ਸੁਰੱਖਿਆ ਕਾਰਨਾਂ ਦੇ ਚਲਦੇ ਟੈਸਲਾ ਨੇ ਵਾਪਸ ਮੰਗਵਾਏ Model 3 ਤੇ Model S
Monday, Jan 03, 2022 - 03:58 PM (IST)
ਆਟੋ ਡੈਸਕ– ਟੈਸਲਾ ਨੇ ਕੁਝ ਸੁਰੱਖਿਆ ਕਾਰਨਾਂ ਦੇ ਚਲਦੇ ਅਮਰੀਕਾ ’ਚ ਆਪਣੇ 475,000 ਇਲੈਕਟ੍ਰਿਕ ਵਾਹਨਾਂ ਨੂੰ ਰੀਕਾਲ ਕੀਤਾ ਹੈ। ਇਨ੍ਹਾਂ ਇਲੈਕਟ੍ਰਿਕ ਵਾਹਨਾਂ ’ਚ ਕੰਪਨੀ ਦਾ Model 3 ਅਤੇ Model S ਸ਼ਾਮਲ ਹਨ। ਮਾਡਲ 3 ਦੀ ਗੱਲ ਕਰੀਏ ਤਾਂ ਇਸ ਵਿਚ ਲੱਗੇ ਰੀਅਰਵਿਊ ਕੈਮਰਾ ’ਚ ਖਰਾਬੀ ਕਾਰਨ ਅਤੇ ਮਾਡਲ S ਦੇ ਫਰੰਟ ਟ੍ਰੰਕ ’ਚ ਖਰਾਬੀ ਕਾਰਨ ਇਨ੍ਹਾਂ ਨੂੰ ਰੀਕਾਲ ਕੀਤਾ ਗਿਆ ਹੈ।
ਕੰਪਨੀ ਦੁਆਰਾ 2017 ਤੋਂ 2020 ਦਰਮਿਆਨ ਸੇਲ ਕੀਤੀਆਂ ਗਈਆਂ ਮਾਡਲ 3 ਦੀਆਂ 356,309 ਇਕਾਈਆਂ ਅਤੇ ਮਾਡਲ S ਦੀਆਂ 119,009 ਇਕਾਈਆਂ ਨੂੰ ਵਾਪਸ ਮੰਗਵਾਇਆ ਗਿਆ ਹੈ। ਕੰਪਨੀ ਮੁਤਾਬਕ, ਜੇਕਰ ਇਨ੍ਹਾਂ ਕੰਪਨੀਆਂ ਨੂੰ ਸਮਾਂ ਰਹਿੰਦਿਆਂ ਠੀਕ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ’ਚ ਮੁਸ਼ਕਿਲ ਹੋ ਸਕਦੀ ਹੈ। ਉਥੇ ਹੀ ਇਕ ਹੋਰ ਰਿਪੋਰਟ ’ਚ ਟੈਸਲਾ ਨੇ ਕਿਹਾ ਸੀ ਕਿ ਬਿਨਾਂ ਵਾਰਨਿੰਗ ਦੇ ਫਰੰਟ ਟ੍ਰੰਕ ਖੁੱਲ੍ਹਣ ਕਾਰਨ ਡਰਾਈਵਰ ਨੂੰ ਰੋਡ ਦਿਸਣਾ ਬੰਦ ਹੋ ਜਾਵੇਗਾ ਅਤੇ ਅਜਿਹੇ ’ਚ ਹਾਦਸਾ ਹੋਣ ਦਾ ਖਤਰਾ ਵਧ ਜਾਂਦਾ ਹੈ। ਪਸੰਜਰ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਕੰਪਨੀ ਨੇ ਇਹ ਫੈਸਲਾ ਲਿਆ ਹੈ।