ । ਉਦਾਹਰਣ ਦੇ ਤੌਰ ਉੱਤੇ ਜੇਕਰ ਸਫਾਰੀ ਬ੍ਰਾਊਜ਼ਰ ਦਾ ਪ੍ਰਯੋਗ ਕਰਦੇ ਹੋ ਤਾਂ ਐਪ ਵਿਚ ਡਾਟਾ ਇਕੱਠਾ ਹੋ ਜਾਂਦਾ ਹੈ ਅਤੇ ਇਸ ਨੂੰ ਡਿਲੀਟ ਕਰਦੇ ਰਹੋ, ਜਿਸ ਦੇ ਲਈ ਸੈਟਿੰਗਸ > ਸਫਾਰੀ ਵਿਚ ਜਾ ਕੇ ਕਲੀਅਰ ਹਿਸਟਰੀ ਅਤੇ ਵੈੱਬਸਾਈਟ ਡਾਟਾ ਨੂੰ ਕਲੀਅਰ ਕਰੋ ਦੇਵੋ । ਕਈ ਐਪਸ ਵਿਚ ਇਹ ਫੀਚਰ ਹਿਡਨ ਹੁੰਦਾ ਹੈ ਅਤੇ ਸੈਟਿੰਗਸ ਵਿਚ ਜਾ ਕੇ ਤੁਸੀਂ ਐਪਲ ਪੋਡਕਾਸਟਸ, ਮਿਊਜ਼ਿਕ, ਗੇਮ ਸੈਂਟਰ, ਆਈਮੈਸੇਜ ਅਤੇ ਫੋਨ ਐਪਸ ਵਿਚ ਪਏ ਕੈਸ਼ ਡਾਟਾ ਨੂੰ ਵੀ ਕਲੀਅਰ ਕਰ ਸਕਦੇ ਹੋ ।
ਲੋੜ ਪੈਣ ''ਤੇ
ਉਂਝ ਤਾਂ ਉੱਪਰ ਦਿੱਤੇ ਗਏ ਟਿਪਸ ਨਾਲ ਤੁਹਾਡੇ ਆਈਫੋਨ ਦੀ ਸਪੀਡ ਵਧ ਜਾਵੇਗੀ ਪਰ ਜੇਕਰ ਤੁਹਾਡਾ ਫੋਨ ਰੁਕ ਜਾਂਦਾ ਹੈ ਜਾਂ ਬਹੁਤ ਸਲੋਅ ਹੋ ਜਾਂਦਾ ਹੈ ਤਾਂ ਤੁਹਾਨੂੰ ਆਪਣੇ ਆਈਫੋਨ ਨੂੰ ਸਵਿਚ ਆਫ ਕਰਨ ਦੀ ਲੋੜ ਨਹੀਂ ਹੈ। ਇਸ ਤਰੀਕੇ ਨਾਲ ਤੁਸੀਂ ਰੈਮ ਨੂੰ ਕਲੀਅਰ ਕਰ ਸਕਦੇ ਹੋ । ਪਾਵਰ ਬਟਨ ਨੂੰ ਦਬਾ ਕੇ ਰੱਖੋ, ਜਦੋਂ ਤੱਕ ਪਾਵਰ ਸਲਾਈਡ ਆਫ ਦਾ ਆਪਸ਼ਨ ਨਾ ਆ ਜਾਵੇ । ਇਸ ਦੇ ਬਾਅਦ ਸਲਾਈਡ ਨੂੰ ਪਾਵਰ ਆਫ ਉੱਤੇ ਲੈ ਜਾ ਕੇ 5 ਸਕਿੰਟ ਤੱਕ ਉਸ ਨੂੰ ਪ੍ਰੈੱਸ ਕਰ ਕੇ ਰੱਖੋ ਜਦੋਂ ਤੱਕ ਆਈਫੋਨ ਦੀ ਹੋਮ ਸਕ੍ਰੀਨ ਰਿਪੇਅਰ ਨਹੀਂ ਹੋ ਜਾਂਦੀ ।
