Google Maps ਰਾਹੀਂ ਛਾਪੇਮਾਰ ਕਰਦੀ ਅਸਾਮ ਪੁਲਸ ਪਹੁੰਚੀ ਨਾਗਾਲੈਂਡ, ਫਿਰ ਜੋ ਹੋਇਆ ਸੁਣ ਉੱਡਣਗੇ ਹੋਸ਼
Thursday, Jan 09, 2025 - 11:39 AM (IST)
ਅਸਾਮ : ਗੂਗਲ ਮੈਪਸ ਰਾਹੀਂ ਅਸਾਮ ਵਿੱਚ ਛਾਪਾ ਮਾਰਨ ਜਾ ਰਹੀ ਪੁਲਸ ਦਾ ਉਸ ਸਮੇਂ ਸਾਹ ਲੈਣਾ ਔਖਾ ਹੋ ਗਿਆ, ਜਦੋਂ ਪੁਲਸ ਟੀਮ ਨਾਗਾਲੈਂਡ ਪਹੁੰਚ ਗਈ। ਛਾਪੇਮਾਰੀ ਦੌਰਾਨ ਜ਼ਿਆਦਾਤਰ ਪੁਲਸ ਵਾਲੇ ਸਿਵਲ ਡਰੈੱਸ ਵਿੱਚ ਸਨ। ਇਸ ਲਈ ਜਦੋਂ ਉੱਥੋਂ ਦੇ ਲੋਕਾਂ ਨੇ ਪੁਲਸ ਟੀਮ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਦੇਖਿਆ, ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਅਪਰਾਧੀ ਸਮਝ ਲਿਆ। ਉਕਤ ਟੀਮ ਕਿਸੇ ਵਾਰਦਾਤ ਨੂੰ ਅੰਜ਼ਾਮ ਦੇਵੇ, ਉਸ ਤੋਂ ਪਹਿਲਾਂ ਹੀ ਉਕਤ ਸਥਾਨ 'ਤੇ ਮੌਜੂਦ ਲੋਕਾਂ ਨੇ ਪੁਲਸ ਟੀਮ ਨੂੰ ਬੰਧਕ ਬਣਾ ਲਿਆ।
ਇਹ ਵੀ ਪੜ੍ਹੋ - ਬੱਚਿਆਂ ਦੀਆਂ ਲੱਗੀਆਂ ਮੌਜਾਂ : ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ
ਗੂਗਲ ਮੈਪਸ ਰਾਹੀਂ ਨਾਗਾਲੈਂਡ ਪੁੱਜੀ ਪੁਲਸ ਟੀਮ
ਇੱਕ ਅਧਿਕਾਰੀ ਨੇ ਦੱਸਿਆ ਕਿ ਅਸਾਮ ਪੁਲਸ ਦੀ 16 ਮੈਂਬਰੀ ਟੀਮ ਛਾਪੇਮਾਰੀ ਦੌਰਾਨ ਗੂਗਲ ਮੈਪਸ ਦੁਆਰਾ ਦਿਖਾਏ ਗਏ ਰਸਤੇ 'ਤੇ ਚੱਲਦੀ ਹੋਈ ਅਚਾਨਕ ਨਾਗਾਲੈਂਡ ਦੇ ਮੋਕੋਕਚੁੰਗ ਜ਼ਿਲ੍ਹੇ ਵਿੱਚ ਪਹੁੰਚ ਗਈ। ਇਸ ਦੌਰਾਨ ਸਥਾਨਕ ਲੋਕਾਂ ਨੇ ਉਹਨਾਂ 'ਤੇ ਹਮਲਾ ਕਰ ਦਿੱਤਾ ਅਤੇ ਪੂਰੀ ਰਾਤ ਬੰਧਕ ਬਣਾ ਕੇ ਰੱਖਿਆ। ਅਸਾਮ ਪੁਲਸ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਇਹ ਘਟਨਾ ਮੰਗਲਵਾਰ ਰਾਤ ਨੂੰ ਉਦੋਂ ਵਾਪਰੀ, ਜਦੋਂ ਜੋਰਹਾਟ ਜ਼ਿਲ੍ਹਾ ਪੁਲਸ ਦੀ ਇੱਕ ਟੀਮ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਸੀ।
ਇਹ ਵੀ ਪੜ੍ਹੋ - ਸਕੂਲਾਂ ਦੀਆਂ ਛੁੱਟੀਆਂ ਨੂੰ ਲੈ ਕੇ ਆਈ ਵੱਡੀ ਖ਼ਬਰ, ਹੋ ਸਕਦੈ ਵੱਡਾ ਐਲਾਨ
ਬਦਮਾਸ਼ ਸਮਝ ਪੁਲਸ ਨੂੰ ਲੋਕਾਂ ਨੇ ਬਣਾਇਆ ਬੰਧਕ
