ਫੇਸਬੁੱਕ ਤੇ ਵਟਸਐਪ ਤੋਂ ਬਾਅਦ Likee ’ਤੇ ਬਣਾਇਆ ਗਿਆ MyGovIndia ਅਕਾਊਂਟ

05/10/2020 2:01:21 AM

ਗੈਜੇਟ ਡੈਸਕ—ਕੋਵਿਡ-19 ਵਿਰੁੱਧ ਚੱਲ ਰਹੀ ਮੁਹਿੰਮ ਨੂੰ ਤੇਜ਼ ਕਰਦੇ ਹੋਏ ਸਰਕਾਰ ਨੇ ਸ਼ਾਰਟ ਵੀਡੀਓ ਮੇਕਿੰਗ ਐਪ Likee ’ਤੇ ਵੀ ਆਪਣਾ ਅਕਾਊਂਟ ਬਣਾਇਆ ਹੈ। ਇਸ ਤੋਂ ਪਹਿਲਾਂ ਸਰਕਾਰ ਵਟਸਐਪ, ਫੇਸਬੁੱਕ ਅਤੇ ਟੈਲੀਗ੍ਰਾਮ ਵਰਗੇ ਪਲੇਟਫਾਰਮਸ ’ਤੇ MyGovIndia ਪ੍ਰੋਫਾਈਲ ਨਾਲ ਲੋਕਾਂ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਜਾਗਰੂਕ ਕਰ ਰਹੀ ਹੈ। ਸ਼ਾਰਟ ਵੀਡੀਓ ਮੇਕਿੰਗ ਐਪ Likee ਨੂੰ ਜੁਆਇਨ ਕਰਨ ਦਾ ਮਤਲਬ ਹੈ ਕਿ ਇਸ ਐਪ ਦੇ ਲੱਖਾਂ ਯੂਜ਼ਰਸ ਨੂੰ ਰੀਅਲ ਟਾਈਮ ’ਚ ਕੋਰੋਨਾ ਦੇ ਪ੍ਰਭਾਵ ਦੇ ਬਾਰੇ ’ਚ ਜਾਣਕਾਰੀ ਦੇਣਾ ਅਤੇ ਰੋਕਥਾਮ ਦੇ ਉਪਾਅ ਉਨ੍ਹਾਂ ਨੂੰ ਦੱਸਣਾ ਹੈ।

ਤੁਹਾਨੂੰ ਦੱਸ ਦੇਈਏ ਕਿ Likee ਐਪ ਦੁਨੀਆ ’ਚ ਸਭ ਤੋਂ ਜ਼ਿਆਦਾ ਡਾਊਨਲੋਡ ਹੋਣ ਵਾਲੀ ਲਿਸਟ ’ਚ ਛੇਵੇਂ ਨੰਬਰ ’ਤੇ ਹੈ। ਅਜਿਹੇ ’ਚ ਲੋਕਾਂ ਤਕ ਜਾਣਕਾਰੀ ਪਹੁੰਚਾਉਣ ਦਾ ਇਹ ਇਕ ਵਧੀਆ ਜ਼ਰੀਆ ਹੈ। ਇਸ ਦੇ ਨਾਲ ਹੁਣ ਆਰੋਗਿਆ ਸੇਤੂ ਐਪ ਡਾਊਨਲੋਡ ਕਰਨ ਵੀ ਪ੍ਰੇਰਿਤ ਕੀਤਾ ਜਾ ਰਿਹਾ ਹੈ। MyGovIndia ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਭਿਸ਼ੇਕ ਸਿੰਘ ਨੇ ਲਾਈਕੀ ’ਤੇ ਪ੍ਰੋਫਾਈਲ ਲਾਂਚਿੰਗ ਨੂੰ ਲੈ ਕੇ ਕਿਹਾ ਕਿ MyGovIndia ਨਾਗਰਿਕਾਂ ਅਤੇ ਸਰਕਾਰਾਂ ਵਿਚਾਲੇ ਸੇਤੂ ਦੀ ਭੂਮਿਕਾ ਨਿਭਾ ਰਹੀ ਹੈ। ਅਸੀਂ ਕੋਰੋਨਾ ਵਿਰੁੱਧ ਲੜਾਈ ’ਚ ਹੁਣ ਲਾਈਕੀ ਵਰਗੇ ਪਲੇਟਫਾਰਮਸ ਦੀ ਮਦਦ ਲੈ ਰਹੇ ਹਾਂ।


Karan Kumar

Content Editor

Related News