ਆ ਗਏ ਅਨੋਖੇ ਈਅਰਬਡਸ, ਆਨ-ਕਾਲ ਆਡੀਓ ਨੂੰ 40 ਭਾਸ਼ਾਵਾਂ ''ਚ ਕਰ ਸਕੋਗੇ ਟਰਾਂਸਲੇਟ

Wednesday, Jan 08, 2025 - 05:51 PM (IST)

ਆ ਗਏ ਅਨੋਖੇ ਈਅਰਬਡਸ, ਆਨ-ਕਾਲ ਆਡੀਓ ਨੂੰ 40 ਭਾਸ਼ਾਵਾਂ ''ਚ ਕਰ ਸਕੋਗੇ ਟਰਾਂਸਲੇਟ

ਗੈਜੇਟ ਡੈਸਕ- ਟਾਈਮਕੈਟਲ ਨੇ ਇਸ ਹਫਤੇ ਲਾਸ ਵੇਗਾਸ 'ਚ ਆਯੋਜਿਤ ਕੰਜ਼ਿਊਮਰ ਇਲੈਕਟ੍ਰੋਨਿਕ ਸ਼ੋਅ (CES 2025) 'ਚ ਆਪਣੇ ਨਵੇਂ W4 Pro AI ਇੰਟਰਪ੍ਰੇਟਰ ਈਅਰਬਡਸ ਲਾਂਚ ਕੀਤੇ ਹਨ। ਇਹ AI-ਪਾਵਰਡ ਈਅਰਬਡਸ ਓਪਨ-ਈਅਰ ਡਿਜ਼ਾਈਨ ਦੇ ਨਾਲ ਆਉਂਦੇ ਹਨ ਅਤੇ 40 ਭਾਸ਼ਾਵਾਂ ਅਤੇ 93 ਐਕਸੈਂਟਸ 'ਚ ਰੀਅਰ ਟਾਈਮ ਆਨ-ਕਾਲ ਟਰਾਂਸਲੇਟ ਕਰ ਸਕਦੇ ਹਨ। ਇਹ ਈਅਰਬਡਸ ਬਿਨਾਂ ਕਿਸੇ ਮੈਨੁਅਲ ਇਨਪੁਟ ਜਾਂ ਪ੍ਰੋਮਟ ਦੇ ਦੋ-ਤਰਫਾ ਰੀਅਰ ਟਾਈਮ ਭਾਸ਼ਾ ਅਨੁਵਾਦ ਕਰਨ 'ਚ ਸਮਰਥ ਹਨ। ਇਸ ਤੋਂ ਇਲਾਵਾ ਕੰਪਨੀ ਯੂਜ਼ਰਜ਼ ਨੂੰ ਸ਼ਬਦਾਂ ਲਈ ਕਸਟਮ ਟ੍ਰਾਂਸਲੇਸ਼ਨ ਜੋੜਨ ਦੀ ਸਹੂਲਤ ਵੀ ਦਿੰਦੀ ਹੈ। ਟਾਈਮਕੈਟਲ ਨੇ ਇਸ ਡਿਵਾਈਸ ਲਈ ਇਕ ਨਵਾਂ ਆਪਰੇਟਿੰਗ ਸਿਸਟਮ Babel OS ਵੀ ਪੇਸ਼ ਕੀਤਾ ਹੈ। 

Timekettle W4 Pro AI ਇੰਟਰਪ੍ਰੇਟਰ ਈਅਰਬਡਸ ਦੀ ਕੀਮਤ ਅਤੇ ਉਪਲੱਬਧਤਾ

Timekettle W4 Pro AI ਇੰਟਰਪ੍ਰੇਟਰ ਈਅਰਬਡਸ ਦੀ ਕੀਮਤ 449 ਡਾਲਰ (ਕਰੀਬ 38,500 ਰੁਪਏ) ਰੱਖੀ ਗਈ ਹੈ। ਇਹ ਸਿਰਫ ਕਾਲੇ ਰੰਗ 'ਚ ਉਪਲੱਬਧ ਹੈ। ਇਹ ਡਿਵਾਈਸ ਐਤਵਾਰ ਤੋਂ ਵਿਕਰੀ ਲਈ ਉਪਲੱਬਧ ਹੋ ਗਏ ਹਨ ਅਤੇ ਇਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਆਰਡਰ ਕੀਤਾ ਜਾ ਸਕਦਾ ਹੈ। W4 Pro ਨੂੰ ਦੁਨੀਆ ਭਰ 'ਚ ਕਿਸੇ ਵੀ ਦੇਸ਼ ਤੋਂ ਆਰਡਰ ਕੀਤਾ ਜਾ ਸਕਦਾ ਹੈ, ਹਾਲਾਂਕਿ ਸ਼ਿਪਿੰਗ ਫੀਸ ਅੱਲਗ ਤੋਂ ਦੇਣੀ ਪਵੇਗੀ। 

