ਸੋਨੀ ਐਕਸਪੀਰੀਆ ਦੇ ਇਨ੍ਹਾਂ ਸਮਾਰਟਫੋਨਜ਼ ਨੂੰ ਮਿਲੇਗਾ ਐਂਡਰਾਇਡ ਓ ਅਪਡੇਟ

08/05/2017 2:15:12 PM

ਜਲੰਧਰ-ਜਲਦ ਹੀ ਐਂਡ੍ਰਾਇਡ ਦੇ ਨਵੇਂ ਵਰਜ਼ਨ ਓ ਨੂੰ ਰੋਲ ਆਊਟ ਕਰ ਦਿੱਤਾ ਜਾਵੇਗਾ ਅਤੇ ਇਸ ਨੂੰ ਯਕੀਨੀ ਬਣਾਉਣ ਲਈ ਤਿਆਰ ਹਨ ਕਿ ਇਸ ਸਾਫਟਵੇਅਰ ਅਪਡੇਟ ਸਮੇਂ ਦੇ ਆਧਾਰ 'ਤੇ  ਲੇਟੈਸਟ ਸਮਾਰਟਫੋਨਜ਼ 'ਚ ਸ਼ਾਮਿਲ ਕਰਨ ਲਈ ਸਮਾਰਟਫੋਨਜ਼ ਨਿਰਮਾਤਾ ਕੰਪਨੀਆਂ ਤਿਆਰ ਹਨ। ਜਾਪਾਨੀ ਵੈੱਬਸਾਈਟ ਦੇ ਅਨੁਸਾਰ ਸੋਨੀ ਦੇ ਆਉਣ ਵਾਲੇ ਸਮਾਰਟਫੋਨਜ਼ ਨੂੰ ਐਂਡਰਾਇਡ ਓ ਪ੍ਰਾਪਤ ਹੋਵੇਗਾ। ਦਰਅਸਲ ਵੈੱਬਸਾਈਟ ਅਨੁਸਾਰ ਸੋਨੀ ਦੇ ਉਨ੍ਹਾਂ ਸਮਾਰਟਫੋਨ ਦੀ ਲਿਸਟ ਤਿਆਰ ਕੀਤੀ ਗਈ, ਜਿਨ੍ਹਾਂ ਨੂੰ ਇਸ ਸਾਲ ਤੋਂ ਬਾਅਦ OS ਅਪਡੇਟ ਪ੍ਰਾਪਤ ਹੋਵੇਗਾ।

ਐਂਡ੍ਰਾਈਡ ਹੈੱਡਲਾਈਨਜ਼ ਅਨੁਸਾਰ , Sony Xperia X ਦੇ ਫਲੈਗਸ਼ਿਪ ਡਿਵਾਈਸਸ ਦੀ ਪ੍ਰਫੋਰਮਸ ਦੇ ਆਧਾਰ 'ਤੇ ਲਿਸਟ ਤਿਆਰ ਕੀਤੀ ਹੈ, ਜਿਸ 'ਚ Xperia XZ, Xperia XZs ਅਤੇ ਅਤੇ ਹਾਲ ਹੀ 'ਚ ਲਾਂਚ ਹੋਏ ਐਕਸਪੀਰੀਆ  Xperia XZ Premium ਸ਼ਾਮਿਲ ਕੀਤੇ ਹਨ। ਇਸ ਤੋਂ ਇਲਾਵਾ ਮਿਡ-ਰੇਂਜ ਸਮਾਰਟਫੋਨਜ਼ ਜਿਵੇਂ Xperia X, Xperia X Compact, Xperia XA1, ਅਤੇ Xperia XA1ਅਲਟਰਾਂ ਨਾਲ ਸਸਤਾ Xperia L1 ਨੂੰ ਐਡਰਾਇਡ ਅਪਡੇਟ ਓ ਰੀਲੀਜ਼ ਦੇ ਨਾਲ ਪ੍ਰਾਪਤ ਹੋਵੇਗਾ।

