ਪੰਜ ਅਜਿਹੇ ਮਜ਼ਬੂਤ ਸਮਾਰਟਫੋਨ ਜਿਨਾਂ ਨੂੰ ਨਹੀਂ ਹੈ ਕਿਸੇ ਕੇਸ ਜਾਂ ਕਵਰ ਦੀ ਲੋੜ
Sunday, May 01, 2016 - 01:18 PM (IST)

ਜਲੰਧਰ- ਸਮਾਰਟਫੋਨ ਦੀ ਗੱਲ ਕੀਤੀ ਜਾਵੇ ਤਾਂ ਮਾਰਕੀਟ ''ਚ ਹੁਣ ਤੱਕ ਵਧੀਆ ਤੋਂ ਵਧੀਆ ਤਕਨਾਲੋਜੀ ਨਾਲ ਲੈਸ ਕਈ ਸਮਾਰਟਫੋਨ ਉਪਲੱਬਧ ਹਨ, ਪਰ ਖਰੀਦਣ ਸਮੇਂ ਅਸੀਂ ਕਈ ਸਮਾਰਟਫੋਨਜ਼ ਨੂੰ ਦੂਜੇ ਸਮਾਰਟਫੋਨਜ਼ ਨਾਲ ਮਿਲਾ ਕੇ ਦੇਖਦੇ ਹਾਂ ਕਿ ਕਿਹੜਾ ਜ਼ਿਆਦਾ ਵਧੀਆ ਹੈ। ਇਸੇ ਤਹਿਤ ਅਸੀਂ ਪੰਜ ਅਜਿਹੇ ਬਿਹਤਰੀਨ ਸਮਾਰਟਫੋਨਜ਼ ਬਾਰੇ ਦੱਸ ਰਹੇ ਹਾਂ ਜਿਨ੍ਹਾਂ ਨੂੰ ਕਵਰ ਕੇਸ ਦੀ ਵੀ ਕੋਈ ਖਾਸ ਲੋੜ ਨਹੀਂ ਹੈ।
1. ਐੱਲ.ਜੀ.ਜੀ. ਫਲੈਕਸ 2- ਇਸ 5.5 ਇੰਚ ਸਕ੍ਰੀਨ ਵਾਲੇ ਸਮਾਰਟਫੋਨ ਦੀ ਖਾਸ ਗੱਲ ਇਹ ਹੈ ਕਿ ਇਸ ਨੂੰ ਭਾਰ ਪਾ ਕੇ ਚਪਟਾ ਕਰਨ ''ਤੇ ਵੀ ਨੁਕਸਾਨ ਨਹੀਂ ਪਹੁੰਚਦਾ। ਇਸ ਦੀ ਬੈਂਡ ਸ਼ੇਪ ਕਾਰਨ ਇਸ ਨੂੰ ਪਾਕਿਟ ''ਚ ਵੀ ਆਸਾਨੀ ਨਾਲ ਰੱਖਿਆ ਜਾ ਸਕਦਾ ਹੈ ਅਤੇ ਇਸ ''ਤੇ ਸਕਰੈਚਸ ਦਾ ਵੀ ਕੋਈ ਅਸਰ ਨਹੀਂ ਹੁੰਦਾ।
2. ਸੈਮਸੰਗ ਗਲੈਕਸੀ ਐੱਸ.7 ਅਤੇ ਐੱਸ.7 ਐੱਜ਼- ਇਹ ਇੰਡਸਟਰੀ ਦੇ ਲੀਡਰਾਂ ਲਈ ਟਾਪ ਲਾਈਨ ਫੋਨਜ਼ ਹਨ। ਦੋਨਾਂ ਦਾ ਡਿਜ਼ਾਈਨ ਆਕਰਸ਼ਕ ਹੋਣ ਦੇ ਨਾਲ-ਨਾਲ ਇਨ੍ਹਾਂ ਦੇ ਕੈਮਰੇ ਵੀ ਲਾਜ਼ਵਾਬ ਹਨ ਅਤੇ ਸੈਮਸੰਗ ਗਲੈਕਸੀ ਐੱਸ.7 ਵਾਟਰ ਰਸਿਸਟੈਂਟ ਫੋਨ ਹੈ ਜਿਸ ਨੂੰ 5 ਫੁੱਟ ਡੂੰਘੇ ਪਾਣੀ ''ਚ 30 ਮਿੰਟ ਤੱਕ ਰੱਖਿਆ ਜਾ ਸਕਦਾ ਹੈ। ਇਹ ਰੇਲਗੱਡੀ ਦੇ ਹੇਠਾਂ ਆਉਣ ਦੇ ਬਾਵਜੂਦ ਵੀ ਕੰਮ ਕਰ ਸਕਦਾ ਹੈ।
