ਜੇਕਰ ਲੈਪਟਾਪ ਖਰੀਦਣਾ ਚਾਹੁੰਦੇ ਹੋ ਤਾਂ ਇਹ ਹਨ ਬੈਸਟ 6 ਆਪਸ਼ਨ
Saturday, Jul 09, 2016 - 04:25 PM (IST)

ਜਲੰਧਰ- ਹੁਣ ਲੈਪਟਾਪ ਪਹਿਲਾਂ ਦੀ ਤਰ੍ਹਾਂ ਲੋਕਾਂ ਦੀ ਜਿੰਦਗੀ ਦਾ ਅਹਿਮ ਹਿੱਸਾ ਨਹੀਂ ਰਹਿ ਗਿਆ ਹੈ। ਅੱਜਕਲ ਜ਼ਿਆਦਾਤਰ ਲੈਪਟਾਪ ਤੇ ਕੀਤੇ ਜਾਣ ਵਾਲੇ ਕੰਮ ਜਿਵੇ ਕਿ ਈ-ਮੇਲ ਵੇਖਣਾ ਹੋਵੇ ਜਾਂ ਭੇਜਣਾ, ਇਹ ਸਭ ਕੰਮ ਸਮਾਰਟਫੋਨ ''ਤੇ ਹੀ ਹੋ ਜਾਂਦੇ ਹਨ। ਪਰ ਕਿਤੇ ਨਾ ਕਿਤੇ ਆਫਿਸ ਵਰਕ ਲਈ ਲੈਪਟਾਪ ਦੀ ਜ਼ਰੂਰਤ ਪੈਂਦੀ ਹੀ ਹੈ। ਲੈਪਟਾਪ ਖਰੀਦਣਾ ਆਸਾਨ ਨਹੀਂ ਹੁੰਦਾ, ਬਾਜ਼ਾਰ ''ਚ ਜਾਣ ''ਤੇ ਤੂਹਾਨੂੰ ਇੰਨੀਆਂ ਵਰਾਇਟੀਆਂ ਵਿਖਾਈਆਂ ਜਾਣਗੀਆਂ ਕਿ ਤੁਹਾਨੂੰ ਸਮਝ ਹੀ ਨਹੀਂ ਆਵੇਗਾ ਕਿ ਕੀ ਕਿਹੜਾ ਖਰੀਦੀਏ ਅਤੇ ਕਿਹੜਾ ਨਾ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਅਜਿਹੇ 6 ਲੈਪਟਾਪ ਜੋ ਤੁਸੀਂ ਆਪਣ ਕੰਮ ਦੇ ਲਈ ਖਰੀਦ ਸਕਦੇ ਹੋ।
ਵਧੀਆਂ ਅਤੇ ਸਸਤੀ ਰੇਂਜ ਦਾ ਲੈਪਟਾਪ :
ਜੇਕਰ ਤੁਹਾਨੂੰ ਸਸਤਾ ਲੈਪਟਾਪ ਚਾਹੀਦਾ ਹੈ ਤਾਂ ਬਾਜ਼ਾਰ ''ਚ Micromax ਜਾਂ iball ਦਾ ਲੈਪਟਾਪ 10,000 ''ਚ ਮੌਜੂਦ ਹੈ। ਪਰ Asus E202SA ਲੈਪਟਾਪ ਖਰੀਦਣਾ ਸਭ ਤੋ ਸਹੀ ਹੋਵੇਗਾ। ਇਹ ਰੇਡ, ਬਲੂ ਜਿਹੇ ਕਲਰਸ ਆਪਸ਼ਨ ''ਚ ਮਿਲ ਜਾਵੇਗਾ ਅਤੇ ਮੁੱਲ ਦੇ ਲਿਹਾਜ਼ ਤੋਂ ਵੀ ਇਹ ਬਿਹਤਰ ਹੈ। ਹਾਲਾਂਕਿ 11.6 ਇੰਚ ਦੀ ਸਕ੍ਰੀਨ ਸਾਇਜ਼ ਤੁਹਾਨੂੰ ਛੋਟਾ ਲਗੇਗਾ। ਇਸਦੀ ਕੁਆਲਿਟੀ ਚੰਗੀ ਹੈ। ਇਸਦੀ ਛੋਟੀ ਸਕ੍ਰੀਨ ਅਤੇ 1.21 ਕਿ. ਗ੍ਰਾਮ ਵਜ਼ਨੀ ਇਸ ਨੂੰ ਪੋਰਟੇਬਲ ਬਣਾਉਂਦਾ ਹੈ। Asus E202SA ''ਚ ਲੇਟੈਸਟ ਜਨਰੇਸ਼ਨ ਦਾ intel celeron processor ਹੈ ਅਤੇ 2GB RAM ਹੈ ਇਸ ''ਚ Windows 10 ਮਿਲੇਗਾ। ਇਹ ਵੈੱਬ ਬ੍ਰਊਜਿੰਗ, ਆਫਿਸ ਵਰਕ ਅਤੇ ਕਦੇ-ਕਦੇ ਮੂਵੀ ਦੇਖਣ ਲਈ ਬਿਹਤਰ ਆਪਸ਼ਨ ਹੈ।
30,000-40,000 ਦੇ ''ਚ ਦੇ ਲੈਪਟਾਪ :
ਜੇਕਰ ਤੁਹਾਡਾ ਬਜਟ 30,000-40,000 ਦੇ ਵਿਚਕਾਰ ਦਾ ਹੈ ਤਾਂ ਤੁਸੀਂ Lenovo ideaPad GL5X 2-14 ਲਵੋਂ। ਇਸ ''ਚ ਤੁਹਾਨੂੰ 14 ਇੰਚ ਦੀ ਟਚਸਕ੍ਰੀਨ, Full HD resolution ਦੇ ਨਾਲ ਮਿਲੇਗਾ। ਇੰਨੀ ਕੀਮਤ ਦੀ ਰੇਂਜ ''ਚ ਅਜਿਹਾ ਸਕ੍ਰੀਨ ਮਿਲਣਾ ਮੁਸ਼ਕਲ ਹੁੰਦਾ ਹੈ। 35,000 ਦਾ ਇਹ ਲੈਪਟਾਪ ਵਧਿਆ ਆਪਸ਼ਨ ਰਹੇਗੀ।
ਇਸ ਮੁੱਲ ''ਚ ਇਸ ਤੋਂ ਚੰਗਾ ਲੈਪਟਾਪ ਨਹੀਂ ਮਿਲੇਗਾ :
ਗੱਲ ਕੀਤੀ ਜਾਵੇ Lenovo ਦੀ ਤਾਂ Lenovo Yoga 500 ''ਚ ਵਿੰਡੋਜ਼ 10, ਫੁੱਲ ਐੱਚ ਡੀ, ਟਚ ਸਕ੍ਰੀਨ ਆਈ ਪੀ ਐੈੱਸ ਡਿਸਪਲੇ ਨਾਲ ਮਿਲ ਜਾਵੇਗਾ। 9PS ਸਕ੍ਰੀਨ ''ਤੇ ਕਲਰਸ ਬਿਹਤਰ ਦਿੱਖਦੇ ਹਨ, ਜਿਸ ਦੇ ਨਾਲ ਇਸ ਲੈਪਟਾਪ ''ਤੇ ਤੁਸੀਂ ਮੂਵੀਜ਼ ਅਤੇ ਇਮੇਜ਼ ਦਾ ਅਨੰਦ ਮਾਣ ਪਾਉਣਗੇ। ਇਹ ਤੁਹਾਨੂੰ 44,000 ''ਚ ਮਿਲ ਜਾਵੇਗਾ।
ਬੈਸਟ ਲੈਪਟਾਪ :
