ਇਸ ਸਾਲ ਕਬਾੜ ਹੋ ਜਾਣਗੇ Windows 10 'ਤੇ ਚੱਲਣ ਵਾਲੇ ਕਰੋੜਾਂ ਕੰਪਿਊਟਰ

Thursday, Jan 09, 2025 - 08:17 PM (IST)

ਇਸ ਸਾਲ ਕਬਾੜ ਹੋ ਜਾਣਗੇ Windows 10 'ਤੇ ਚੱਲਣ ਵਾਲੇ ਕਰੋੜਾਂ ਕੰਪਿਊਟਰ

ਗੈਜੇਟ ਡੈਸਕ- ਜੇਕਰ ਤੁਹਾਡੇ ਕੋਲ ਵੀ ਅਜਿਹਾ ਕੋਈ ਲੈਪਟਾਪ ਜਾਂ ਕੰਪਿਊਟਰ ਹੈ ਜਿਸ ਵਿਚ ਵਿੰਡੋਜ਼ 10 ਹੈ ਤਾਂ ਤੁਹਾਡੇ ਲਈ ਵੱਡੀ ਖਬਰ ਹੈ। ਮਾਈਕ੍ਰੋਸਾਫਟ ਨੇ ਵਿੰਡੋਜ਼ 10 ਵਲਈ ਸਪੋਰਟ ਖਤਮ ਕਰਨ ਦਾ ਫੈਸਲਾ ਕੀਤਾ ਹੈ। ਮਾਈਕ੍ਰੋਸਾਫਟ ਨੇ ਐਲਾਨ ਕੀਤਾ ਹੈ ਕਿ 10 ਸਾਲ ਪੁਰਾਣੇ ਆਪਰੇਟਿੰਗ ਸਿਸਟਮ ਵਿੰਡੋਜ਼ 10 ਨੂੰ 14 ਅਕਤੂਬਰ 2025 ਨੂੰ ਖਤਮ ਕਰ ਦਿੱਤਾ ਜਾਵੇਗਾ। ਇਸਦਾ ਮਤਲਬ ਹੈ ਕਿ ਕੰਪਨੀ ਹੁਣ ਵਿੰਡੋਜ਼ 10 ਯੂਜ਼ਰਜ਼ ਲਈ ਮੁਫਤ ਸੇਫਟੀ ਅਪਡੇਟ ਜਾਰੀ ਨਹੀਂ ਕਰੇਗੀ ਜਿਸ ਤੋਂ ਬਾਅਦ ਯੂਜ਼ਰਜ਼ ਨੂੰ ਨਵੇਂ ਸੁਰੱਖਿਆ ਖਤਰਿਆਂ, ਡਾਟਾ ਲੀਕ ਅਤੇ ਮਾਲਵੇਅਰ ਹਮਲਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 

ਇਹ ਵੀ ਪੜ੍ਹੋ- ਆ ਗਏ ਅਨੋਖੇ ਈਅਰਬਡਸ, ਆਨ-ਕਾਲ ਆਡੀਓ ਨੂੰ 40 ਭਾਸ਼ਾਵਾਂ 'ਚ ਕਰ ਸਕੋਗੇ ਟਰਾਂਸਲੇਟ

ਸੁਰੱਖਿਆ ਖਤਰੇ ਵਧਣਗੇ

ਵਿੰਡੋਜ਼ 10 ਲਈ ਸਪੋਰਟ ਖਤਮ ਹੋਣ ਨਾਲ ਪਰਸਨਲ ਅਤੇ ਬਿਜ਼ਨੈੱਸ ਦੋਵਾਂ ਤਰ੍ਹਾਂ ਦੇ ਯੂਜ਼ਰਜ਼ ਨੂੰ ਪਰੇਸ਼ਾਨੀ ਹੋਵੇਗੀ। ਮਾਈਕ੍ਰੋਸਾਫਟ ਦੇ ਇਸ ਐਲਾਨ ਤੋਂ ਬਾਅਦ ਆਈ.ਟੀ. ਮਾਹਿਰ ਥੌਰਸਟਨ ਉਰਬਨਸਕੀ ਨੇ ਕਿਹਾ ਕਿ 2025 'ਚ ਇਕ ਵੱਡੀ ਸੁਰੱਖਿਆ ਖਾਮੀ ਤੋਂ ਬਚਣ ਲਈ ਸਾਰੇ ਯੂਜ਼ਰਜ਼ ਨੂੰ ਤੁਰੰਤ ਵਿੰਡੋਜ਼ 11 ਜਾਂ ਕਿਸੇ ਵਿਕਲਪਿਕ ਆਪਰੇਟਿੰਗ ਸਿਸਟਮ 'ਤੇ ਸਵਿੱਚ ਕਰਨਾ ਚਾਹੀਦਾ ਹੈ। 