ਉਨ੍ਹਾਂ ਕਿਹਾ, "ਇਹ ਇੱਕ ਚਾਹ ਦੇ ਬਾਗਾਂ ਵਾਲਾ ਇਲਾਕਾ ਸੀ, ਜਿਸਨੂੰ ਗੂਗਲ ਮੈਪਸ 'ਤੇ ਅਸਾਮ ਵਿੱਚ ਦਿਖਾਇਆ ਗਿਆ ਸੀ। ਹਾਲਾਂਕਿ, ਇਹ ਅਸਲ ਵਿੱਚ ਨਾਗਾਲੈਂਡ ਦੀ ਸਰਹੱਦ ਵਿੱਚ ਸੀ। GPS 'ਤੇ ਉਲਝਣ ਕਾਰਨ ਟੀਮ ਦੋਸ਼ੀ ਦੀ ਭਾਲ ਵਿੱਚ ਨਾਗਾਲੈਂਡ ਦੇ ਅੰਦਰ ਚਲੀ ਗਈ। ਸਥਾਨਕ ਲੋਕਾਂ ਨੇ ਅਸਾਮ ਪੁਲਸ ਦੀ ਟੀਮ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਹੋਣ ਕਰਕੇ ਬਦਮਾਸ਼ ਸਮਝ ਲਿਆ ਅਤੇ ਹਿਰਾਸਤ ਵਿੱਚ ਲੈ ਲਿਆ।'' ਅਧਿਕਾਰੀ ਨੇ ਕਿਹਾ, "16 ਪੁਲਸ ਵਾਲਿਆਂ ਵਿੱਚੋਂ ਸਿਰਫ਼ ਤਿੰਨ ਕਰਮਚਾਰੀ ਵਰਦੀ ਵਿੱਚ ਸਨ ਅਤੇ ਬਾਕੀ ਸਾਦੇ ਕੱਪੜਿਆਂ ਵਿੱਚ ਸਨ। ਇਸ ਨਾਲ ਸਥਾਨਕ ਲੋਕਾਂ ਵਿੱਚ ਭੰਬਲਭੂਸਾ ਪੈਦਾ ਹੋ ਗਿਆ। ਉਨ੍ਹਾਂ ਨੇ ਟੀਮ 'ਤੇ ਹਮਲਾ ਕੀਤਾ ਅਤੇ ਸਾਡਾ ਇੱਕ ਕਰਮਚਾਰੀ ਜ਼ਖ਼ਮੀ ਹੋ ਗਿਆ।"
ਇਹ ਵੀ ਪੜ੍ਹੋ - 31 ਦਸੰਬਰ ਦੀ ਰਾਤ ਲੋਕਾਂ ਨੇ ਸਭ ਤੋਂ ਵੱਧ Online ਆਰਡਰ ਕੀਤੀਆਂ ਇਹ ਚੀਜ਼ਾਂ, ਸੁਣ ਹੋਵੋਗੇ ਹੈਰਾਨ
ਇੰਝ ਹੋਏ ਰਿਹਾਅ
ਨਾਗਾਲੈਂਡ ਵਿੱਚ ਪ੍ਰਤੀਕੂਲ ਸਥਿਤੀ ਦੀ ਜਾਣਕਾਰੀ ਮਿਲਣ 'ਤੇ ਜੋਰਹਾਟ ਪੁਲਸ ਨੇ ਤੁਰੰਤ ਪੁਲਸ ਸੁਪਰਡੈਂਟ ਮੋਕੋਕਚੁੰਗ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਅਸਾਮ ਪੁਲਸ ਦੇ ਕਰਮਚਾਰੀਆਂ ਨੂੰ ਬਚਾਉਣ ਲਈ ਇੱਕ ਟੀਮ ਮੌਕੇ 'ਤੇ ਭੇਜੀ। ਸਥਾਨਕ ਲੋਕਾਂ ਨੂੰ ਫਿਰ ਅਹਿਸਾਸ ਹੋਇਆ ਕਿ ਇਹ ਅਸਾਮ ਤੋਂ ਆਈ ਅਸਲੀ ਪੁਲਸ ਟੀਮ ਸੀ ਅਤੇ ਉਨ੍ਹਾਂ ਨੇ ਜ਼ਖਮੀ ਵਿਅਕਤੀ ਸਮੇਤ ਪੰਜ ਮੈਂਬਰਾਂ ਨੂੰ ਸਵੇਰੇ ਰਿਹਾਅ ਕਰ ਦਿੱਤਾ। ਹਾਲਾਂਕਿ, ਉਨ੍ਹਾਂ ਨੇ ਰਾਤ ਭਰ 11 ਲੋਕਾਂ ਨੂੰ ਬੰਧਕ ਬਣਾ ਕੇ ਰੱਖਿਆ ਹੋਇਆ ਸੀ।
ਇਹ ਵੀ ਪੜ੍ਹੋ - ਪਿਤਾ ਦੀ ਮੌਤ 'ਤੇ ਪੁੱਤ ਦਾ ਜਸ਼ਨ: ਸ਼ਮਸ਼ਾਨਘਾਟ 'ਚ ਡਾਂਸ, ਉਡਾਏ ਨੋਟਾਂ ਦੇ ਬੰਡਲ (ਵੀਡੀਓ ਵਾਇਰਲ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8