ਕਿਸੇ ਵੀ ਐਂਡ੍ਰਾਇਡ ਫੋਨ ਤੋਂ ਹੈ ਜ਼ਿਆਦਾ ਪਾਵਰਫੁੱਲ ਆਈਫੋਨ 8, ਜਾਣੋ ਕਾਰਨ
Wednesday, Sep 20, 2017 - 03:15 PM (IST)
ਜਲੰਧਰ- ਅਮਰੀਕਾ ਦੀ ਫੋਨ ਨਿਰਮਾਤਾ ਕੰਪਨੀ ਐਪਲ ਨੇ ਆਪਣੇ 10ਵੀਂ ਵਰ੍ਹੇਗੰਢ 'ਤੇ iPhone 8, iPhone 8 Plus ਅਤੇ iPhone X ਲਾਂਚ ਕੀਤਾ ਹੈ। ਆਈਫੋਨ ਦੇ ਨਵੇ ਐਡੀਸ਼ਨ 'ਚ ਕਈ ਦਮਦਾਰ ਫੀਚਰਸ ਸਮੇਤ ਏ11 ਚਿੱਪ ਦਿੱਤੀ ਗਈ ਹੈ। ਇਨ੍ਹਾਂ ਸਾਰੇ ਫੋਨਜ਼ ਦੀ ਲੇਟੈਸਟ ਬੈਂਚਮਾਰਕਿੰਗ ਰਿਪੋਰਟ ਸਾਹਮਣੇ ਆਈ ਹੈ, ਜਿਸ 'ਚ ਇਹ ਸਾਫ ਹੋ ਗਿਆ ਹੈ ਕਿ ਆਈਫੋਨ ਦੇ ਨਵੇਂ ਮਾਡਲਸ ਮਾਰਕੀਟ 'ਚ ਕਿਸੇ ਵੀ ਫੋਨ ਤੋਂ ਬਿਹਤਰ ਹਨ। ਇਹ ਰਿਪੋਰਟ ਲੈਬਸ ਦੇ ਗੀਕਬੈਂਚ ਟੈਸਟ ਦੇ ਆਧਾਰ 'ਤੇ ਜਾਰੀ ਕੀਤੀ ਗਈ ਹੈ।
ਸਿੰਗਲ-ਕੋਰ ਟੈਸਟ -
ਇਸ ਟੈਸਟ 'ਚ ਆਈਫੋਨ 8 ਨੂੰ 4195 ਸਕੋਰ ਮਿਲਿਆ ਹੈ। ਆਈਫੋਨ 8 ਪਲੱਸ ਨੂੰ 4128 ਸਕੋਰ ਮਿਲਿਆ ਹੈ। ਇਸ ਤੋਂ ਇਲਾਵਾ ਆਈਫੋਨ ਐਕਸ ਨੂੰ 4028 ਸਕੋਰ ਦਿੱਤੇ ਗਏ ਹਨ। ਇਨ੍ਹਾਂ ਸਕੋਰਸ ਦੇ ਆਧਾਰ 'ਤੇ ਦੇਖਿਆ ਜਾਵੇ ਤਾਂ ਆਈਫੋਨ 8 ਐਪਲ ਦੇ 2017 ਲਾਈਨਐਪ 'ਚ ਸਭ ਤੋਂ ਬਿਹਤਰ ਹੈ। ਐਂਡ੍ਰਾਇਡ ਡਿਵਾਈਸ 'ਤੇ ਵੀ ਇਹ ਟੈਸਟ ਕੀਤਾ ਗਿਆ ਹੈ। ਇਸ 'ਚ ਸੈਮਸੰਗ ਗਲੈਕਸੀ ਐੱਸ8 ਨੂੰ 1965 ਅਤੇ ਐੱਸ8 ਪਲੱਸ ਨੂੰ 1934 ਸਕੋਰ ਮਿਲੇ ਹਨ। ਨਾਲ ਹੀ ਚੀਨੀ ਕੰਪਨੀ ਸ਼ਿਓਮੀ ਦੇ ਐੱਮ. ਆਈ. 6 ਤਾਂ 1901 ਸਕੋਰ ਦਿੱਤੇ ਗਏ ਹਨ। ਸਿੰਗਲ ਕੋਰ ਟੈਸਟ 'ਚ ਆਈਫੋਨ ਨੇ ਐਂਡ੍ਰਾਇਡ ਨੂੰ ਕੜੀ ਟੱਕਰ ਦਿੱਤੀ ਹੈ।


ਮਲਟੀ-ਕੋਰ ਟੈਸਟ -
ਮਲਟੀ-ਕੋਰ ਟੈਸਟ 'ਚ ਆਈਫੋਨ 8 ਨੂੰ 10005 ਸਕੋਰ ਦਿੱਤੇ ਗਏ ਹਨ। ਨਾਲ ਹੀ ਆਈਫੋਨ 8 ਪਲੱਸ ਨੂੰ 9829 ਅਤੇ ਆਈਫੋਨ ਐਕਸ ਨੂੰ 9287 ਸਕੋਰ ਮਿਲੇ ਹਨ। ਐਂਡ੍ਰਾਇਡ ਡਿਵਾਈਸਿਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਟੈਸਟ 'ਚ ਸੈਮਸੰਗ ਗਲੈਕਸੀ ਐੱਸ8 ਨੂੰ 6494 ਅਤੇ ਐੱਸ8 ਪਲੱਸ ਦੇ ਐਕਸੀਨੋਸ 8895 ਔਕਟਾ-ਕੋਰ ਪ੍ਰੋਸੈਸਰ ਵੇਰੀਐਂਟ ਨੂੰ 6408 ਸਕੋਰ ਮਿਲੇ ਹਨ। ਐੱਸ8 ਪਲੱਸ ਦੇ ਕੁਆਲਕਾਮ ਐੱਮ. ਐੱਸ. ਐੱਮ. 8998 ਸਨੈਪਡ੍ਰੈਗਨ 835 ਪ੍ਰੋਸੈਸਰ ਵੇਰੀਐਂਟ ਨੂੰ 6056 ਨੰਬਰ ਮਿਲੇ ਹਨ।


