ਇਹ ਹਨ ਭਾਰਤ ''ਚ ਸਭ ਤੋਂ ਜਿਆਦਾ ਉਪਯੋਗ ਹੋਣ ਵਾਲੇ ਐਪਸ
Saturday, Jun 03, 2017 - 09:21 AM (IST)
ਜਲੰਧਰ-ਸਮਾਰਟਫੋਨ ਦਾ ਉਪਯੋਗ ਸਿਰਫ ਕਾਲਿੰਗ ਜਾਂ ਗੇਮਿੰਗ ਦੇ ਲਈ ਨਹੀਂ ਬਲਕਿ ਹੁਣ ਇੰਟਰਨੈੱਟ ਬ੍ਰਾਊਜ਼ਿੰਗ ਦੇ ਇਲਾਵਾ ਹੋਰ ਵੀ ਕਈ ਜ਼ਰੂਰੀ ਕੰਮਾਂ 'ਚ ਹੋ ਰਿਹਾ ਹੈ। ਅੱਜ ਬਜ਼ਾਰ 'ਚ ਐਪਲੀਕੇਸ਼ਨ ਦੀ ਭਰਮਾਰ ਹੈ ਉਨ੍ਹਾਂ 'ਚ ਵੀ ਅਜਿਹੇ ਕਈ ਐਪਲੀਕੇਸ਼ਨ ਸ਼ਾਮਿਲ ਹੈ ਜੋ ਸਾਡੀ ਰੋਜ਼ ਦੀ ਜ਼ਿੰਦਗੀ 'ਚ ਬੇਹੱਦ ਆਸਾਨ ਬਣਾ ਦਿੰਦੀ ਹੈ। ਹਾਲ ਹੀ 'ਚ ਇੰਟਰਨੈੱਟ ਟ੍ਰੇਡ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ 'ਚ ਮੁੱਖ ਫੋਕਸ ਭਾਰਤ 'ਚ ਵੱਧਦੇ ਇੰਟਰਨੈੱਟ ਲੋਕਪਸੰਦ 'ਤੇ ਰਿਹਾ ਹੈ। ਇਸ 'ਚ ਇਹ ਵੀ ਸਪੱਸ਼ਟ ਹੋਇਆ ਹੈ ਕਿ ਭਾਰਤੀ ਯੂਜ਼ਰਸ ਦੁਅਰਾ ਕਿਹੜੇ ਐਪਲੀਕੇਸ਼ਨ ਦਾ ਉਪਯੋਗ ਸਭ ਤੋਂ ਜਿਆਦਾ ਕੀਤਾ ਜਾਂਦਾ ਹੈ।
1. ਵੱਟਸਐਪ- ਇੰਸਟੈਂਟ ਮੈਂਸਜ਼ਿੰਗ ਐਪ ਦੇ ਰੂਪ 'ਚ ਵੱਸਟਐਪ ਦਾ ਉਪਯੋਗ ਗਲੋਬਲ ਲੈਵਲ 'ਤੇ ਕਾਫੀ ਤੇਜ਼ੀ ਨਾਲ ਹੋ ਰਿਹਾ ਹੈ। ਭਾਰਤ 'ਚ ਇਸ ਦੀ ਲੋਕਪਸੰਦ ਦਾ ਅੰਦਾਜ਼ਾ ਇਸ ਤੋਂ ਲਾਇਆ ਜਾਂਦਾ ਹੈ ਕਿ ਹਾਲ ਹੀ ਭਾਰਤ 'ਚ 200 ਮਿਲੀਅਨ ਤੋਂ ਜਿਆਦਾ ਐਕਟਿਵ ਯੂਜ਼ਰਸ ਦੀ ਜਾਣਕਾਰੀ ਦਿੱਤੀ ਗਈ ਹੈ।
2. ਫੇਸਬੁਕ ਮੈਂਸੰਜ਼ਰ- ਇਹ ਫੇਸਬੁਕ ਦਾ ਮੈਂਸਜ਼ਿੰਗ ਐਪ ਹੈ ਅਤੇ ਇਸ 'ਚ ਟੈਕਸਟ ਮੈਸੇਜ਼ ਦੇ ਨਾਲ ਵੀਡੀਓ, ਇਮੇਜ ਜਾਂ ਇਮੋਜੀ ਦਾ ਉਪਯੋਗ ਕਰ ਸਕਦੇ ਹੈ। ਜਿਸ ਤੋਂ ਚੈਟ ਦੇ ਦੌਰਾਨ ਇਹ ਹੋਰ ਵੀ ਜਿਆਦਾ ਆਕਰਸ਼ਿਤ ਹੋ ਜਾਂਦਾ ਹੈ ਇਸ 'ਚ ਵੀਡੀਓ ਕਾਲਿੰਗ ਦੀ ਵੀ ਸੁਵਿਧਾ ਉਪਲੱਬਧ ਹੈ।