Timekettle W4 Pro AI ਇੰਟਰਪ੍ਰੇਟਰ ਈਅਰਬਡਸ ਦੇ ਫੀਚਰਜ਼ 

ਕੰਪਨੀ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ, ਇਨ੍ਹਾਂ ਈਅਰਬਡਸ 'ਚ ਓਪਨ-ਈਅਰ ਡਿਜ਼ਾਈਨ ਹੈ ਅਤੇ ਇਨ੍ਹਾਂ ਦਾ ਡਾਈਮੈਂਸ਼ਨ 80.1x57.7x25.4mm ਹੈ। ਇਹ ਡਿਵਾਈਸ ਆਨ-ਡਿਵਾਈਸ ਏ.ਆਈ. ਦੀ ਵਰਤੋਂ ਕਰਦੇ ਹੋਏ ਯੂਜ਼ਰਜ਼ ਨੂੰ ਰੀਅਲ ਟਾਈਮ ਆਨ-ਕਾਲ ਆਡੀਓ ਟ੍ਰਾਂਸਲੇਸ਼ਨ ਪ੍ਰਦਾਨ ਕਰਦੀ ਹੈ। 

ਭਾਸ਼ਾ ਅਤੇ ਐਕਸੈਂਟ ਟ੍ਰਾਂਸਲੇਸ਼ਨ

W4 Pro AI ਇੰਟਰਪ੍ਰੇਟਰ 40 ਭਾਸ਼ਾਵਾਂ ਅਤੇ 93 ਐਕਸੈਂਟਸ 'ਚ ਟਰਾਂਸਲੇਟ ਕਰ ਸਕਦਾ ਹੈ। ਇਨ੍ਹਾਂ 'ਚ ਅਰਬੀ, ਬਲਗੇਰੀਅਨ, ਚੀਨੀ, ਕ੍ਰੋਏਸ਼ੀਅਨ, ਡਚ, ਅੰਗਰੇਜੀ, ਫ੍ਰੈਂਚ, ਜਰਮਨ, ਗ੍ਰੀਕ, ਹਿੰਦੀ, ਇੰਡੋਨੇਸ਼ੀਆਈ, ਜਾਪਾਨੀ, ਕੋਰੀਆਈ, ਪੋਲਿਸ਼, ਰੂਸੀ, ਸਪੈਨਿਸ਼, ਤਮਿਲ, ਤੇਲੁਗੂ, ਤੁਰਕੀ, ਉਰਦੂ ਅਤੇ ਵਿਅਤਨਾਮੀ ਵਰਗੀਆਂ ਭਾਸ਼ਾਵਾਂ ਸ਼ਾਮਲ ਹਨ। 

AI ਦੁਆਰਾ ਸੰਚਾਲਿਤ ਇਹ ਸਹੂਲਤ ਮੈਨੁਅਲ ਐਕਟੀਵੇਸ਼ਨ ਦੀ ਲੋੜ ਦੇ ਬਿਨਾਂ ਵਿਦੇਸ਼ੀ ਭਾਸ਼ਾ ਦੀ ਆਡੀਓ ਨੂੰ ਪਛਾਣ ਸਕਦੀ ਹੈ ਅਤੇ ਆਪਣੇ-ਆਪ ਹੀ ਟ੍ਰਾਂਸਲੇਸ਼ਨ ਸ਼ੁਰੂ ਕਰ ਦਿੰਦੀ ਹੈ। ਟਰਾਂਸਲੇਟ ਹੋਈ ਆਡੀਓ ਨੂੰ ਮੂਲ ਭਾਸ਼ਾ ਦੀ ਤੁਨਲਾ 'ਚ ਜ਼ਿਆਦਾ ਸਪਸ਼ਟ ਅਤੇ ਤੇਜ਼ ਕਿਹਾ ਗਿਆ ਹੈ। ਇਸ ਤੋਂ ਇਲਾਵਾ, ਈਅਰਬਡਸ ਗੱਲਬਾਤ ਦਾ ਇੱਕ ਟੈਕਸਟ ਸੰਖੇਪ ਵੀ ਬਣਾਉਂਦੇ ਹਨ, ਜਿਸ ਨੂੰ ਉਪਭੋਗਤਾ ਬਾਅਦ ਵਿੱਚ ਦੇਖ ਸਕਦੇ ਹਨ। ਯੂਜ਼ਰਜ਼ ਮੂਲ ਭਾਸ਼ਣ ਅਤੇ ਅਨੁਵਾਦ ਦੀ ਤੁਲਨਾ ਵੀ ਕਰ ਸਕਦੇ ਹਨ।


author

Rakesh

Content Editor

Related News