ਨੋਕੀਆ 7 ਪਲੱਸ ਨੂੰ ਮਿਲੀ ਐਂਡ੍ਰਾਇਡ ਪੀ ਬੀਟਾ 3 ਬਿਲਡ ਦੀ ਅਪਡੇਟ

07/18/2018 4:56:15 PM

ਜਲੰਧਰ- ਗੂਗਲ ਨੇ ਐਂਡ੍ਰਾਇਡ ਪੀ ਦੇ ਤੀਜੇ ਬੀਟਾ ਵਰਜ਼ਨ ਦੀ ਅਪਡੇਟ ਹਾਲ ਹੀ 'ਚ ਪਿਕਸਲ ਯੂਜ਼ਰਸ ਲਈ ਇਸ ਮਹੀਨੇ ਦੀ ਸ਼ੁਰੂਆਤ 'ਚ ਦਿੱਤੀ ਸੀ। ਉਥੇ ਹੀ ਹੁਣ ਇਸ ਅਪਡੇਟ ਨੂੰ ਨੋਕੀਆ 7 ਐਕਸ ਯੂਜ਼ਰਸ ਲਈ ਰੋਲ ਆਊਟ ਕਰ ਦਿੱਤੀ ਗਈ ਹੈ। ਇਸ ਸਾਲ ਦੀ ਸ਼ੁਰੂਆਤ 'ਚ ਗੂਗਲ ਨੇ ਐਲਾਨ ਕੀਤਾ ਸੀ ਕਿ ਥਰਡ-ਪਾਰਟੀ OEMs ਵੀ ਪ੍ਰੀਵਿਊ ਬਿਲਡ ਦਾ ਫਾਇਦਾ ਲੈ ਸਕਣਗੇ। 

ਇਸ ਪ੍ਰੀਵਿਊ ਦਾ ਫਾਇਦਾ ਅਸੈਂਟਲ ਪੀ. ਐੱਚ-1, ਵਨਪਲੱਸ 6 ਨੋਕੀਆ 7 ਪਲੱਸ, ਓਪੋ ਆਰ 15 ਪ੍ਰੋ, ਸੋਨੀ ਐਕਸਪੀਰੀਆ ਐਕਸ. ਜ਼ੈੱਡ. 2, ਵੀਵੋ ਐਕਸ 21 ਯੂ. ਡੀ. ਅਤੇ ਸ਼ਿਓਮੀ ਮੀ ਮੀਕਸ 2 ਐੱਸ ਯੂਜ਼ਰਸ ਨੂੰ ਮਿਲੇਗਾ।

PunjabKesari

ਸਾਰਿਆਂ ਨੋਕੀਆ 7 ਪਲੱਸ ਯੂਜ਼ਰਸ ਲਈ ਐਂਡ੍ਰਾਇਡ ਪੀ ਬੀਟਾ 3 ਸਾਫਟਵੇਅਰ ਬਿਲਡ ਮੈਨੂਅਲ ਡਾਊਨਲੋਡ ਤੇ ਇੰਸਟਾਲ ਲਈ ਉਪਲੱਬਧ ਹੈ। ਕੰਪਨੀ ਨੇ ਇਸ ਅਪਡੇਟ ਨੂੰ OTA ਦੇ ਰਾਹੀਂ ਵੀ ਪੇਸ਼ ਕੀਤੀ ਹੈ।

ਲੇਟੈਸਟ ਬੀਟਾ ਬਿਲਡ ਐਂਡ੍ਰਾਇਡ ਪੀ ਬੀਟਾ 3  'ਚ ਕੁੱਝ ਬਗਸ ਫਿਕਸ ਤੇ ਆਪਟੀਮਾਇਜੇਸ਼ਨ ਦਿੱਤੇ ਗਏ ਹਨ। ਇਹ ਐਂਡ੍ਰਾਇਡ ਪੀ ਦੇ ਪਬਲਿਕ ਰਿਲੀਜ਼ ਤੋਂ ਪਹਿਲਾਂ ਯੂਜ਼ਰਸ ਨੂੰ ਨਵੇਂ ਓ. ਐੱਸ. ਦਾ ਐਕਸਪੀਰਿਅੰਸ ਦੇਵੇਗੀ। ਇਸ ਤੋਂ ਇਲਾਵਾ ਇਸ 'ਚ ਯੂਜ਼ਰਸ ਨੂੰ ਜੁਲਾਈ 2018 ਐਂਡ੍ਰਾਇਡ ਸਕਿਓਰਿਟੀ ਪੈਚ ਵੀ ਮਿਲ ਰਿਹਾ ਹੈ। ਲੇਟੈਸਟ ਐਂਡ੍ਰਾਇਡ ਪੀ 'ਚ  ਮਲਟੀ ਕੈਮਰਾ ਸਪੋਰਟ, ਡਿਸਪਲੇਅ ਕੱਟਆਉਟ ਐਨਹਾਂਸਡ ਨੋਟੀਫਿਕੇਸ਼ਨ, ਈਮੇਜ ਡਾਇਰੈਕਟ ਤੇ ਟੈਕਟ ਕਲਾਸੀਫਾਇਰ ਆਦਿ ਐਪਸ ਨੂੰ ਟੈਸਟ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ।


Related News