Samsung ਦੀ ਇਸ ਸੇਲ 'ਚ ਇਨ੍ਹਾਂ ਸਮਾਰਟਫੋਨ 'ਤੇ ਮਿਲਣਗੇ ਜ਼ਬਰਦਸਤ ਆਫਰਸ

12/12/2017 12:34:41 PM

ਜਲੰਧਰ- ਸੈਮਸੰਗ ਇੰਡੀਆ ਮੰਗਲਵਾਰ ਨੂੰ ਹੈਪੀ ਆਵਰਸ ਸੇਲ ਆਯੋਜਿਤ ਕਰ ਰਹੀ ਹੈ। ਇਹ ਸੇਲ ਅਮੇਜ਼ਾਨ ਡਾਟ ਕਾਮ ਅਤੇ ਸੈਮਸੰਗ ਦੀ ਆਪਣੀ ਈ-ਕਾਮਰਸ ਸਾਈਟ 'ਤੇ ਦੁਪਹਿਰ 12 ਵਜੇ ਸ਼ੁਰੂ ਹੋ ਕੇ 2 ਵਜੇ ਤੱਕ ਚੱਲੇਗੀ। ਇਸ ਦੌਰਾਨ Samsung Galaxy On5 Pro ਅਤੇ Samsung Galaxy On7 Pro ਨੂੰ ਆਫਰ 'ਚ ਵੇਚਿਆ ਜਾਵੇਗਾ। ਸੈਮਸੰਗ ਦੀ ਇਸ ਸੇਲ 'ਚ ਹਿੱਸਾ ਲੈਣ ਵਾਲੇ ਗਾਹਕਾਂ ਨੂੰ ਰਿਲਾਇੰਸ ਜਿਓ ਤੋਂ 90 ਜੀ. ਬੀ ਤੱਕ 4ਜੀ ਡਾਟਾ ਮਿਲੇਗਾ। ਅੱਜ ਦੁਪਹਿਰ 12 ਵੱਜੇ ਸੈਮਸੰਗ ਦੀ ਇਹ ਸੇਲ ਉਨ੍ਹਾਂ ਗਾਹਕਾਂ ਲਈ ਸ਼ੁਰੂ ਹੋਵੇਗੀ ਜੋ ਭੁਗਤਾਨ ਕ੍ਰੈਡਿਟ ਜਾਂ ਡੈਬਿਟ ਕਾਰਡ, ਨੈੱਟ ਬੈਂਕਿੰਗ ਜਾਂ ਅਮੇਜ਼ਾਨ ਪੇਅ ਤੋਂ ਕਰਦੇ ਹਨ। ਹਾਲਾਂਕਿ ਕੈਸ਼ ਆਨ ਡਿਲੀਵਰੀ ਦਾ ਆਪਸ਼ਨ ਦੁਪਹਿਰ 12 ਵਜੇ 30 ਮਿੰਟ 'ਤੇ ਐਕਟਿਵ ਹੋ ਜਾਵੇਗਾ।PunjabKesari

ਹੈਪੀ ਹਾਵਰਸ ਸੇਲ ਦੇ ਤਹਿਤ, ਸੈਮਸਗ ਗਲੈਕਸੀ ਆਨ5 ਪ੍ਰੋ ਨੂੰ 6,990 ਰੁਪਏ 'ਚ ਵੇਚਿਆ ਜਾਵੇਗਾ। ਇਸ ਦੀ ਐੱਮ. ਆਰ. ਪੀ 9,190 ਰੁਪਏ ਹੈ। ਸੈਮਸੰਗ ਗਲੈਕਸੀ ਆਨ7 ਪ੍ਰੋ ਨੂੰ 7,490 ਰੁਪਏ 'ਚ ਵੇਚਿਆ ਜਾਵੇਗਾ। ਇਸ ਫੋਨ ਦੀ ਐੱਮ. ਆਰ. ਪੀ 11,190 ਰੁਪਏ ਹੈ। ਗਲੈਕਸੀ ਆਨ ਸੀਰੀਜ਼ ਦੇ ਦੋਨੋਂ ਹੀ ਸਮਾਰਟਫੋਨ ਪਿਛਲੇ ਸਾਲ ਜੁਲਾਈ ਮਹੀਨੇ 'ਚ ਭਾਰਤ 'ਚ ਲਾਂਚ ਕੀਤੇ ਗਏ ਸਨ। ਇਹ ਸੈਮਸੰਗ ਗਲੈਕਸੀ ਆਨ5 ਅਤੇ ਸੈਮਸੰਗ ਗਲੈਕਸੀ ਆਨ7 ਦੇ ਅਪਗ੍ਰੇਡ ਹਨ।

 

ਸੈਮਸੰਗ ਗਲੈਕਸੀ C9 ਪ੍ਰੋ 29,850 ਰੁਪਏ ਦੀ ਕੀਮਤ ਦੇ ਨਾਲ ਖਰੀਦਿਆ ਜਾ ਸਕਦਾ ਹੈ, ਜਦ ਕਿ ਇਹ 34,000 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਸੀ। ਗਲੈਕਸੀ C7 ਪ੍ਰੋ ਜੋ 27,990 ਰੁਪਏ ਦੀ ਕੀਮਤ ਦੇ ਨਾਲ ਲਾਂਚ ਹੋਇਆ ਸੀ ਅਤੇ ਹੁਣ ਇਸ ਨੂੰ ਕਸਟਮਰਸ 24,900 ਰੁਪਏ ਦੀ ਕੀਮਤ ਚ ਖਰੀਦ ਸਕਦੇ ਹਨ। ਸੈਮਸੰਗ ਗਲੈਕਸੀ A5 2017 'ਤੇ ਫਿਲਹਾਲ 6510 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਜਿਸ ਤੋਂ ਬਾਅਦ ਇਹ 17,900 ਰੁਪਏ ਦੀ ਕੀਮਤ ਦੇ ਨਾਲ ਵਿਕਰੀ ਲਈ ਉਪਲੱਬਧ ਹੈ ਗਲੈਕਸੀ A7 2017 ਨੂੰ 6,710 ਰੁਪਏ ਦੇ ਡਿਸਕਾਉਂਟ ਤੋਂ ਬਾਅਦ 20,900 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਸੈਮਸੰਗ ਗਲੈਕਸੀ J7 ਪ੍ਰਾਈਮ ਕੀਤੀ ਤਾਂ ਇਸ ਦੀ ਅਸਲ ਕੀਮਤ 16,900 ਰੁਪਏ ਹੈ, ਪਰ ਸੇਲ 'ਚ ਇਸ ਨੂੰ 13,900 ਰੁਪਏ ਦੀ ਕੀਮਤ ਦੇ ਨਾਲ ਖਰੀਦਿਆ ਜਾ ਸਕਦਾ ਹੈ। ਗਲੈਕਸੀ J5 ਪ੍ਰਾਈਮ 14,900 ਰੁਪਏ ਦੀ ਕੀਮਤ ਵਾਲਾ ਹੈ ਪਰ ਹੁਣ ਇਹ 12,990 ਰੁਪਏ ਦੀ ਕੀਮਤ ਨਾਲ ਵਿਕਰੀ ਲਈ ਉਪਲੱਬਧ ਹੈ।


Related News