3. ਸ਼ੇਅਰਇਟ (SHAREit)-ਐਪਲੀਕੇਸ਼ਨ ਦਾ ਉਪਯੋਗ ਕਰ ਬਿਨ੍ਹਾਂ ਡਾਟਾ ਖਰਚ ਕੀਤੇ ਇਕ ਫੋਨ ਤੋਂ ਦੂਜੇ ਫੋਨ 'ਚ ਅਸਾਨੀ ਨਾਲ ਡਾਟਾ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਇਸ ਦੀ ਖਾਸੀਅਤ ਹੈ ਕਿ ਡਾਟਾ ਸ਼ੇਅਰਿੰਗ ਦੇ ਦੌਰਾਨ ਇਸ 'ਚ ਕੋਈ ਲਿਮਿਟ ਨਹੀਂ ਹੈ। ਇਸ ਤੋਂ ਤੁਸੀਂ ਵੱਡੀ ਫਾਇਲ ਜਾਂ ਫਿਲਮ ਨੂੰ ਵੀ ਸ਼ੇਅਰ ਕਰ ਸਕਦੇ ਹੈ।
4. ਟਰੂਕਾਲਰ (Truecaller)- ਇਹ ਸਵੀਡਨ ਆਧਾਰਿਤ ਇਕ ਡਾਇਲਰ ਐਪਲੀਕੇਸ਼ਨ ਹੈ ਜੋ ਯੂਜ਼ਰਸ ਨੂੰ ਆਉਣ ਵਾਲੀ ਕਾਲ ਦੀ ਜਾਣਕਾਰੀ ਦਿੰਦਾ ਹੈ ਜੇਕਰ ਤੁਹਾਡੇ ਕੋਲ ਕਿਸੇ ਅਨਜਾਣ ਨੰਬਰ ਤੋਂ ਕਾਲ ਆਉਦੀ ਹੈ ਤਾਂ ਤੁਹਾਨੂੰ ਟਰੂਕਾਲਰ ਦੀ ਮਦਦ ਨਾਲ ਉਸ ਬਾਰੇ ਸਾਰੀ ਜਾਣਕਾਰੀ ਮਿਲ ਜਾਵੇਗੀ ਅਤੇ ਤੁਸੀਂ ਉਸ ਨੂੰ ਬਲਾਕ ਵੀ ਕਰ ਸਕਦੇ ਹੈ।
5. ਫੇਸਬੁਕ - ਇਗ ਇਕ ਅਜਿਹੀ ਸੋਸ਼ਲ ਸਾਈਟ ਹੈ ਜਿਸ ਦਾ ਉਪਯੋਗ ਅੱਜ ਲਗਭਗ ਹਰ ਵਰਗ ਦਾ ਵਿਅਕਤੀ ਕਰ ਰਿਹਾ ਹੈ। ਇਸ ਪਲੇਟਫਾਰਮ ਦੀ ਮਦਦ ਨਾਲ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਜੁੜੇ ਰਹਿਣ ਤੋਂ ਇਲਾਵਾ ਸਾਮਾਜਿਕ ਤੌਰ 'ਤੇ ਵਿਚਾਰ, ਇਮੇਜ ਜਾਂ ਵੀਡੀਓ ਸ਼ੇਅਰ ਕਰ ਸਕਦੇ ਹੈ। ਭਾਰਤ 'ਚ ਫੇਸਬੁਕ ਯੂਜ਼ਰਸ ਦੀ ਗਿਣਤੀ ਅਪ੍ਰੈਲ 2017 ਤੱਕ 213 ਮਿਲੀਅਨ ਤੋਂ ਜਿਆਦਾ ਹੋ ਗਈ ਸੀ।
6. ਯੂਸੀ ਬ੍ਰਾਊਜ਼ਰ-ਰਿਪੋਰਟ ਦੇ ਅਨੁਸਾਰ ਚਾਨੀਜ਼ ਐਪ ਭਾਰਤ 'ਚ ਕਾਫੀ ਲੋਕ ਪਸੰਦ ਹੈ। ਇਹ ਐਪ ਚੀਨ ਦੇ ਆਲੀਬਾਬਾ ਗਰੁੱਪ ਦਾ ਹੈ। ਇਸ ਨੂੰ ਐਂਡਰਾਈਡ , ਆਈ.ਓ.ਐੱਸ. ਅਤੇ ਵਿੰਡੋਜ਼ ਐਪ ਦਾ ਉਪਯੋਗ ਕੀਤਾ ਜਾ ਸਕਦਾ ਹੈ। ਇਸ ਦੀ ਖਾਸੀਅਤ ਹੈ ਕਿ ਇਹ ਮੋਬਾਇਲ 'ਚ ਘੱਟ ਸਪੇਸ ਲੈਂਦਾ ਹੈ ਅਤੇ ਇਸਨੂੰ ਮਲਟੀ ਟਾਸਕ ਆਪਸ਼ਨ ਉਪਲੱਬਧ ਹੈ।
