Airtel ਯੂਜ਼ਰਸ ਲਈ ਖੁਸ਼ਖਬਰੀ, ਇਸ ਪਲਾਨ 'ਚ ਹੁਣ ਮਿਲੇਗਾ 10 ਗੁਣਾ ਜ਼ਿਆਦਾ ਡਾਟਾ

08/20/2020 10:55:08 AM

ਗੈਜੇਟ ਡੈਸਕ—ਏਅਰਟੈੱਲ ਨੇ ਅਪ੍ਰੈਲ 'ਚ Disney+ Hotstar VIP ਪਲਾਨ ਲਾਂਚ ਕੀਤਾ ਸੀ। ਇਸ ਪਲਾਨ ਦੀ ਕੀਮਤ 401 ਰੁਪਏ ਰੱਖੀ ਗਈ ਸੀ। ਏਅਰਟੈੱਲ ਦੇ ਇਸ ਪਲਾਨ 'ਚ 28 ਦਿਨਾਂ ਦੀ ਮਿਆਦ ਨਾਲ 3ਜੀ.ਬੀ. ਡਾਟਾ ਮਿਲਦਾ ਸੀ। ਹੁਣ ਕੰਪਨੀ ਨੇ ਆਪਣੇ ਆਫਰ 'ਚ ਬਦਲਾਅ ਕੀਤਾ ਹੈ। ਹੁਣ ਇਸ ਪਲਾਨ 'ਚ ਯੂਜ਼ਰਸ ਨੂੰ 3ਜੀ.ਬੀ. ਦੀ ਜਗ੍ਹਾ 30ਜੀ.ਬੀ. ਡਾਟਾ ਮਿਲੇਗਾ। ਭਾਵ ਕੰਪਨੀ ਹੁਣ ਇਸ ਪਲਾਨ 'ਚ 10 ਗੁਣਾ ਜ਼ਿਆਦਾ ਡਾਟਾ ਆਫਰ ਕਰ ਰਹੀ ਹੈ। ਹਾਟਸਟਾਰ 'ਤੇ VIP ਮੈਂਬਰਸ਼ਿਪ ਦੀ ਕੀਮਤ 399 ਰੁਪਏ ਹੈ।

PunjabKesari

ਪਲਾਨ 'ਚ ਨਹੀਂ ਮਿਲੇਗੀ ਅਨਲਿਮਟਿਡ ਵੁਆਇਸ ਕਾਲਿੰਗ
ਏਅਰਟੈੱਲ ਦੇ ਇਸ ਪਲਾਨ 'ਚ ਕੋਈ ਵੁਆਇਸ ਕਾਲਿੰਗ ਅਤੇ ਐੱਸ.ਐੱਮ.ਐੱਸ. ਬੈਨੀਫਿਟਸ ਨਹੀਂ ਮਿਲਦੇ ਹਨ। ਜਿਓ ਇਸ ਕੀਮਤ 'ਚ 28 ਦਿਨਾਂ ਤੱਕ 3ਜੀ.ਬੀ. ਰੋਜ਼ਾਨਾ ਦਿੰਦਾ ਹੈ। ਇਸ ਤੋਂ ਇਲਾਵਾ 1000 ਮਿੰਟ ਆਨ ਨੈੱਟ ਅਤੇ ਆਫ ਨੈੱਟ ਕਾਲਿੰਗ ਲਈ ਦਿੰਦਾ ਹੈ। ਜਿਓ ਦੇ ਇਸ ਪਲਾਨ 'ਚ ਰੋਜ਼ਾਨਾ 100 ਐੱਸ.ਐੱਮ.ਐੱਸ. ਵੀ ਮਿਲਦੇ ਹਨ।

PunjabKesari

ਏਅਰਟੈੱਲ ਦਾ 448 ਰੁਪਏ ਦਾ ਪਲਾਨ
ਏਅਰਟੈੱਲ ਦੇ ਇਸ ਪਲਾਨ 'ਚ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲਿੰਗ ਮਿਲਦੀ ਹੈ। ਪਲਾਨ 'ਚ ਤੁਹਾਨੂੰ ਰੋਜ਼ਾਨਾ 100 ਐੱਸ.ਐੱਮ.ਐੱਸ. ਮਿਲਦੇ ਹਨ। ਇਸ ਤੋਂ ਇਲਾਵਾ 28 ਦਿਨਾਂ ਤੱਕ 3ਜੀ.ਬੀ. ਡਾਟਾ ਰੋਜ਼ਾਨਾ ਮਿਲਦਾ ਹੈ। ਏਅਰਟੈੱਲ ਦੇ 499 ਰੁਪਏ ਦੇ ਪਲਾਨ 'ਚ ਪਲਾਨ 'ਚ ਇਹ ਬੈਨੀਫਿਟਸ ਆਫਰ ਕੀਤੇ ਜਾਂਦੇ ਹਨ।

PunjabKesari

ਏਅਰਟੈੱਲ ਦਾ 599 ਰੁਪਏ ਦਾ ਪਲਾਨ
ਏਅਰਟੈੱਲ 599 ਰੁਪਏ ਦਾ ਪਲਾਨ ਵੀ ਆਫਰ ਕਰਦਾ ਹੈ। ਇਸ ਪਲਾਨ 'ਚ ਕਾਲਿੰਗ ਅਤੇ ਐੱਸ.ਐੱਮ.ਐੱਸ. ਬੈਨੀਫਿਟਸ ਪਹਿਲੇ ਦੇ ਪਲਾਨਸ ਦੀ ਤਰ੍ਹਾਂ ਹੀ ਹੈ। ਹਾਲਾਂਕਿ ਇਸ ਪਲਾਨ 'ਚ 3 ਦੀ ਜਗ੍ਹਾ 2ਜੀ.ਬੀ. ਡਾਟਾ ਰੋਜ਼ਾਨਾ ਮਿਲਦਾ ਹੈ ਅਤੇ ਮਿਆਦ 56 ਦਿਨਾਂ ਦੀ ਮਿਲਦੀ ਹੈ।

PunjabKesari

ਏਅਰਟੈੱਲ ਦਾ 2698 ਰੁਪਏ ਦਾ ਪਲਾਨ
ਏਅਰਟੈੱਲ ਦਾ ਇਹ ਪਲਾਨ ਲੰਬੀ ਮਿਆਦ ਨਾਲ ਆਉਂਦਾ ਹੈ। ਇਸ 'ਚ ਪੂਰੇ 365 ਦਿਨਾਂ ਦੀ ਮਿਆਦ ਮਿਲਦੀ ਹੈ। ਇਸ ਤੋਂ ਇਲਾਵਾ ਪਲਾਨ 'ਚ ਰੈਗੂਲਰ ਕਾਲਿੰਗ ਬੈਨੀਫਿਟਸ ਨਾਲ 100 ਐੱਸ.ਐੱਮ.ਐੱਸ. ਰੋਜ਼ ਮਿਲਦੇ ਹਨ। ਪਲਾਨ 'ਚ 365 ਦਿਨਾਂ ਤੱਕ ਰੋਜ਼ਾਨਾ 2ਜੀ.ਬੀ. ਡਾਟਾ ਮਿਲਦਾ ਹੈ।


Karan Kumar

Content Editor

Related News