ਇਸ ਸਾਲ ਦੀ ਸ਼ੁਰੂਆਤ 'ਚ I/O 2017, Google ਨੇ ਇਸ ਸਾਲ ਦੇ ਅੰਤ ਤੱਕ ਐਂਡਰਾਇਡ ਓ ਨੂੰ ਗਲੋਬਲੀ ਤੌਰ 'ਤੇ ਰੀਲੀਜ਼ ਕਰ ਦਿੱਤਾ ਜਾਵੇਗਾ। ਐਂਡਰਾਇਡ ਓ ਸੋਨੀ ਸਮਾਰਟਫੋਨਜ਼ ਲਈ ਇਕ ਨਵੀਂ ਕਿਸਮ ਦੇ ਫੀਚਰਸ ਲਿਆਏਗਾ, ਜਿਵੇ ਕਿ ਨੋਟੀਫਿਕੇਸ਼ਨ ਚੈਨਲ, ਪਿਕਚਰ -ਇਨ ਪਿਕਚਰ ਮੋਡ ਅਤੇ ਹੋਰ ਕਈ ਸੁਰੱਖਿਆ ਅਪਗ੍ਰੇਡ । ਨੋਟੀਫਿਕੇਸ਼ਨ ਚੈਨਲ ਰਾਹੀਂ ਇਕ ਨਵਾਂ ਨੋਟੀਫਿਕੇਸ਼ਨ ਇੰਟਰਫੇਸ ਪੇਸ਼ ਕੀਤਾ ਹੈ ਅਤੇ ਕੁਝ ਐਪਲੀਕੇਸ਼ਨਾਂ ਦੁਆਰਾ ਭੇਜੀਆ  ਸੂਚਨਾਵਾਂ  'ਤੇ ਆਧੁਨਿਕ ਕੰਟਰੋਲ ਹੋਵੇਗਾ।

ਪਿਕਚਰ -ਇਨ ਪਿਕਚਰ ਮੋਡ ਜਿਵੇ ਕਿ ਨਾਂ ਤੋਂ ਹੀ ਸੁਝਾਅ ਮਿਲ ਜਾਂਦਾ ਹੈ ਕਿ ਐਡਰਾਇਡ 8.0 ਆਧਾਰਿਤ ਸਮਾਰਟਫੋਨ 'ਤੇ ਮਲਟੀ-ਟਾਸਕਿੰਗ ਲਈ ਇਕ ਹੋਰ ਐਕਸਟੈਨਸ਼ਨ ਹੈ। ਐਂਡਰਾਇਡ ਨੂਗਟ ਦੀ ਸਪਲਿਟ ਸਕਰੀਨ ਫੀਚਰ ਤੋਂ ਇਕ ਸਟੈਪ ਅਪ , PiP ਮੋਡ ਇਕ ਐਪਲੀਕੇਸ਼ਨ ਨੂੰ ਕਿਸੇ ਹੋਰ ਐਪ ਦੇ ਸਿਖਰ 'ਤੇ ਚਲਾਉਣ ਦੀ ਆਗਿਆ ਦਿੰਦਾ ਹੈ। ਗੂਗਲ ਦੁਆਰਾ ਪ੍ਰੋਜੈਕਟ ਟਰਬਲ 'ਤੇ ਰੈਗੂਲਰ , ਤੇਜ਼ ਵਿਕਾਸ ਅਤੇ ਸੁਰੱਖਿਆ ਪੈਚਾਂ ਦਾ ਪ੍ਰਸਾਰਣ ਕਰਦਾ ਹੈ। ਬਗ ਫਿਕਸ ਅਤੇ  vulnerability checks  ਕਰਕੇ ਸੋਨੀ ਨੂੰ ਆਪਣੇ ਐਂਡਰਾਇਡ OS ਨੂੰ ਵਧੀਆ ਬਣਾਉਣਾ ਪਵੇਗਾ। ਇਸ ਤਰ੍ਹਾਂ ਸਮਾਰਟਫੋਨ 'ਚ ਇਸ ਅਪਡੇਟ ਨੂੰ ਥੋੜ੍ਹਾ ਸਮਾਂ ਲੱਗ ਸਕਦਾ ਹੈ।


Related News