ਵਨਪਲੱਸ ਨੇ ਆਪਣੇ ਯੂਜ਼ਰਸ ਲਈ ਲਾਂਚ ਕੀਤਾ Upgrade ਪ੍ਰੋਗਰਾਮ, ਜਾਣੋ ਫਾਇਦੇ

01/19/2019 12:46:46 PM

ਗੈਜੇਟ ਡੈਸਕ- ਭਾਰਤ 'ਚ ਵਨਪਲੱਸ ਦੇ ਗਾਹਕਾਂ ਲਈ ਚੰਗੀ ਖਬਰ ਹੈ। ਕੰਪਨੀ ਨੇ ਵਨਪਲੱਸ ਸਮਾਰਟਫੋਨ ਯੂਜ਼ਰਸ ਲਈ ਅਪਗ੍ਰੇਡ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਨੂੰ OnePlus Assured Upgrade ਨਾਮ ਦਿੱਤਾ ਗਿਆ ਹੈ। ਇਹ ਕੰਪਨੀ ਦਾ ਪਹਿਲਾ ਅਪਗ੍ਰੇਡ ਪ੍ਰੋਗਰਾਮ ਹੈ ਜੋ 19 ਜਨਵਰੀ ਤੋਂ ਸ਼ੁਰੂ ਹੋਵੇਗਾ।

ਕੀ ਹੈ ਵਨਪਲੱਸ ਅਸ਼ੋਅਰ ਪ੍ਰੋਗਰਾਮ
ਇਸ ਪ੍ਰੋਗਰਾਮ ਦੇ ਰਾਹੀਂ ਕੰਪਨੀ ਉਨ੍ਹਾਂ ਕਸਟਮਰਸ ਲਈ ਗਾਰੰਟੀਡ ਬਾਈਬੈਕ ਵੈਲਿਊ ਆਫਰ ਕਰ ਰਿਹਾ ਹੈ। ਬਾਈਬੈਕ ਵੈਲਿਊ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਗਾਹਕ ਨੂੰ ਫੋਨ ਖਰੀਦੇ ਹੋਏ ਕਿੰਨਾ ਸਮਾਂ ਹੋਇਆ ਹੈ। ਜੇਕਰ ਕਿਸੇ ਗਾਹਕ ਨੇ 3 ਤੋਂ 5 ਮਹੀਨੇ ਪਹਿਲਾਂ ਹੈਂਡਸੈੱਟ ਖਰੀਦਿਆ ਹੈ ਤਾਂ ਕੰਪਨੀ ਤੁਹਾਨੂੰ 70 ਫ਼ੀਸਦੀ ਤੱਕ ਪਰਚੇਜ ਵੈਲਿਊ ਦੇਵੇਗੀ। ਜੇਕਰ ਗਾਹਕ ਦਾ ਹੈਂਡਸੈੱਟ 6 ਤੋਂ 8 ਮਹੀਨੇ ਪੁਰਾਣਾ ਹੈ ਤਾਂ ਵਨਪਲੱਸ 55 ਫ਼ੀਸਦੀ ਤੱਕ ਪਰਚੇਜ ਵੈਲਿਊ ਦੇਵੇਗਾ। ਇਸੇ ਤਰ੍ਹਾਂ 9 ਤੋਂ 12 ਮਹੀਨੇ ਪੁਰਾਣੇ ਹੈਂਡਸੈੱਟ 'ਤੇ ਕੰਪਨੀ 40 ਫੀਸਦੀ ਪਰਚੇਜ ਵੈਲਿਊ ਦੇ ਰਹੀ ਹੈ।PunjabKesari
ਉਦਾਹਰਣ ਦੇ ਤੌਰ 'ਤੇ ਜੇਕਰ ਕਿਸੇ ਯੂਜ਼ਰ ਨੇ OnePlus 6T 6GB ਵੇਰੀਐਂਟ 37,999 ਰੁਪਏ 'ਚ ਖਰੀਦਿਆ ਹੈ ਤਾਂ 3 ਤੋਂ 5 ਮਹੀਨੇ ਬਾਅਦ ਉਹ ਕੰਪਨੀ ਤੋਂ ਅਪਗ੍ਰੇਡ ਲਈ 26,599 ਰੁਪਏ ਦਾ ਪਰਚੇਜ ਵੈਲਿਊ ਪਾ ਸਕਦਾ ਹੈ। ਇਸੇ ਤਰ੍ਹਾਂ 6 ਤੋਂ 8 ਮਹੀਨੇ ਬਾਅਦ 20,899 ਰੁਪਏ ਤੇ 9 ਤੋਂ 12 ਮਹੀਨੇ ਬਾਅਦ 15,199 ਰੁਪਏ ਤੱਕ ਦੀ ਪਰਚੇਜ ਵੈਲਿਊ ਗਾਹਕ ਨੂੰ ਮਿਲੇਗੀ। ਇਹ ਪ੍ਰੋਗਰਾਮ ਆਨਲਾਈਨ ਤੇ ਆਫਲਾਈਨ ਦੋਨਾਂ ਪਲੇਟਫਾਰਮਸ 'ਤੇ ਕੰਮ ਕਰੇਗਾ। ਇਸ ਤੋਂ ਇਲਾਵਾ ਐਮਜ਼ਾਨ ਦੀ ਰਿਪਬਲਿਕ ਡੇਅ ਸੇਲ 'ਤੇ ਇਸ ਆਫਰ ਦਾ ਫਾਇਦਾ ਚੁੱਕਿਆ ਜਾ ਸਕੇਗਾ। ਰਿਪਬਲਿਕ ਡੇਅ ਸੇਲ 19 ਤੋਂ 27 ਜਨਵਰੀ ਤੱਕ ਚੱਲੇਗੀ।


Related News