ਉਨ੍ਹਾਂ ਚਿਤਾਵਨੀ ਦਿੱਤੀ ਕਿ ਅਕਤੂਬਰ 2025 ਤਕ ਦਾ ਇੰਤਜ਼ਾਰ ਕਰਨਾ ਯੂਜ਼ਰਜ਼ ਨੂੰ ਸਾਈਬਰ ਹਮਲਿਆਂ ਅਤੇ ਡਾਟਾ ਲੀਕ ਪ੍ਰਤੀ ਬੇਹਦ ਸੰਵੇਦਨਸ਼ੀਲ ਬਣਾ ਸਕਦਾ ਹੈ। ਮੌਜੂਦਾ ਸਮੇਂ 'ਚ ਜਰਮਨੀ 'ਚ ਲਗਭਗ 65 ਫੀਸਦੀ ਗਾਹਕ (ਲਗਭਗ 32 ਮਿਲੀਅਨ) ਵਿੰਡੋਜ਼ 10 ਦਾ ਇਸਤੇਮਾਲ ਕਰ ਰਹੇ ਹਨ, ਜਦੋਂਕਿ ਸਿਰਫ 33 ਫੀਸਦੀ ਡਿਵਾਈਸ (ਲਗਭਗ 16.5 ਮਿਲੀਅਨ) ਵਿੰਡੋਜ਼ 11 'ਤੇ ਹਨ। ਮਾਈਕ੍ਰੋਸਾਫਟ ਦੇ ਇਸ ਫੈਸਲੇ ਨਾਲ ਕਰੀਬ 3.2 ਕਰੋੜ ਤੋਂ ਵੱਧ ਯੂਜ਼ਰਜ਼ ਪ੍ਰਭਾਵਿਤ ਹੋਣਗੇ। 

ਵਿੰਡੋਜ਼ 10 ਯੂਜ਼ਰਜ਼ ਲਈ ਇਹ ਬਿਹਤਰ ਹੈ ਕਿ ਉਹ ਵਿੰਡੋਜ਼ 11 'ਚ ਅਪਗ੍ਰੇਡ ਕਰਨ ਜਾਂ ਕਿਸੇ ਹੋਰ ਆਪਰੇਟਿੰਗ ਸਿਸਟਮ 'ਤੇ ਸਵਿੱਚ ਕਰਨ। ਜੇਕਰ ਤੁਸੀਂ ਸਕਿਓਰਿਟੀ ਨੂੰ ਲੈ ਕੇ ਜ਼ਿਆਦਾ ਚਿੰਤਤ ਰਹਿੰਦੇ ਹੋ ਤਾਂ ਤੁਹਾਡੇ ਲਈ Linux ਵਰਗੇ ਸੁਰੱਖਿਅਤ ਆਪਸ਼ਨ 'ਤੇ ਸਵਿੱਚ ਕਰਨਾ ਬਿਹਤਰ ਹੋਵੇਗਾ। 

ਇਹ ਵੀ ਪੜ੍ਹੋ- ਬਦਲਣ ਵਾਲਾ ਹੈ ਤੁਹਾਡਾ ਐਂਡਰਾਇਡ ਫੋਨ, ਜਲਦ ਮਿਲੇਗਾ iPhone ਵਾਲਾ ਇਹ ਖਾਸ ਫੀਚਰ


author

Rakesh

Content Editor

Related News