ਚੋਰੀ ਹੁੰਦੇ ਹੀ ਲੌਕ ਹੋ ਜਾਵੇਗਾ ਫੋਨ, ਹੁਣੇ ਆਨ ਕਰ ਲਓ ਇਹ ਸੈਟਿੰਗ
Saturday, Jan 11, 2025 - 05:31 PM (IST)
ਗੈਜੇਟ ਡੈਸਕ- ਅੱਜ ਦੇ ਦੌਰ 'ਚ ਸਮਾਰਟਫੋਨ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਹਾਲਾਂਕਿ, ਅਜੇ ਤਕ ਅਜਿਹਾ ਕੋਈ ਟੂਲ ਜਾਂ ਸਰਵਿਸ ਨਹੀਂ ਬਣੀ ਜੋ ਸਮਾਰਟਫੋਨ ਚੋਰੀ ਨੂੰ ਪੂਰੀ ਤਰ੍ਹਾਂ ਰੋਕ ਸਕੇ ਪਰ ਐਂਡਰਾਇਡ ਆਪਰੇਟਿੰਗ ਸਿਸਟਮ 'ਚ ਕੁਝ ਅਜਿਹੇ ਇਨਬਿਲਟ ਫੀਚਰਜ਼ ਹਨ ਜੋ ਤੁਹਾਡੇ ਫੋਨ ਅਤੇ ਉਸ ਵਿਚ ਸਟੋਰ ਡਾਟਾ ਨੂੰ ਸੁਰੱਖਿਅਤ ਰੱਖਣ 'ਚ ਮਦਦ ਕਰਦੇ ਹਨ। ਗੂਗਲ ਦੀ ਨਵੀਂ ਥੈੱਫਟ ਪ੍ਰੋਟੈਕਸ਼ਨ ਸਰਵਿਸ ਇਕ ਅਜਿਹਾ ਹੀ ਸਕਿਓਰਿਟੀ ਫੀਚਰ ਹੈ ਜੋ ਤੁਹਾਡੇ ਸਮਾਰਟਫੋਨ ਨੂੰ ਪਹਿਲਾਂ ਨਾਲੋਂ ਜ਼ਿਆਦਾ ਸੁਰੱਖਿਅਤ ਬਣਾਉਂਦੀ ਹੈ। ਆਓ ਜਾਣਦੇ ਹਾਂ ਇਸ ਸਰਵਿਸ ਬਾਰੇ ਅਤੇ ਇਸ ਨੂੰ ਕਿਵੇਂ ਆਨ ਕਰੋ।
ਗੂਗਲ ਦੀ ਥੈੱਫਟ ਪ੍ਰੋਟੈਕਸ਼ਨ ਸਰਵਿਸ ਕੀ ਹੈ?
ਗੂਗਲ ਦੀ ਥੈੱਫਟ ਪ੍ਰੋਟੈਕਸ਼ਨ ਇਕ ਇਨਬਿਲਟ ਸਕਿਓਰਿਟੀ ਸਰਵਿਸ ਹੈ, ਜੋ ਐਂਡਰਾਇਡ 10 ਅਤੇ ਇਸ ਤੋਂ ਉਪਰ ਦੇ ਵਰਜ਼ਨ ਵਾਲੇ ਸਮਾਰਟਫੋਨਾਂ 'ਤੇ ਉਪਲੱਬਧ ਹੈ। ਇਸ ਸਰਵਿਸ ਦਾ ਉਦੇਸ਼ ਸਮਾਰਟਫੋਨ ਚੋਰੀ ਹੋਣ ਦੀ ਹਾਲਤ 'ਚ ਯੂਜ਼ਰ ਦੇ ਡਾਟਾ ਨੂੰ ਸੁਰੱਖਿਅਤ ਰੱਖਣਾ ਹੈ।
ਇਸ ਫੀਚਰ 'ਚ ਕਈ ਲੇਅਰ ਸਕਿਓਰਿਟੀ ਦਿੱਤੀ ਗਈ ਹੈ, ਜਿਵੇਂ-