3. ਸ਼ਿਓਮੀ ਐੱਮ.ਆਈ.5 - ਇਹ ਚਾਈਨਾ ਦਾ ਇਕ ਐਂਡ੍ਰਾਇਡ ਫੋਨ ਹੈ ਜੋ ਯੂ.ਐਸ. ''ਚ ਉਪਲੱਬਧ ਨਹੀਂ ਹੈ। ਸਿਰੈਮਿਕ ਮਟੀਰੀਅਲ ਨਾਲ ਤਿਆਰ ਕੀਤੀ ਇਸ ਫੋਨ ਦੀ ਬੈਕ ਇਸ ਹੱਦ ਤੱਕ ਮਜ਼ਬੂਤ ਹੈ ਕਿ ਇਸ ''ਤੇ ਜੇਕਰ ਡ੍ਰਿਲ ਮਸ਼ੀਨ ਵੀ ਚਲਾਈ ਜਾਵੇ ਤਾਂ ਵੀ ਇਹ ਟੁਟੱਦਾ ਜਾਂ ਖਰਾਬ ਨਹੀਂ ਹੁੰਦਾ ਅਤੇ ਨਾਂ ਹੀ ਕੋਈ ਸਕ੍ਰੈਚ ਪੈਂਦਾ ਹੈ।
4. ਡ੍ਰੋਇਡ ਟਰਬੋ 2- ਇਹ ਪਹਿਲਾ ਅਜਿਹਾ ਫੋਨ ਹੈ ਜਿਸ ਦੀ ਸਕ੍ਰੀਨ ਸ਼ੈਟਰ ਪਰੂਫ ਹੈ ਅਤੇ ਇਸ ਨੂੰ ਮੋਟੋ ਐਕਸ ਫੋਰਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੀ ਸਕ੍ਰੀਨ ਬੇਹੱਦ ਮਜ਼ਬੂਤ ਹੈ ਜਿਸ ਨੂੰ ਪੌੜੀਆਂ ''ਚੋਂ ਸੁੱਟਣ ਅਤੇ ਕਿਸੇ ਮਸ਼ੀਨ ਦੇ ਹੇਠਾਂ ਆਉਣ ਨਾਲ ਵੀ ਕੋਈ ਨੁਕਸਾਨ ਨਹੀਂ ਪਹੁੰਚਦਾ।
5. ਕੈਟ ਐੱਸ60- ਇਸ ਫੋਨ ਨੂੰ ਮੋਬਾਇਲ ਵਲਡ ਕਾਂਗਰਸ 2016 ''ਚ ਇਕ ਨਜ਼ਰ ਦੇਖਿਆ ਗਿਆ ਸੀ। ਇਹ ਫੋਨ 1.8 ਮੀਟਰ (5.9 ਫੁੱਟ) ਦੀ ਉਚਾਈ ਤੋਂ ਡਿੱਗਣ ਨਾਲ ਵੀ ਕਰੈਕ ਜਾਂ ਡੈਮੇਜ਼ ਨਹੀਂ ਹੁੰਦਾ। ਇੰਨਾ ਹੀ ਨਹੀਂ ਇਸ ਫੋਨ ਨੂੰ 5 ਮੀਟਰ (16 ਫੁੱਟ) ਤੱਕ ਦੇ ਡੂੰਘੇ ਪਾਣੀ ''ਚ ਵੀ ਇਕ ਘੰਟੇ ਤੋਂ ਜ਼ਿਆਦਾ ਰੱਖਿਆ ਜਾ ਸਕਦਾ ਹੈ। ਇਸ ਦੀ ਇਕ ਹੋਰ ਖਾਸ ਗੱਲ ਇਹ ਹੈ ਕਿ ਇਹ ਦੁਨੀਆ ਦਾ ਪਹਿਲਾ ਅਜਿਹਾ ਫੋਨ ਹੈ ਜਿਸ ''ਚ ਇਨ-ਬਿਲਡ ਥਰਮਲ ਈਮੇਜ਼ਿੰਗ ਦਿੱਤੀ ਗਈ ਹੈ ਜਿਸ ਨਾਲ ਕੰਧਾਂ ਅਤੇ ਲੋਕਾਂ ਦੇ ਪਾਰ ਦੇਖਿਆ ਜਾ ਸਕਦਾ ਹੈ।