ਵਟਸਐਪ ''ਚ ਹੋਇਆ ਵੱਡਾ ਬਦਲਾਅ, ਹੁਣ 4 ਦੀ ਜਗ੍ਹਾ 8 ਲੋਕ ਕਰ ਸਕਣਗੇ ਗਰੁੱਪ ''ਚ ਵੀਡੀਓ ਕਾਲ

04/25/2020 9:17:18 PM

ਗੈਜੇਟ ਡੈਸਕ—ਵਟਸਐਪ ਸਮੇਂ ਦੇ ਨਾਲ-ਨਾਲ ਆਪਣੇ ਯੂਜ਼ਰਸ ਲਈ ਨਵੇਂ ਫੀਚਰਸ ਲਿਆਉਂਦੀ ਰਹਿੰਦੀ ਹੈ ਜਿਸ ਨਾਲ ਯੂਜ਼ਰਸ ਦੇ ਐਕਸਪੀਰੀਅੰਸ ਨੂੰ ਬਿਹਤਰ ਬਣਾਇਆ ਜਾਂਦਾ ਹੈ। ਵਟਸਐਪ ਦੀ ਮਾਲਿਕਾਨਾ ਹੱਕ ਵਾਲੀ ਫੇਸਬੁੱਕ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਹੁਣ ਵਟਸਐਪ ਰਾਹੀਂ ਗਰੁੱਪ 'ਚ ਇਕੱਠੇ 8 ਯੂਜ਼ਰਸ ਵੀਡੀਓ ਕਾਲਿੰਗ ਕਰ ਸਕਣਗੇ। ਇਸ ਤੋਂ ਪਹਿਲਾਂ ਸਿਰਫ 4 ਲੋਕ ਹੀ ਇਕੋ ਵਾਰ 'ਚ ਵੀਡੀਓ ਕਾਲਿੰਗ ਦਾ ਲੁਫਤ ਲੈਂਦੇ ਸਨ। ਵਟਸਐਪ ਦੀ ਨਵੀਂ ਅਪਡੇਟ ਅਜੇ ਕੁਝ ਲੋਕਾਂ ਨੂੰ ਮਿਲੀ ਹੈ ਪਰ ਹੌਲੀ-ਹੌਲੀ ਸਾਰੇ ਲੋਕਾਂ ਨੂੰ ਮਿਲ ਜਾਵੇਗੀ।

ਤੁਹਾਨੂੰ ਦੱਸ ਦੇਈਏ ਕਿ ਵੀਡੀਓ ਕਾਲਿੰਗ ਐਪ ਜ਼ੂਮ ਨੂੰ ਟੱਕਰ ਦੇਣ ਲਈ ਫੇਸਬੁੱਕ ਨੇ ਆਪਣੀ ਮੈਸੇਂਜਰ ਐਪ 'ਚ ਨਵੇਂ ਰੂਮ ਫੀਚਰ ਨੂੰ ਸ਼ਾਮਲ ਕਰ ਦਿੱਤਾ ਹੈ। ਇਸ ਦੀ ਮਦਦ ਨਾਲ ਫੇਸਬੁੱਕ ਮੈਸੇਜਰ ਰਾਹੀਂ ਇਕੱਠੇ ਜ਼ਿਆਦਾ ਤਰ 50 ਲੋਕ ਵੀਡੀਓ ਕਾਲਿੰਗ ਕਰ ਸਕਦੇ ਹਨ। ਖਾਸ ਗੱਲ ਇਹ ਹੈ ਕਿ ਮੈਸੇਜਰ ਰੂਮ ਵੀਡੀਓ ਕਾਲਿੰਗ 'ਚ ਕੋਈ ਵੀ ਸਿਰਫ ਇਕ ਇਨਵਾਈਟ ਲਿੰਕ ਰਾਹੀਂ ਸ਼ਾਮਲ ਹੋ ਸਕਦਾ ਹੈ, ਭਲੇ ਹੀ ਉਹ ਫੇਸਬੁੱਕ ਨਾ ਹੀ ਇਸਤੇਮਾਲ ਕਰਦਾ ਹੋਵੇ।


Karan Kumar

Content Editor

Related News