ਥੈੱਫਟ ਡਿਟੈਕਸ਼ਨ ਲੌਕ (Theft Detection Lock): ਜੇਕਰ ਫੋਨ ਇਹ ਪਤਾ ਲਗਾਉਂਦਾ ਹੈ ਕਿ ਇਸ ਨੂੰ ਜ਼ਬਰਦਸਤੀ ਖੋਹਿਆ ਜਾ ਰਿਹਾ ਹੈ ਜਾਂ ਕੋਈ ਇਸ ਨੂੰ ਲੈ ਕੇ ਦੌੜ ਰਿਹਾ ਹੈ ਤਾਂ ਸਕਰੀਨ ਆਟੋਮੈਟੀਕਲੀ ਲੌਕ ਹੋ ਜਾਵੇਗੀ।
ਆਫਲਾਈਨ ਡਿਵਾਈਸ ਲੌਕ (Offline Device Lock): ਜੇਕਰ ਫੋਨ ਆਫਲਾਈਨ ਹੋ ਜਾਂਦਾ ਹੈ ਤਾਂ ਕੁਝ ਸਮੇਂ ਬਾਅਦ ਸਕਰੀਨ ਆਪਣੇ ਆਪ ਲੌਕ ਹੋ ਜਾਵੇਗੀ। ਇਸ ਨੂੰ ਅਨਲੌਕ ਕਰਨ ਲਈ ਇਕ ਪਾਸਵਰਡ ਦੀ ਲੋੜ ਹੋਵੇਗੀ।
ਕਿਵੇਂ ਮਦਦ ਕਰਦਾ ਹੈ ਥੈੱਫਟ ਪ੍ਰੋਟੈਕਸ਼ਨ ਫੀਚਰ
ਇਸ ਫੀਚਰ ਦੀ ਮਦਦ ਨਾਲ ਯੂਜ਼ਰ ਫੋਨ ਚੋਰੀ ਹੋਣ 'ਤੇ ਉਸ ਨੂੰ ਦੂਰੋਂ ਲੌਕ ਕਰ ਸਕਦੇ ਹਨ। ਨਾਲ ਹੀ ਗੂਗਲ ਦੀ 'ਫਾਇੰਡ ਮਾਈ ਡਿਵਾਈਸ' ਸਰਵਿਸ ਦਾ ਇਸਤੇਮਾਲ ਕਰਕੇ ਡਿਵਾਈਸ ਨੂੰ ਟ੍ਰੈਕ ਅਤੇ ਉਸਦਾ ਡਾਟਾ ਇਰੇਜ਼ ਕੀਤਾ ਜਾ ਸਕਦਾ ਹੈ।
ਇੰਝ ਆਨ ਕਰੋ ਇਹ ਸੈਟਿੰਗ
- ਫੋਨ ਦੀ Settings 'ਚ ਜਾਓ।
- Google > Google Services ਆਪਸ਼ਨ ਨੂੰ ਚੁਣੋ।
- ਇਸ ਤੋਂ ਬਾਅਦ All Services > Personal and Device Safety > Theft Protection 'ਤੇ ਜਾਓ ਅਤੇ ਇਸ ਨੂੰ ਆਨ ਕਰ ਦਿਓ।
ਸਮਾਰਟਫੋਨ ਨੂੰ ਸੁਰੱਖਿਅਤ ਰੱਖਣ ਲਈ Theft Detection Lock ਅਤੇ Offline Device Lock ਫੀਚਰ ਨੂੰ ਹਮੇਸ਼ਾ ਆਨ ਰੱਖੋ। ਇਹ ਫੀਚਰਜ਼ ਚੋਰੀ ਜਾਂ ਫੋਨ ਦੇ ਗੁੰਮ ਹੋਣ ਦੀ ਹਾਲਤ 'ਚ ਤੁਹਾਡੇ ਡਾਟਾ ਨੂੰ ਸੁਰੱਖਿਅਤ ਰੱਖਦੇ ਹਨ।