ਹਾਰਟ ਰੇਟ ਤੇ ਬੁਖਾਰ ਦੀ ਜਾਣਕਾਰੀ ਦੇਣਗੇ ਈਅਰਬਡਸ, ਐਪਲ ਕਰ ਰਹੀ ਵੱਡੀ ਤਿਆਰੀ
Saturday, Dec 28, 2024 - 06:20 PM (IST)
ਗੈਜੇਟ ਡੈਸਕ- ਐਪਲ ਆਪਣੇ ਅਪਕਮਿੰਗ AirPods Pro ਨੂੰ ਲੈ ਕੇ ਵੱਡੀ ਤਿਆਰੀ ਕਰ ਰਹੀ ਹੈ। Bloomberg ਦੇ Mark Gurman ਦੀ ਰਿਪੋਰਟ ਮੁਤਾਬਕ, ਅਮਰੀਕੀ ਕੰਪਨੀ ਇਕ ਵੱਡੀ ਪਲਾਨਿੰਗ ਬਣਾ ਰਹੀ ਹੈ। ਕੁਝ ਨਵੇਂ ਫੀਚਰ 'ਤੇ ਟੈਸਟਿੰਗ ਕੀਤੀ ਜਾ ਰਹੀ ਹੈ, ਜਿਸ ਦੀ ਮਦਦ ਨਾਲ ਨੈਕਸਟ ਜਨਰੇਸ਼ਨ AirPods Pro 'ਚ ਹਾਰਟ ਰੇਟ ਅਤੇ ਬਾਡੀ ਟੈਂਪਰੇਚਰ ਨੂੰ ਮਾਨੀਟਰ ਕੀਤਾ ਜਾ ਸਕੇਗਾ।
ਐਪਬਲ ਨੇ ਨੈਕਸਟ ਜਨਰੇਸ਼ਨ AirPods Pro ਨੂੰ ਲੈ ਕੇ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਵਿਚ ਐਪਲ ਵਾਚ ਵਰਗੇ ਕਈ ਹੈਲਥ ਫੀਚਰਜ਼ ਸ਼ਾਮਲ ਹੋਣਗੇ। ਇਸ ਸਾਲ ਕੰਪਨੀ ਨੇ ਇਸ ਵਿਚ Hearing Aid ਫੀਚਰ ਨੂੰ ਲਾਂਚ ਕੀਤਾ ਹੈ, ਜੋ iOS 18.1 'ਤੇ ਕੰਮ ਕਰਦਾ ਹੈ।
ਐਪਲ ਵਾਚ 'ਚ ਹੈਲਥ ਫੋਕਸਡ ਫੀਚਰਜ਼
ਦੇਣ ਤੋਂ ਬਾਅਦ ਕੰਪਨੀ AirPods Pro ਦੇ ਨੈਕਸਟ ਵਰਜ਼ਨ 'ਚ ਹੈਲਥ ਟ੍ਰੈਕਿੰਗ ਦੇ ਐਡਵਾਂਸਡ ਫੀਚਰਜ਼ ਨੂੰ ਸ਼ਾਮਲ ਕਰਨ ਜਾ ਰਹੀ ਹੈ। ਇਸ ਤੋਂ ਬਾਅਦ ਯੂਜ਼ਰਜ਼ ਨੂੰ ਬੁਖਾਰ ਆਦਿ ਚੈੱਕ ਕਰਨ 'ਚ ਆਸਾਨੀ ਹੋਵੇਗੀ।
ਕਈ ਲੋਕਾਂ ਦੀ ਜਾਨ ਬਚਾਅ ਚੁੱਕੀ ਹੈ ਐਪਲ ਵਾਚ
ਐਪਲ ਵਾਚ ਆਪਣੇ ਹੈਲਥ ਟ੍ਰੈਕਿੰਗ ਫੀਚਰਜ਼ ਦੀ ਮਦਦ ਨਾਲ ਕਈ ਲੋਕਾਂ ਦੀ ਜਾਨ ਬਚਾਅ ਚੁੱਕੀ ਹੈ। ਇਸ ਵਿਚ ਕਈ ਅਜਿਹੇ ਫੀਚਰਜ਼ ਹਨ ਜੋ ਆਟੋਮੈਟਿਕ ਕੰਮ ਕਰਦੇ ਹਨ, ਅਜਿਹੇ 'ਚ ਯੂਜ਼ਰਜ਼ ਜੇਕਰ ਬੇਹੋਸ਼ ਹੋ ਜਾਂਦਾ ਹੈ ਤਾਂ ਵਾਚ ਆਟੋਮੈਟਿਕ ਐਂਬੂਲੈਂਸ ਆਦਿ ਨੂੰ ਘਰ ਬੁਲਾ ਸਕਦੀ ਹੈ।
Apple AirPods Pro ਨੂੰ ਲੈ ਕੇ ਪਹਿਲਾਂ ਵੀ ਜਾਣਕਾਰੀ ਸਾਹਮਣੇ ਆਈ ਸੀ ਕਿ ਕੰਪਨੀ ਇਸ ਵਿਚ ਕੈਮਰਾ ਲਗਾਉਣ ਦਾ ਪਲਾਨ ਬਣਾ ਰਹੀ ਹੈ, ਹਾਲਾਂਕਿ ਹੁਰਮੈਨ ਨੇ ਦੱਸਿਆ ਕਿ ਕੈਮਰੇ ਵਾਲਾ ਏਅਰਪੌਡਸ ਲਾਂਚ ਹੋਣ 'ਚ ਅਜੇ ਲੰਬਾ ਸਮਾਂ ਹੈ। ਇਸ ਨੂੰ ਲੈ ਕੇ ਕੋਈ ਟਾਈਮ ਲਾਈਨ ਆਦਿ ਵੀ ਸਾਹਮਣੇ ਨਹੀਂ ਆਈ।