ਨਵੇਂ ਆਈਫੋਨ ''ਚ ਹੋ ਸਕਦੀ ਹੈ ਟ੍ਰਾਂਸਪੇਰੈਂਟ ਡਿਸਪਲੇ!

Saturday, Jan 14, 2017 - 02:05 PM (IST)

ਨਵੇਂ ਆਈਫੋਨ ''ਚ ਹੋ ਸਕਦੀ ਹੈ ਟ੍ਰਾਂਸਪੇਰੈਂਟ ਡਿਸਪਲੇ!

ਜਲੰਧਰ- ਸਮਾਰਟਫੋਨਜ਼ ਦੀ ਦੁਨੀਆ ''ਚ ਤਕਨੀਕੀ ਦਿੱਗਜ ਕੰਪਨੀ ਐਪਲ ਸਭ ਤੋਂ ਲੋਕਪ੍ਰਿਯ ਹੈ। ਐਪਲ ਇਨੋਵੇਸ਼ਨ ਦੇ ਨਾਲ-ਨਾਲ ਬਿਹਤਰੀਨ ਡਿਵਾਈਸਿਸ ਬਣਾਉਣ ਲਈ ਵੀ ਜਾਣੀ ਜਾਂਦੀ ਹੈ ਅਤੇ ਇਸ ਸਾਲ ਕੰਪਨੀ ਦੇ ਸਭ ਤੋਂ ਲੋਕਪ੍ਰਿਯ ਪ੍ਰੋਡਕਟ ਆਈਫੋਨ ਨੂੰ 10 ਸਾਲ ਹੋ ਜਾਣਗੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਆਈਫੋਨ ''ਚ ਕੁਝ ਖਾਸ ਦੇਖਣ ਨੂੰ ਮਿਲੇਗਾ। ਹੁਣ ਐਪਲ ਵੱਲੋਂ ਦਾਇਰ ਇਕ ਪੇਟੈਂਟ ''ਚ ਇਸ ਗੱਲ ਦੀ ਜਾਣਕਾਰੀ ਸਾਹਮਣੇ ਆਈ ਹੈ ਕਿ ਐਪਲ ਟ੍ਰਾਂਸਪੇਰੈਂਟ ਸਕਰੀਨ ਵਾਲੇ ਡਿਵਾਈਸ ''ਤੇ ਕੰਮ ਕਰ ਰਹੀ ਹੈ।

 

ਪੇਟੈਂਟ ''ਚ ਸਾਹਮਣੇ ਆਈ ਜਾਣਕਾਰੀ : ਤਕਨੀਕੀ ਦਿੱਗਜ ਆਪਣੇ ਡਿਵਾਈਸਿਸ ''ਚ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਰਹਿੰਦੇ ਹੈ। ਇਸ ਦੀ ਇਕ ਉਦਾਹਰਣ ਪਿਛਲੇ ਸਾਲ ਲਾਂਚ ਹੋਏ ਮੈਕਬੁੱਕ ''ਚ ਦੇਖੀ ਜਾ ਸਕਦੀ ਹੈ, ਜਿਸ ਵਿਚ ਟੱਚ ਬਾਰ ਦੀ ਵਰਤੋਂ ਕੀਤੀ ਗਈ ਹੈ। ਹੁਣ ਐਪਲ ਦੇ ਨਵੇਂ ਪੇਟੈਂਟ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਐਪਲ ਨਵੇਂ ਆਈਫੋਨ ਅਤੇ ਨਿਕਟ ਭਵਿੱਖ ''ਚ ਟ੍ਰਾਂਸਪੇਰੈਂਟ ਸਕਰੀਨ ਵਾਲੇ ਆਈਫੋਨ ਨੂੰ ਪੇਸ਼ ਕਰ ਸਕਦੀ ਹੈ। ਐਪਲ ਦਾ ਇਹ ਕਦਮ ਆਗਮੈਂਟਿਡ ਰਿਆਲਿਟੀ ਵੱਲ ਇਸ਼ਾਰਾ ਕਰਦਾ ਹੈ।

 

