ਇਹ Top 5 ਸਮਾਰਟਫੋਨਜ਼, ਜਿਨ੍ਹਾਂ ''ਚ ਹੈ 2.45Ghz CPU

Tuesday, Jun 27, 2017 - 01:11 AM (IST)

ਜਲੰਧਰ— ਅਜੇ ਤੱਕ ਸਮਾਰਟਫੋਨ ਬਾਜ਼ਾਰ 'ਚ ਡਿਸਪਲੇ ਆਕਾਰ, ਸ਼ਾਨਦਾਰ ਕੈਮਰਾ ਕਵਾਲਟੀ, ਜ਼ਿਆਦਾ ਰੈਮ ਅਤੇ ਬੈਟਰੀ 'ਤੇ ਫੋਕਸ ਕੀਤਾ ਜਾ ਰਿਹਾ ਹੈ। ਉੱਥੇ ਯੂਜ਼ਰਸ ਸਮਾਰਟਫੋਨ 'ਚ ਬਿਹਤਰ ਪਰਫਾਰਮੈਂਸ ਚਾਹੁੰਦੇ ਹਨ ਤਾਂਕਿ ਉਹ ਬਿਹਤਰ ਪਰਫਾਮੈਂਸ ਨਾਲ ਸਾਰੇ ਫੀਚਰਸ ਦਾ ਲਾਭ ਲੈ ਸਕਨ। ਪਰਫਾਰਮੈਂਸ ਚੰਗੀ ਹੋਣ ਨਾਲ ਸਮਾਰਟਫੋਨ 'ਚ CPU ਅਪਗਰੇਡ ਹੋਣਾ ਜ਼ਰੂਰੀ ਹੈ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਕੰਪਨੀਆਂ ਆਪਣੇ ਨਵੇਂ ਸਮਾਰਟਫੋਨ 'ਚ ਸਾਰੇ ਸਪੈਸਿਫਿਕੈਸ਼ਨਜ਼ ਦੇ ਇਲਾਵਾ ਉਸਦੀ ਪਰਫਾਰਮੈਂਸ ਲਈ CPU ਜਾਨੀ ਪ੍ਰੋਸੈਸਰ 'ਤੇ ਫੋਕਸ ਕਰ ਰਹੀ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਪੰਜ ਸਮਾਰਟਫੋਨਜ਼ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ 'ਚ 2.45Ghz ਪ੍ਰੋਸੈਸਰ ਦਿੱਤਾ ਗਿਆ ਹੈ।
ਨਵਪਲੱਸ 5

PunjabKesari

ਹਾਲ 'ਚ ਹੀ ਭਾਰਤੀ ਬਾਜ਼ਾਰ 'ਚ ਲਾਂਚ ਕੀਤਾ ਗਿਆ ਇਹ ਸਮਾਰਟਫੋਨ ਐਮਾਜ਼ਾਨ ਇੰਡੀਆ 'ਤੇ ਦੋ ਰੈਮ ਅਤੇ ਸਟੋਰੇਜ ਵੇਰੀਅੰਟ 'ਚ ਉਪਲੱਬਧ ਹਨ। ਇਸ 'ਚ 6 ਜੀ.ਬੀ ਰੈਮ ਨਾਲ 64 ਇੰਟਰਨਲ ਸਟੋਰੇਜ ਵਾਲੇ ਵੇਰੀਅੰਟ ਦੀ ਕੀਮਤ 32,999 ਰੁਪਏ ਅਤੇ 8 ਜੀ.ਬੀ ਰੈਮ ਅਤੇ 128 ਸਟੋਰੇਜ ਵਾਲੇ ਵੇਰੀਅੰਟ ਦੀ ਕੀਮਤ 37,999 ਰੁਪਏ ਹੈ। ਇਹ ਸਮਾਰਟਫੋਨ ਕਵਾਲਕਾਮ ਸਨੈਪਡਰੈਗਨ 835 ਪ੍ਰੋਸੈਸਰ 'ਤੇ ਆਧਾਰਿਤ ਹੈ, ਜੋ ਕਿ ਆਕਟਾ-ਕੋਰ 2.45Ghz ਦੀ ਕਲਾਕ ਸਪੀਡ ਦੇਵੇਗਾ। ਵਨਪਲੱਸ 5 'ਚ 5.5 ਇੰਚ ਦੀ ਡਿਸਪਲੇ ਦਿੱਤੀ ਜਾ ਸਕਦੀ ਹੈ, ਜਿਸ ਦਾ ਸਕਰੀਨ Resolution1080*1920 ਪਿਕਸਲ ਹੋਵੇਗਾ। ਪਾਵਰ ਬੈਕਅਪ ਲਈ ਇਸ ਸਮਾਰਟਫੋਨ 'ਚ 3,300 mAh ਦੀ ਬੈਟਰੀ ਦਿੱਤੀ ਗਈ ਹੈ। 
2. ਸੈਮਸੰਗ ਗਲੈਕਸੀ J7 Max

