ਜਲਦੀ ਹੀ ਲਾਂਚ ਹੋਵੇਗਾ ਮਾਰੂਤੀ ਸਵਿੱਫਟ ਦਾ ਨਵਾਂ ਸਪੋਰਟ ਮਾਡਲ
Thursday, Jun 02, 2016 - 03:45 PM (IST)

ਜਲੰਧਰ— ਭਾਰਤ ਦੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਆਪਣੀ ਨੈਕਸਟ-ਜਨਰੇਸ਼ਨ ਸਵਿੱਫਟ ਸਪੋਰਟ ਨੂੰ ਲਾਂਚ ਕਰਨ ਦਾ ਫੈਸਲਾ ਲਿਆ ਹੈ। ਆਓ ਜਾਣਦੇ ਹਾਂ ਇਸ ਕਾਰ ਦੇ ਫੀਚਰਜ਼ ਬਾਰੇ-
ਸੁਜ਼ੂਕੀ ਦੀ ਇਸ ਕਾਰ ''ਚ 3 ਦਰਵਾਜ਼ੇ ਹੋਣਗੇ, ਨਾਲ ਹੀ ਇਸ ਵਿਚ 1.4 ਲੀਟਰ ਦਾ ਬੂਸਟਰਜੈੱਟ ਪੈਟਰੋਲ ਇੰਜਣ ਦਿੱਤਾ ਜਾਵੇਗਾ ਜੋ ਫਿਲਹਾਲ ਸੁਜ਼ੂਕੀ ਦੀ ਵਿਟਾਰਾ ਐੱਸ ''ਚ ਇਸਤੇਮਾਲ ਹੋ ਰਿਹਾ ਹੈ। ਜਿਸ ਨਾਲ ਇਹ ਕਾਰ ਸੰਭਾਵਿਤ ਤੌਰ ''ਤੇ 142 ਪੀ.ਐੱਸ. ਦੀ ਪਾਵਰ ਜਨਰੇਟ ਕਰੇਗੀ। ਭਾਰਤ ''ਚ ਇਸ ਦਾ ਸਿੱਧਾ ਮੁਕਾਬਲਾ ਫਿਏਟ ਪੁੰਟੋ ਨਾਲ ਹੋਵੇਗਾ। ਪੁੰਟੋ ''ਚ 1.4 ਲੀਟਰ ਟਰਬੋਚਾਰਜਰਡ ਟੀ-ਜੈੱਟ ਇੰਜਣ ਮੌਜੂਦ ਹੈ ਅਤੇ ਇਹ ਵੀ ਇੰਨੀ ਹੀ ਪਾਵਰਫੁੱਲ ਕਾਰ ਹੈ। ਮੌਜੂਦਾ ਸਮੇਂ ''ਚ ਸੁਜ਼ੂਕੀ ਸਵਿੱਫਟ ਭਾਰਤ ''ਚ ਮਾਰੂਤੀ ਦੀ ਸਬ ਤੋਂ ਸਫਲ ਕਾਰ ਰਹੀ ਹੈ ਜੋ 1.2 ਲੀਟਰ ਦੇ ਪੈਟਰੋਲ ਇੰਜਣ ਨਾਲ 84 ਪੀ.ਐੱਸ. ਦੀ ਪਾਵਰ ਜਨਰੇਟ ਕਰਦੀ ਹੈ।