ਯੂਜਰਸ ਦੀ ਨਿੱਜੀ ਜਾਣਕਾਰੀ ਚੋਰੀ ਕਰਦੇ ਫੜ੍ਹੇ ਗਏ ਇਹ 25 ਐਪਸ
Wednesday, Jul 01, 2020 - 07:05 PM (IST)

ਨਵੀਂ ਦਿੱਲੀ - ਗੂਗਲ ਨੇ ਇੱਕ ਵਾਰ ਫਿਰ ਵੱਡੀ ਕਾਰਵਾਈ ਕਰਦੇ ਹੋਏ 25 ਮੋਬਾਇਲ ਐਪਸ ਨੂੰ ਪਲੇ-ਸਟੋਰ ਤੋਂ ਹਟਾ ਦਿੱਤਾ ਹੈ। ਗੂਗਲ ਨੇ ਇਹ ਕਾਰਵਾਈ ਡਾਟਾ ਚੋਰੀ ਨੂੰ ਲੈ ਕੇ ਕੀਤਾ ਹੈ। ਇਹ ਸਾਰੇ ਫੇਸਬੁੱਕ ਯੂਜਰਸ ਦਾ ਡਾਟਾ ਚੋਰੀ ਕਰ ਰਹੇ ਸਨ। ਗੂਗਲ ਨੂੰ ਇਨ੍ਹਾਂ ਐਪਸ ਬਾਰੇ ਫਰਾਂਸ ਦੀ ਸਾਇਬਰ ਸਕਿਊਰਿਟੀ ਫਰਮ Evina ਨੇ ਦਿੱਤੀ ਸੀ। ਇਨ੍ਹਾਂ ਐਪਸ ਨੂੰ 25 ਲੱਖ ਤੋਂ ਜ਼ਿਆਦਾ ਵਾਰ ਡਾਉਨਲੋਡ ਕੀਤਾ ਗਿਆ ਹੈ।
ਇਨ੍ਹਾਂ 'ਚੋਂ ਕਈ ਐਪਸ ਗੂਗਲ ਪਲੇ-ਸਟੋਰ 'ਤੇ ਪਿਛਲੇ ਦੋ ਸਾਲਾਂ ਤੋਂ ਸਨ। ਇਨ੍ਹਾਂ ਐਪਸ ਬਾਰੇ Evina ਨੇ ਆਪਣੇ ਇੱਕ ਬਲਾਗ 'ਚ ਜਾਣਕਾਰੀ ਦਿੱਤੀ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਐਪਸ ਵੀਡੀਓ ਐਡਿਟਿੰਗ, ਫਲੈਸ਼ ਲਾਇਟ ਅਤੇ ਵਾਲਪੇਪਰ ਨਾਲ ਸਬੰਧਤ ਸਨ। ਇਨ੍ਹਾਂ 'ਚੋਂ Super Wallpapers Flashlight ਅਤੇ Padenatef ਵਰਗੇ ਐਪਸ ਨੂੰ ਲੋਕਾਂ ਨੇ ਪੰਜ ਲੱਖ ਤੋਂ ਜ਼ਿਆਦਾ ਵਾਰ ਡਾਉਨਲੋਡ ਕੀਤਾ ਹੈ।
ਫੇਸਬੁੱਕ ਯੂਜਰਸ ਦਾ ਡਾਟਾ ਕਿਵੇਂ ਚੋਰੀ ਕਰਦੇ ਸਨ ਐਪਸ?
Evina ਦੀ ਰਿਪੋਰਟ ਮੁਤਾਬਕ ਫੋਨ 'ਚ ਡਾਉਨਲੋਡ ਕਰਕੇ ਓਪਨ ਕਰਣ 'ਤੇ ਇਹ ਐਪ ਉਨ੍ਹਾਂ ਐਪਸ ਦਾ ਪਤਾ ਲਗਾਉਂਦੇ ਸਨ ਜਿਨ੍ਹਾਂ ਨੂੰ ਹਾਲ ਹੀ 'ਚ ਓਪਨ ਕੀਤਾ ਗਿਆ ਹੈ। ਇਸ ਤੋਂ ਬਾਅਦ ਜਿਵੇਂ ਹੀ ਇਨ੍ਹਾਂ ਨੂੰ ਫੇਸਬੁੱਕ ਐਪ ਮਿਲਦਾ ਸੀ ਤਾਂ ਫੇਸਬੁੱਕ ਲਾਗ ਇਨ ਦਾ ਇੱਕ ਫਰਜ਼ੀ ਪੇਜ਼ ਲਾਂਚ ਕਰਦੇ ਸਨ। ਅਜਿਹੇ 'ਚ ਯੂਜਰਸ ਨੂੰ ਲੱਗਦਾ ਸੀ ਕਿ ਉਹ ਫੇਸਬੁੱਕ ਦੇ ਅਸਲੀ ਐਪ 'ਚ ਲਾਗ ਇਨ ਕਰ ਰਿਹਾ ਹੈ, ਜਦੋਂ ਕਿ ਉਹ ਫਰਜ਼ੀ ਫੇਸਬੁੱਕ ਪੇਜ਼ 'ਤੇ ਲਾਗਿਨ ਕਰ ਰਿਹਾ ਹੁੰਦਾ ਸੀ। ਇਸ ਤੋਂ ਬਾਅਦ ਇਹ ਐਪ ਯੂਜਰਸ ਦੀ ਆਈ.ਡੀ. ਅਤੇ ਪਾਸਵਰਡ ਚੋਰੀ ਕਰਦੇ ਸਨ। ਇੱਕ ਵਾਰ ਡਾਟਾ ਮਿਲਣ ਤੋਂ ਬਾਅਦ ਇਹ ਹੈਕਰ ਤੁਹਾਡੇ ਫੇਸਬੁੱਕ ਐਪ 'ਚ ਕੋਈ ਵੀ ਬਦਲਾਅ ਕਰ ਸਕਦੇ ਸੀ।