ਐਂਡਰਾਇਡ 8.0 Oreo ਨਾਲ ਉਪਲੱਬਧ ਹੋਣਗੇ ਸੈਮਸੰਗ ਦੇ ਇਹ ਸਮਾਰਟਫੋਨਜ਼

04/10/2018 5:45:09 PM

ਜਲੰਧਰ-ਹਾਲ ਹੀ ਸੈਮਸੰਗ ਦੇ ਗਲੈਕਸੀ J4 ਅਤੇ ਗਲੈਕਸੀ J6 ਸਮਾਰਟਫੋਨਜ਼ ਸੰਬੰਧੀ ਕੁਝ ਦਿਨਾਂ ਪਹਿਲਾਂ ਹੀ ਬੇਂਚਮਾਰਕਿੰਗ ਸਾਈਟ ਗੀਕਬੇਂਚ 'ਤੇ ਦੇਖੇ ਗਏ ਸੀ। ਇਸ ਲਿਸਟਿੰਗ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਮਹੀਨਿਆਂ 'ਚ ਸੈਮਸੰਗ ਦੇ ਇਹ ਸਮਾਰਟਫੋਨਜ਼ ਪੇਸ਼ ਹੋਣਗੇ। ਹੁਣ ਇਕ ਵਾਰ ਫਿਰ ਦੋਵਾਂ ਸਮਾਰਟਫੋਨਜ਼ ਮਾਡਲ ਵਾਈ-ਫਾਈ ਸਰਟੀਫਿਕੇਸ਼ਨ ਸਾਈਟ 'ਤੇ ਦੇਖੇ ਗਏ ਹਨ। ਇਸ ਲਿਸਟਿੰਗ ਤੋਂ ਬਾਅਦ ਗਲੈਕਸੀ J4 ਅਤੇ ਗਲੈਕਸੀ J6 ਸਮਾਰਟਫੋਨ ਜਲਦ ਹੀ ਬਾਜ਼ਾਰ 'ਚ ਉਪਲੱਬਧ ਹੋਣਗੇ।

 

ਰਿਪੋਰਟ ਮੁਤਬਿਕ ਸੈਮਸੰਗ ਦੇ ਆਉਣ ਵਾਲੇ ਇਹ ਸਮਾਰਟਫੋਨਜ਼ ਗਲੈਕਸੀ J4 ਅਤੇ ਗਲੈਕਸੀ J6 ਨੂੰ ਵਾਈ-ਫਾਈ ਸਰਟੀਫਿਕੇਸ਼ਨ ਸਾਈਟ 'ਤੇ ਦੇਖਿਆ ਗਿਆ ਹੈ। ਇਸ ਵੈੱਬਸਾਈਟ 'ਤੇ ਗਲੈਕਸੀ J4 ਨੂੰ SM-J400F ਮਾਡਲ ਨੰਬਰ ਨਲ ਲਿਸਟ ਕੀਤਾ ਗਿਆ ਹੈ। ਇਸ ਦੇ ਨਾਲ ਗਲੈਕਸੀ J6 SM-J600F/DS ਮਾਡਲ ਨੰਬਰ ਨਾਲ ਦਰਸਾਇਆ ਗਿਆ ਹੈ। ਇਸ ਲਿਸਟਿੰਗ 'ਚ ਦੋਵੇ ਹੀ ਫੋਨ ਐਂਡਰਾਇਡ 8.0 Oreo ਨਾਲ ਲੈਸ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ।

 

ਸੈਮਸੰਗ ਗਲੈਕਸੀ J4 ਅਤੇ ਗਲੈਕਸੀ J6 ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਜ਼ਿਕਰ ਇਸ ਲਿਸਟਿੰਗ 'ਚ ਨਹੀਂ ਕੀਤਾ ਗਿਆ ਹੈ, ਪਰ ਕੁਝ ਲੀਕਸ 'ਤੇ ਗੌਰ ਕਰੀਏ ਤਾਂ ਸੈਮਸੰਗ ਗਲੈਕਸੀ J4 'ਚ 2 ਜੀ. ਬੀ. ਦੀ ਰੈਮ ਦਿੱਤੀ ਜਾ ਸਕਦੀ ਹੈ ਮਤਲਬ ਇਹ ਫੋਨ 1.4 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ ਦੇ ਨਾਲ ਸੈਮਸੰਗ ਦੇ ਐਕਸੀਨੋਸ 7570 ਚਿਪਸੈੱਟ 'ਤੇ ਰਨ ਕਰੇਗਾ। ਸੈਮਸੰਗ ਗਲੈਕਸੀ ਜੇ6 ਸਮਾਰਟਫੋਨ 'ਚ 2 ਜੀ. ਬੀ. ਰੈਮ ਦੇਖਣ ਨੂੰ ਮਿਲ ਸਕਦੀ ਹੈ, ਜਿਸ ਦੇ ਨਾਲ ਇਹ ਫੋਨ 1.6 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਅਤੇ ਐਕਸੀਨਾਸ 7870 ਚਿਪਸੈੱਟ 'ਤੇ ਰਨ ਕਰੇਗਾ।


Related News