ਹੁਣ ਸਮਾਰਟਫੋਨ ਰਾਹੀਂ ਸੈਂਡ ਕਰ ਸਕੋਗੇ Fax
Wednesday, Dec 02, 2015 - 03:50 PM (IST)

ਜਲੰਧਰ— ਅੱਜ ਤਕ ਤੁਸੀਂ ਫੈਕਸ ਮਸ਼ੀਨ ਦੀ ਮਦਦ ਨਾਲ Fax ਸੈਂਡ ਕੀਤੀਆਂ ਹੋਣਗੀਆਂ ਪਰ ਹੁਣ ਇਕ ਅਜਿਹੀ ਐਪ ਬਣਾਈ ਗਈ ਹੈ ਜਿਸ ਨਾਲ 6Fax ਨੂੰ ਸਮਾਰਟਫੋਨ ਰਾਹੀਂ ਵੀ ਸੈਂਡ ਕੀਤਾ ਜਾ ਸਕਦਾ ਹੈ। ਇਸ ਐਪ ਨਾਲ Fax ਸੈਂਡ ਕਰਨ ਲਈ ਤੁਹਾਨੂੰ ਥੋੜ੍ਹੇ ਪੈਸੇ ਖਰਚ ਕਰਨ ਪੈਣਗੇ ਜੋ ਨੰਬਰ ਆਫ ਪੇਜਸ ''ਤੇ ਨਿਰਭਰ ਕਰਨਗੇ, ਇਸ ਦੇ ਨਾਲ ਐਂਡ੍ਰਾਇਡ ਅਤੇ iOS ''ਤੇ ਤੁਹਾਨੂੰ Fax Burner ਐਪ ਨੂੰ ਇੰਸਟਾਲ ਕਰਨਾ ਪਵੇਗਾ। ਇਸ ਐਪ ਦੀ ਮਦਦ ਨਾਲ ਪਹਿਲੇ ਪੰਜ ਪੇਜ ਫ੍ਰੀ ''ਚ ਸੈਂਡ ਕੀਤੇ ਜਾ ਸਕਣਗੇ, ਇਸ ਤੋਂ ਬਾਅਦ ਤੁਹਾਡੇ ਚਾਰਜਸ ਲੱਗਣੇ ਸ਼ੁਰੂ ਹੋ ਜਾਣਗੇ।
ਇਸ ਨੂੰ ਚਲਾਉਣ ਲਈ ਤੁਹਾਨੂੰ ਅਕਾਊਂਟ Sign up ਕਰਨਾ ਪਵੇਗਾ ਅਤੇ ਫੋਨ ਸਟੋਰੇਜ਼ ਤੋਂ ਪੇਜਸ ਨੂੰ ਸਲੈਕਟ ਕਰਨਾ ਪਵੇਗਾ। ਇਸ ਐਪ ਨੂੰ ਐਨੁਅਲ ਸਬਸਕ੍ਰਿਪਸ਼ਨ ''ਚੇ ਚਲਾਉਣ ਲਈ ਤੁਹਾਨੂੰ $80 ਖਰਚ ਕਰਨੇ ਪੈਣਗੇ। ਇਸ ਦੇ ਨਾਲ-ਨਾਲ ਐਂਡ੍ਰਾਇਡ ਲਈ FaxFile ਨਾਂ ਦੀ ਐਪ ਵੀ ਅਵੇਲੇਬਲ ਕੀਤੀ ਗਈ ਹੈ ਜੋ ਆਪਣੇ ਪੈਕੇਜ ਦੇ ਨਾਲ PDF, DOC, PNG ਅਤੇ jpG ਫਾਇਲ ਨੂੰ ਸੈਂਡ ਕਰਦੀ ਹੈ।