13 ਇੰਚ ਦਾ MacBook Air 8GB Ram ਦੇ ਨਾਲ ਤੁਹਾਡੇ ਲਈ ਬਿਹਤਰ ਆਪਸ਼ਨ ਹੈ। ਕੁਝ ਹੋਰ ਪੈਸੇ ਖਰਚ ਕਰਕੇ ਇਸ ਦੇ 256GB version ਲੈ ਸਕਦੇ ਇਹ ਲਗਭਗ ਪਰਫੇਕਟ ਲੈਪਟਾਪ ਹੈ ਕਿਉਂਕਿ ਇਹ ਫਾਸਟ ਹੈ, ਇਸ ''ਚ OS X ਸਾਫਟਵੇਅਰ ਮਿਲੇਗਾ ਜੋ ਕਿ ਕਲੀਨ ਹੁੰਦਾ ਹੈ ਅਤੇ ਇਹ ਪੋਰਟੇਬਲ ਹੈ। ਇਸ ਦਾ ਟੱਚਪੈਡ, ਕੀ-ਬੋਰਡ ਵੀ ਸ਼ਾਨਦਾਰ ਹੈ। ਇਸ ਦੀ ਬੈਟਰੀ ਲਾਇਫ ਬਹੁਤ ਹੀ ਵਧਿਆ ਹੈ। ਇਸ ਦੀ ਬਸ ਇਕ ਹੀ ਸਮੱਸਿਆ ਹੈ ਕਿ ਇਸ ਦੇ 13 ਇੰਚ ਸਕ੍ਰੀਨ ''ਚ TN panel ਹੈ, ਬਾਕੀ ਮਸ਼ੀਨ ਬਹੁਤ ਹੀ ਚੰਗੀ ਹੈ।
ਗੇਮਿੰਗ ਲੈਪਟਾਪ : ਅਜਿਹੇ ਲੈਪਟਾਪ ਮਹਿੰਗੇ ਹੁੰਦੇ ਹਨ। ਪਰ ਕਿਸੇ-ਕਿਸੇ ਮਸ਼ੀਨ ''ਤੇ ਪੈਸਾ ਖਰਚ ਕਰਨਾ ਚੰਗਾ ਹੁੰਦਾ ਹੈ। Dells Inspiron15 7000 ਅਜਿਹਾ ਹੀ ਲੈਪਟਾਪ ਹੈ। ਇਸ ਸੀਰੀਜ ਦੇ ਮਾਡਲ ਦੀ ਸ਼ੁਰੂਆਤ 83,000 ਤੋਂ ਹੁੰਦੀ ਹੈ। ਇਸ ਦਾ ਹਾਰਡਵੇਅਰ ਜ਼ਬਰਦਸਤ ਹੁੰਦਾ ਹੈ। ਇਸ ਦੇ ਕੂਲ ਡਿਜ਼ਾਇਨ ਅਤੇ GTX 960M ਗ੍ਰਾਫਿਕ ਕਾਰਡ ਤੁਹਾਡਾ ਪੈਸਾ ਵਸੂਲ ਕਰ ਦਵੇਗੀ। ਅਜਿਹਾ ਗਰਾਫਿਕ ਕਾਰਡ 1,00,000 ਤੋਂ ''ਤੇ ਦੇ ਲੈਪਟਾਪ ''ਚ ਮਿਲਦਾ ਹੈ।
ਪਰਫੈਕਟ ਲੈਪਟਾਪ :
ਜੇਕਰ Macbook Air ਪਰਫੇਕਸ਼ਨ ਦੇ ਕਰੀਬ ਹੈ ਤਾਂ MacBook Pro13 ਪੂਰੀ ਤਰ੍ਹਾਂ ਨਾਲ ਪਰਫੇਕਟ ਹੈ। ਇਸ ''ਚ Mac2ook Air ਦੇ ਸਾਰੇ ਫੀਚਰਸ ਹਨ ਪਰ ਨਾਲ ਹੀ ਇਸ ''ਚ ਹਾਈ ਰੈਜ਼ੋਲਿਊਸ਼ਨ ਆਈ ਪੀ ਐਸ ਸਕ੍ਰੀਨ ਵੀ ਹੈ। ਇਹ ਬੇਸ਼ਕ 90,000 ਦਾ ਹੈ ਪਰ ਇਸ ਰੇਂਜ ''ਚ ਤੁਹਾਨੂੰ ਇਸ ਤੋਂ ਬਿਹਤਰ ਲੈਪਟਾਪ ਨਹੀਂ ਮਿਲੇਗਾ।