ਓ. ਐੱਲ. ਈ. ਡੀ. ਸਕਰੀਨ : ਪੇਟੈਂਟ ''ਚ ਓ ਐੱਲ.ਈ.ਡੀ. ਸਕਰੀਨ ਦੀ ਗੱਲ ਵੀ ਸਾਹਮਣੇ ਆਈ ਹੈ ਅਤੇ ਬਹੁਤ ਸਾਰੀਆਂ ਰਿਪੋਰਟਾਂ ''ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਈਫੋਨ 8 ''ਚ ਓ.ਐੱਲ.ਈ.ਡੀ. ਸਕਰੀਨ ਹੋ ਸਕਦੀ ਹੈ। ਪੇਟੈਂਟ ''ਤੇ ਧਿਆਨ ਦਿੱਤਾ ਜਾਵੇ ਤਾਂ ਨਵੇਂ ਆਈਫੋਨ ਦੀ ਡਿਸਪਲੇ ਕਿਸੇ ਖਿੜਕੀ ਦੀ ਤਰ੍ਹਾਂ ਹੋਵੇਗੀ ਜਿਸ ਤੋਂ ਯੂਜ਼ਰ ਡਿਸਪਲੇ ''ਤੇ ਕੰਟੈਂਟ ਦੇਖਣ ਦੇ ਨਾਲ-ਨਾਲ ਸਕਰੀਨ ਦੇ ਆਰ-ਪਾਰ ਵੀ ਦੇਖ ਸਕੇਗਾ। ਮੌਜੂਦਾ ਆਈਫੋਨਜ਼ ਦੀ ਗੱਲ ਕਰੀਏ ਤਾਂ ਇਨ੍ਹਾਂ ''ਚ ਕੈਮਰਾ, ਈਅਰ ਸਪੀਕਰ ਅਤੇ ਲਾਈਟ ਸੈਂਸਰਜ਼ ਦੇ ਹੇਠਾਂ ਦਿੱਤੇ ਗਏ ਹਨ।

ਏ. ਆਰ. ਵੱਲ ਵਧਦੇ ਕਦਮ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਹ ਗੱਲ ਸਾਹਮਣੇ ਆਈ ਹੈ ਕਿ ਹੁਣ ਵਿਸ਼ਵ ਆਗਮੈਂਟਿਡ ਰਿਐਲਿਟੀ ਵੱਲ ਆਪਣੇ ਕਦਮ ਵਧਾ ਰਿਹਾ ਹੈ। ਪਿਛਲੇ ਸਾਲ ਲਾਂਚ ਹੋਈ ਪੋਕੇਮਾਨ ਗੋ ਗੇਮ ''ਚ ਵੀ ਏ.ਆਰ. ਦੀ ਝਲਕ ਦੇਖਣ ਨੂੰ ਮਿਲੀ ਹੈ।

 

ਨਵੇਂ ਆਈਫੋਨ ਨਾਲ ਜੁੜੀਆਂ ਕੁਝ ਹੋਰ ਗੱਲਾਂ
ਆਈਫੋਨ ਦੇ ਡਿਜ਼ਾਈਨ ਨੂੰ ਲੈ ਕੇ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਇਸ ਸਾਲ ਲਾਂਚ ਹੋਣ ਵਾਲੇ ਆਈਫੋਨ ''ਚ ਸਟੇਨਲੈੱਸ ਸਟੀਲ ਵਾਲਾ ਡਿਜ਼ਾਈਨ ਦੇਖਣ ਨੂੰ ਮਿਲੇਗਾ। ਇਕ ਚੀਨੀ ਅਖਬਾਰ ਦੀ ਮੰਨੀਏ ਤਾਂ ਇਸ ਨਾਲ ਆਈਫੋਨ ਦੀ ਕੀਮਤ ਵੀ ਘੱਟ ਹੋਵੇਗੀ ਅਤੇ ਇਸ ਦੇ ਨਿਰਮਾਣ ''ਚ ਸਮਾਂ ਵੀ ਘੱਟ ਲੱਗੇਗਾ। ਇਸ ਤੋਂ ਇਲਾਵਾ ਕੁਝ ਰਿਪੋਰਟਾਂ ''ਚ ਆਈਫੋਨ ਦੇ ਫਰੰਟ ਪੈਨਲ ''ਤੇ ਹੋਮ ਬਟਨ ਨਾ ਹੋਣ ਦੀ ਗੱਲ ਵੀ ਸਾਹਮਣੇ ਆਈ ਸੀ ਅਤੇ ਕਿਹਾ ਗਿਆ ਸੀ ਕਿ ਨਵੇਂ ਆਈਫੋਨ ਦੇ ਫਰੰਟ ''ਤੇ ਫੁੱਲ ਡਿਸਪਲੇ ਵਾਲਾ ਡਿਜ਼ਾਈਨ ਦੇਖਣ ਨੂੰ ਮਿਲੇਗਾ। ਹਾਲਾਂਕਿ ਅਜੇ ਤੱਕ ਨਵੇਂ ਆਈਫੋਨ ਨੂੰ ਲੈ ਕੇ ਐਪਲ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।


Related News