PunjabKesari
ਇਸ ਸਮਾਰਟਫੋਨ ਦੀ ਕੀਮਤ 17,990 ਰੁਪਏ ਹੈ। ਇਹ ਮੀਡੀਆਟੇਕ Helio P20 ਆਕਟਾਕੋਰ 2.4 Ghz Cortex-A53 ਪ੍ਰੋਸੈਸਰ 'ਤੇ ਕੰਮ ਕਰਦਾ ਹੈ। ਇਸ 'ਚ 5.7 ਇੰਚ ਦੀ ਫੁੱਲ HD ਡਿਸਪਲੇ ਦਿੱਤੀ ਗਈ ਹੈ। ਇਸ 'ਚ 4 ਜੀ.ਬੀ ਰੈਮ ਅਤੇ 32 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਫਰੰਟ ਕੈਮਰਾ ਦਿੱਤਾ ਗਿਆ ਹੈ। ਪਾਵਰ ਬੈਕਅਪ ਲਈ ਇਸ ਸਮਾਰਟਫੋਨ 'ਚ 3,300 mAh ਦੀ ਬੈਟਰੀ ਦਿੱਤੀ ਗਈ ਹੈ।
3. Sony Experia XZ Premium

PunjabKesari
ਇਹ ਦੁਨੀਆ ਦਾ ਸਭ ਤੋਂ ਪਹਿਲਾਂ 4K (3840*2160) ਪਿਕਸਲ hdr ਡਿਸਪਲੇ ਵਾਲਾ ਸਮਾਰਟਫੋਨ ਹੈ। ਇਹ 835 ਚਿਪਸੈੱਟ ਨਾਲ ਲਾਂਚ ਕੀਤਾ ਗਿਆ ਹੈ। ਫੋਟੋਗ੍ਰਾਫੀ ਲਈ ਇਸ 'ਚ 19 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 13 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਭਾਰਤੀ ਬਾਜ਼ਾਰ 'ਚ ਇਸ ਦੀ ਕੀਮਤ 59,928 ਰੁਪਏ ਹੈ।
4.ਸੈਮਸੰਗ ਗਲੈਕਸੀ ਐੱਸ8 ਪਲੱਸ

PunjabKesari
ਇਹ ਸਮਾਰਟਫੋਨ ਕੰਪਨੀ ਦੇ Exynos 8895 ਆਕਟਾ- ਕੋਰ ਪ੍ਰੋਸੈਸਰ 'ਤੇ ਆਧਾਰਿਤ ਹੈ। ਇਸ ਸਮਾਟਰਫੋਨ 'ਚ 4 ਜੀ.ਬੀ ਰੈਮ ਅਤੇ 64 ਜੀ.ਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਐਂਡਰਾਇਡ 7.0 ਨਾਗਟ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਇਸ ਸਮਾਰਟਫੋਨ 'ਚ ਪਾਵਰ ਬੈਕਅਪ ਲਈ 3,500 mAh ਦੀ ਬੈਟਰੀ ਦਿੱਤੀ ਗਈ ਹੈ। ਫੋਟੋਗ੍ਰਾਫੀ ਲਈ ਇਸ 'ਚ 12 ਮੈਗਾਪਿਕਸਲ ਦਾ ਡਿਊਲ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੀ ਕੀਮਤ 64,999 ਰੁਪਏ ਹੈ।
5.Xiaomi MI6

PunjabKesari
ਇਸ 'ਚ 5.15 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਹੈਂਡਸੈੱਟ 'ਚ 2.45Ghz 64 ਬਿਟ ਆਕਟਾ-ਕੋਰ ਸਨੈਪਡਰੈਗਨ 835 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਫੋਟੋਗ੍ਰਾਫੀ ਲਈ ਇਸ 'ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਫੋਨ ਦੀ ਕੁਨੇਕਟਿਵਿਟੀ ਦੀ ਗੱਲ ਕਰੀਏ ਤਾਂ ਇਹ 4ਜੀ+ ਨੈਟਵਰਕ ਨੂੰ ਸਪੋਰਟ ਕਰਦਾ ਹੈ ਅਤੇ ਇਸ ਦੀ ਡਾਊਨਲੋਡ ਸਪੀਡ ਲਗਭਗ 600mbps ਹੈ। ਪਾਵਰ ਬੈਕਅਪ ਦੀ ਗੱਲ ਕਰੀਏ ਤਾਂ ਇਸ 'ਚ 3,350 mAh ਦੀ ਬੈਟਰੀ ਦਿੱਤੀ ਗਈ ਹੈ।


Related News