7. ਐੱਮ. ਐਕਸ. ਪਲੇਅਰ ( MX Player )-ਫੋਨ 'ਚ ਵੀਡੀਓ ਜਾਂ ਮੂਵੀ ਦੇਖਣ ਦੇ ਲਈ MX Player ਦਾ ਉਪਯੋਗ ਕੀਤਾ ਜਾ ਸਕਦਾ ਹੈ। ਜਿਸ 'ਚ ਤੁਹਾਨੂੰ ਕਈ ਖਾਸ ਆਪਸ਼ਨ ਵਰਗੇ ਮਿਊਟ, ਡਾਈਰੈਕਟ ਆਫ ਆਦਿ ਮਿਲ ਜਾਂਦੇ ਹਨ। ਪਿਛਲੇ ਸਾਲ ਐਪ ਰੈਕਿੰਗ 'ਚ ਇਸ ਨੂੰ 13 ਵਾਂ ਸਥਾਨ ਪ੍ਰਾਪਤ ਹੋਇਆ ਸੀ।
8. ਹਾਟਸਪਾਟ- ਭਾਰਤੀ ਬਜ਼ਰ 'ਚ ਇੰਟਰਨੈੱਟ ਸਟ੍ਰੀਮਿੰਗ ਪਲੇਟਫਾਰਮ ਦੀ ਲਿਸਟ 'ਚ ਹਾਟਸਪਾਟ ਵੀ ਪਿੱਛੇ ਨਹੀਂ ਹੈ। ਇਸ ਪਲੇਟਫਾਰਮ 'ਤੇ 50,000 ਤੋਂ ਜਿਆਦਾ ਟੀਵੀ ਕੰਟੇਂਟ ਅਤੇ ਮੂਵੀ ਉਪਲੱਬਧ ਹੈ। ਜਿਸ ਨੂੰ ਲਗਭਗ 8 ਭਾਸ਼ਾਵਾਂ 'ਚ ਉਪਯੋਗ ਕੀਤਾ ਜਾਂਦਾ ਹੈ। ਇਹ Novi Digital Entertainment Private Limited ਦਾ ਹਿੱਸਾ ਹੈ।
9. ਜਿਓਟੀਵੀ- ਭਾਰਤ 'ਚ ਜਿਅਦਾ ਉਪਯੋਗ ਕੀਤਾ ਜਾਣ ਵਾਲਾ ਐਪਸ ਦੀ ਲਿਸਟ 'ਚ ਅਗਲਾ ਨਾਮ ਰਿਲਾਇੰਸ ਜਿਓ ਦੋ ਜਿਓਟੀਵੀ ਦਾ ਹੈ। ਇਸ ਐਪ 454 ਚੈਨਲਜ਼ ਹੈ ਅਤੇ ਹਾਲ ਹੀ 'ਚ ਕੰਪਨੀ ਨੇ ਇਸ 'ਚ 22 ਨਵੇਂ ਚੈਨਲਜ਼ ਨੂੰ ਸ਼ਾਮਿਲ ਕੀਤਾ ਹੈ। ਇਨ੍ਹਾਂ ਚੈਨਲਜ਼ ਦੀ ਲਿਸਟ 'ਚ ਮਲਟੀਪਲ ਕੈਟਗਿਰੀ ਵਰਗੇ ਬਿਜ਼ਨੈੱਸ, ਇੰਫੋਰਟੇਨਮੈਂਟ, ਕਿਡਸ, ਲਾਈਫਸਟਾਇਲ , ਮੂਵੀ , ਮਿਊਜ਼ਿਕ, ਨਿਊਜ਼ ਅਤੇ ਸਪੋਟਸ ਸ਼ਾਮਿਲ ਹੈ।
10.ਫੇਸਬੁਕ ਲਾਈਟ-ਇਹ ਫੇਸਬੁਕ ਦਾ ਹੈ ਲਾਈਟ ਵਰਜ਼ਨ ਹੈ ਜਿਸ ਨੂੰ ਯੂਜ਼ਰਸ ਨੈੱਟਵਰਕ ਦਾ ਸਮੱਸਿਆ 'ਚ ਆਸਾਨੀ ਨਾਲ ਉਪਯੋਗ ਕਰ ਸਕਦੇ ਹੈ। ਭਾਰਤੀ ਯੂਜ਼ਰਸ ਦੁਆਰਾ ਫੇਸਬੁਕ ਲਾਈਟ ਬਹੁਤ ਉੱਚੀ ਡਾਊਨਲੋਡ ਹੋਣ ਵਾਲੀ ਐਪਸ ਦੀ ਲਿਸਟ 'ਚ ਸ਼ਾਮਿਲ ਹੈ।
