Emoji ਨਾਲ ਤਿਆਰ ਕੀਤੀ ਗਈ ਸਟਾਰ ਵਾਰਜ਼ ਦੀ ਕਹਾਣੀ (ਵੀਡੀਓ)

Tuesday, May 03, 2016 - 05:20 PM (IST)

ਜਲੰਧਰ- ਸਟਾਰਵਾਰਸ ਦ ਫੋਰਸ ਅਵੇਕਨੈਸ ਫਿਲਮ ਨੂੰ ਬਹੁਤ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਹੈ। ਲੋਕਾਂ ਦੀ ਪਸੰਦ ਨੂੰ ਦੇਖਦੇ ਹੋਏ ਡਿਜ਼ਨੀ ਨੇ ਹਾਲ ਹੀ ''ਚ  May The Fourth ਮੌਕੇ ਭਾਵ (ਸਟਾਰ ਵਾਰਜ਼ ਡੇਅ) ''ਤੇ ਈਮੋਜ਼ੀ ਦੁਆਰਾ ਸਟਾਰ ਵਾਰਜ਼ ਐਪੀਸੋਡ VII - ਦ ਫੋਰਸ ਅਵੇਕਨਜ਼ ਦੀ ਇਕ ਆਫਿਸ਼ੀਅਲ ਛੋਟੀ ਜਿਹੀ ਸਟੋਰੀ ਵੀਡੀਓ ਰਿਲੀਜ਼ ਕੀਤੀ ਗਈ ਹੈ। ਇਹ ਈਮੋਜ਼ੀ ਸਟਾਰ ਵਾਰਜ਼ ਦੀ ਸਟੋਰੀ ਨੂੰ ਦਹੁਰਾਉਂਦੀਆਂ ਹਨ। ਜ਼ਾਹਿਰ ਹੈ ਕਿ ਸਟਾਰ ਵਾਰਜ਼ ਦੀ ਪੂਰੀ ਫਿਲਮ 2 ਘੰਟੇ ਦੀ ਹੈ ਜਿਸ ਨੂੰ ਈਮੋਜ਼ੀ ਦੁਆਰਾ ਬਣਾਈ ਗਈ 3 ਮਿੰਟ ਦੀ ਇਕ ਵੀਡੀਓ ''ਚ ਦਰਸਾਇਆ ਗਿਆ ਹੈ। ਇਸ ਵੀਡੀਓ ''ਚ ਦਿੱਤੀਆਂ ਗਈਆਂ ਈਮੋਜ਼ੀ ਸਟਾਰ ਵਾਰਜ਼ ਦੇ ਕਰੈਕਟਰਜ਼ ਨੂੰ ਵੀ ਦਰਸਾਉਂਦੀਆਂ ਹਨ। 
 
ਹਾਲਾਂਕਿ ਇਹ ਕੋਈ ਖਾਸ ਵੀਡੀਓ ਨਹੀਂ ਹੋ ਸਕਦੀ ਪਰ ਫਿਰ ਵੀ ਸਟਾਰ ਵਾਰਜ਼ ਦੇ ਚਾਹੁਣ ਵਾਲਿਆਂ ਲਈ ਦਿਲਚਸਪ ਅਤੇ ਮਨੋਰੰਜਕ ਹੋ ਸਕਦੀ ਹੈ। ਇਸ ਵੀਡੀਓ ''ਚ ਈਮੋਜ਼ੀ ਨੂੰ ਪਹਿਲਾਂ ਤਾਂ ਬਹੁਤ ਮਾਸੂਮ ਦਿਖਾਇਆ ਗਿਆ ਹੈ ਪਰ ਬਾਅਦ ''ਚ ਇਹ ਜੰਪ ਕਰਦੀਆਂ ਅਤੇ ਲੜਦੀਆਂ ਦਿਖਾਈਆਂ ਗਈਆਂ ਹਨ। ਇਸ ਵੀਡੀਓ ''ਚ ਈਮੋਜੀ ਨੂੰ ਪਲੈਨੇਟ ਨੂੰ ਡਿਸਟਰੋਏ ਕਰਦਿਆਂ, ਬੰਬ ਧਮਾਕੇ ਕਰਦਿਆਂ ਇਕ ਵੱਖਰੇ ਹੀ ਅੰਦਾਜ਼ ''ਚ ਦਿਖਾਇਆ ਗਿਆ ਹੈ। 3 ਮਿੰਟ ਦੀ ਇਹ ਵੀਡੀਓ ਸਟਾਰ ਵਾਰਜ਼ ਦੀ ਪੂਰੀ ਕਹਾਣੀ ਬਿਆਨ ਕਰਦੀਆਂ ਹਨ। ਇਸ ਵੀਡੀਓ ਨੂੰ ਯੂਟਿਊਬ ''ਤੇ ਪੇਸ਼ ਕੀਤਾ ਗਿਆ ਹੈ ਜਿਸ ਦੇ ਹੁਣ ਤੱਕ ਲਗਭਗ 50 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਇਸ ਦਿਲਚਸਪ ਸਟੋਰੀ ਦਾ ਮਜ਼ਾ ਤੁਸੀਂ ਵੀ ਉਪੱਰ ਦਿੱਤੀ ਵੀਡੀਓ ''ਚ ਲੈ ਸਕਦੇ ਹੋ।

Related News