4000mAh ਦੀ ਬੈਟਰੀ ਤੇ 8MP ਦੇ ਕੈਮਰੇ ਨਾਲ ਲਾਂਚ ਹੋਇਆ ਇਹ ਸਮਾਰਟ ਫੋਨ, ਕੀਮਤ ਸੁਣ ਹੋਵੋਗੇ ਹੈਰਾਨ
Friday, Jan 03, 2025 - 01:46 PM (IST)
ਗੈਜੇਟ ਡੈਸਕ - HMD ਨੇ ਵੀਰਵਾਰ ਨੂੰ ਚੋਣਵੇਂ ਗਲੋਬਲ ਬਾਜ਼ਾਰਾਂ ’ਚ ਇਕ ਨਵਾਂ ਬਜਟ ਫ਼ੋਨ HMD Key ਲਾਂਚ ਕੀਤਾ ਹੈ। ਨਵਾਂ ਫੋਨ 4G ਕਨੈਕਟੀਵਿਟੀ ਦੇ ਨਾਲ Unisoc 9832E ਚਿੱਪਸੈੱਟ ਨਾਲ ਲੈਸ ਹੈ। ਇਹ ਫੋਨ ਐਂਡਰਾਇਡ 14 ਗੋ ਐਡੀਸ਼ਨ 'ਤੇ ਕੰਮ ਕਰਦਾ ਹੈ। ਇਸ ਫੋਨ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਇੱਥੇ ਅਸੀਂ ਤੁਹਾਨੂੰ HMD Key ਦੇ ਫੀਚਰਸ ਅਤੇ ਸਪੈਸੀਫਿਕੇਸ਼ਨਸ, ਕੀਮਤ ਆਦਿ ਤੋਂ ਲੈ ਕੇ ਵਿਸਥਾਰ ’ਚ ਦੱਸ ਰਹੇ ਹਾਂ।
HMD Key Price
HMD Key ਦੀ ਕੀਮਤ ਯੂਕੇ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ’ਚ GBP 59 (ਲਗਭਗ 6,300 ਰੁਪਏ) ਰੱਖੀ ਗਈ ਹੈ। ਹੋਰ ਖੇਤਰਾਂ ’ਚ ਇਸ ਫੋਨ ਦੀ ਉਪਲਬਧਤਾ ਦਾ ਅਜੇ ਖੁਲਾਸਾ ਨਹੀਂ ਕੀਤਾ ਗਿਆ ਹੈ। ਇਹ ਫੋਨ ਆਈਸੀ ਬਲੂ ਅਤੇ ਮਿਡਨਾਈਟ ਬਲੈਕ ਵਰਗੇ ਦੋ ਰੰਗਾਂ 'ਚ ਉਪਲਬਧ ਹੈ।
HMD Key Specifications
HMD Key ’ਚ 6.52 ਇੰਚ ਡਿਸਪਲੇਅ ਹੈ, ਜਿਸਦਾ ਰੈਜ਼ੋਲਿਊਸ਼ਨ 576 x 1,280 ਪਿਕਸਲ, ਰਿਫਰੈਸ਼ ਰੇਟ 60Hz, 460 nits ਪੀਕ ਬ੍ਰਾਈਟਨੈੱਸ ਲੈਵਲ ਅਤੇ 20:9 ਆਸਪੈਕਟ ਰੇਸ਼ੋ ਹੈ। ਫ਼ੋਨ Unisoc 9832E ਚਿੱਪਸੈੱਟ ਨਾਲ ਲੈਸ ਹੈ। ਇਸ ’ਚ 2GB ਰੈਮ ਅਤੇ 32GB ਆਨਬੋਰਡ ਸਟੋਰੇਜ ਹੈ। ਇਹ ਮਾਈਕ੍ਰੋਐੱਸਡੀ ਕਾਰਡ ਰਾਹੀਂ 2GB ਵਾਧੂ ਵਰਚੁਅਲ ਰੈਮ ਅਤੇ 128GB ਤੱਕ ਸਟੋਰੇਜ ਦਾ ਵਿਸਤਾਰ ਕਰ ਸਕਦਾ ਹੈ। ਇਹ ਫੋਨ ਐਂਡਰਾਇਡ 14 ਗੋ ਐਡੀਸ਼ਨ 'ਤੇ ਕੰਮ ਕਰਦਾ ਹੈ। ਗਾਹਕਾਂ ਨੂੰ ਦੋ ਸਾਲਾਂ ਦੀ ਸੁਰੱਖਿਆ ਅਪਡੇਟ ਪ੍ਰਾਪਤ ਕਰਨ ਦੀ ਪੁਸ਼ਟੀ ਕੀਤੀ ਗਈ ਹੈ। ਇਸ ਫੋਨ 'ਚ 10W ਵਾਇਰਡ ਚਾਰਜਿੰਗ ਸਪੋਰਟ ਦੇ ਨਾਲ 4,000mAh ਦੀ ਬੈਟਰੀ ਹੈ।
ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ ਇਸ HMD ਫੋਨ 'ਚ LED ਫਲੈਸ਼ ਯੂਨਿਟ ਦੇ ਨਾਲ 8 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਹੈ। ਫਰੰਟ 'ਚ 5 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਪ੍ਰਾਇਮਰੀ ਕੈਮਰਾ ਪੋਰਟਰੇਟ, ਨਾਈਟ, ਸਲੋ ਮੋਸ਼ਨ, ਟਾਈਮ ਲੈਪਸ ਅਤੇ ਪੈਨੋਰਮਾ ਸਮੇਤ ਮਲਟੀਪਲ ਇਮੇਜਿੰਗ ਮੋਡਾਂ ਦਾ ਸਮਰਥਨ ਕਰਦਾ ਹੈ। ਕਨੈਕਟੀਵਿਟੀ ਵਿਕਲਪਾਂ ’ਚ 4G, Wi-Fi, ਬਲੂਟੁੱਥ 5.4, FM, GPS, AGPS, Galileo, 3.5mm ਆਡੀਓ ਜੈਕ, ਅਤੇ USB ਟਾਈਪ-ਸੀ ਪੋਰਟ ਸ਼ਾਮਲ ਹਨ। ਧੂੜ ਅਤੇ ਛਿੱਟਿਆਂ ਤੋਂ ਸੁਰੱਖਿਆ ਲਈ ਫ਼ੋਨ IP52 ਰੇਟਿੰਗ ਨਾਲ ਲੈਸ ਹੈ। ਮਾਪ ਦੀ ਗੱਲ ਕਰੀਏ ਤਾਂ ਫੋਨ ਦੀ ਲੰਬਾਈ 166.4, ਚੌੜਾਈ 76.9, ਮੋਟਾਈ 8.95 ਮਿਲੀਮੀਟਰ ਅਤੇ ਭਾਰ 185.4 ਗ੍ਰਾਮ ਹੈ।