ਅੱਜ ਲਾਂਚ ਹੋ ਰਿਹਾ OnePlus 13 ਦੀ ਧਮਾਕੇਦਾਰ Smartphone, ਜਾਣੋ ਇਸ ਦੇ ਫੀਚਰਜ਼ ਬਾਰੇ
Tuesday, Jan 07, 2025 - 01:51 PM (IST)
ਗੈਜੇਟ ਡੈਸਕ - OnePlus ਭਾਰਤੀ ਬਾਜ਼ਾਰ 'ਚ ਅੱਜ ਭਾਵ 7 ਜਨਵਰੀ 2025 ਨੂੰ ਆਪਣੇ ਨਵੇਂ ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਕੰਪਨੀ OnePlus 13 ਅਤੇ OnePlus 13R ਨੂੰ ਲਾਂਚ ਕਰੇਗੀ। ਹਾਲਾਂਕਿ ਇਹ ਫੋਨ ਚੀਨੀ ਬਾਜ਼ਾਰ 'ਚ ਪਹਿਲਾਂ ਹੀ ਲਾਂਚ ਕੀਤੇ ਜਾ ਚੁੱਕੇ ਹਨ ਪਰ ਇਨ੍ਹਾਂ ਦੋਵਾਂ ਨੂੰ ਅੱਜ ਭਾਰਤ ਅਤੇ ਗਲੋਬਲ ਬਾਜ਼ਾਰ 'ਚ ਲਾਂਚ ਕੀਤਾ ਜਾਵੇਗਾ।
ਲਾਂਚ ਤੋਂ ਪਹਿਲਾਂ ਇਨ੍ਹਾਂ ਸਮਾਰਟਫੋਨਜ਼ ਦੀ ਖਾਸ ਜਾਣਕਾਰੀ ਸਾਹਮਣੇ ਆਈ ਹੈ। OnePlus Ace 5 ਚੀਨੀ ਬਾਜ਼ਾਰ 'ਚ ਲਾਂਚ, ਭਾਰਤ ਅਤੇ ਗਲੋਬਲ ਬਾਜ਼ਾਰ 'ਚ OnePlus 13R ਦੇ ਰੂਪ 'ਚ ਲਾਂਚ ਕੀਤਾ ਜਾਵੇਗਾ। ਆਓ ਜਾਣਦੇ ਹਾਂ ਉਨ੍ਹਾਂ ਦੀਆਂ ਖਾਸ ਗੱਲਾਂ।
ਵਨਪਲੱਸ 13 ਸੀਰੀਜ਼ ਦੀ ਕਿੰਨੀ ਹੋਵੇਗੀ ਕੀਮਤ?
ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ OnePlus 13 ਨੂੰ 70 ਹਜ਼ਾਰ ਰੁਪਏ ਦੇ ਬਜਟ 'ਚ ਲਾਂਚ ਕਰ ਸਕਦੀ ਹੈ। ਇਹ ਕੀਮਤ ਫੋਨ ਦੇ 12GB RAM + 256GB ਸਟੋਰੇਜ ਵੇਰੀਐਂਟ ਲਈ ਹੋਵੇਗੀ। ਹਾਲਾਂਕਿ ਇਹ ਕੀਮਤ ਫੋਨ ਦੇ ਬਾਕਸ 'ਤੇ ਦਿੱਤੀ ਗਈ ਹੈ। ਭਾਵ ਬ੍ਰਾਂਡ ਇਸ ਨੂੰ ਘੱਟ ਕੀਮਤ 'ਤੇ ਲਾਂਚ ਕਰੇਗਾ।
ਤੁਹਾਨੂੰ ਦੱਸ ਦੱਈਏ ਕਿ ਕੰਪਨੀ ਨੇ OnePlus 12 ਨੂੰ 64,999 ਰੁਪਏ ਦੀ ਕੀਮਤ 'ਤੇ ਲਾਂਚ ਕੀਤਾ ਸੀ। ਉਥੇ ਹੀ ਬ੍ਰਾਂਡ OnePlus 13R ਨੂੰ 45 ਹਜ਼ਾਰ ਰੁਪਏ ਦੇ ਬਜਟ 'ਚ ਲਾਂਚ ਕਰ ਸਕਦਾ ਹੈ। ਇਸ ਦਾ ਪਿਛਲਾ ਵਰਜ਼ਨ 39,999 ਰੁਪਏ 'ਚ ਲਾਂਚ ਕੀਤਾ ਗਿਆ ਸੀ। ਕੰਪਨੀ OnePlus 13R ਨੂੰ ਸਿਰਫ ਇਕ ਸੰਰਚਨਾ ’ਚ ਲਾਂਚ ਕਰ ਸਕਦੀ ਹੈ।
ਕੀ ਹੋਣਗੇ ਸਪੈਸੀਫਿਕੇਸ਼ਨਜ਼?
ਪ੍ਰੋਸੈਸਰ
ਸਨੈਪਡ੍ਰੈਗਨ 8 ਐਲੀਟ ਪ੍ਰੋਸੈਸਰ OnePlus 13 'ਚ ਉਪਲੱਬਧ ਹੋਵੇਗਾ। ਜਦਕਿ OnePlus 13R 'ਚ Snapdragon 8 Gen 3 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ।
ਡਿਸਪਲੇਅ
OnePlus 13 ਨੂੰ 6.8-ਇੰਚ 2K 8T LTPO ਮਾਈਕ੍ਰੋ-ਕਰਵਡ ਡਿਸਪਲੇਅ ਮਿਲ ਸਕਦਾ ਹੈ। ਜਦੋਂ ਕਿ 13R 'ਚ 6.78-ਇੰਚ ਦੀ ਫਲੈਟ ਡਿਸਪਲੇਅ ਮਿਲ ਸਕਦੀ ਹੈ।
ਕੈਮਰਾ
OnePlus 13 ਨੂੰ 50MP + 50MP + 50MP ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਜਾ ਸਕਦਾ ਹੈ। ਜਦਕਿ OnePlus 13R ’ਚ 50MP + 50MP + 8MP ਦਾ ਟ੍ਰਿਪਲ ਰੀਅਰ ਕੈਮਰਾ ਹੋਵੇਗਾ। ਫਰੰਟ 'ਚ ਕ੍ਰਮਵਾਰ 32MP ਅਤੇ 16MP ਕੈਮਰੇ ਦਿੱਤੇ ਜਾ ਸਕਦੇ ਹਨ।
ਬੈਟਰੀ
ਦੋਵੇਂ ਸਮਾਰਟਫੋਨਜ਼ 'ਚ 6000mAh ਦੀ ਬੈਟਰੀ ਹੋਵੇਗੀ। ਜਿੱਥੇ OnePlus 13 ਵਿੱਚ 100W ਚਾਰਜਿੰਗ ਅਤੇ ਵਾਇਰਲੈੱਸ ਚਾਰਜਿੰਗ ਦੀ ਵਿਸ਼ੇਸ਼ਤਾ ਹੋਵੇਗੀ। ਜਦਕਿ OnePlus 13R 'ਚ 80W ਚਾਰਜਿੰਗ ਮਿਲੇਗੀ।